22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਟੈਕਨੀਕਲ ਸਰਵਿਸਿਜ਼ ਯੂਨੀਅਨ ਨੇ ਮਜ਼ਦੂਰ ਦਿਵਸ 'ਤੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

Ad Position 21
No active advertisement
ਅਜੀਤ ਡੈਸਕ 02-05-2026
ਫ਼ਿਰੋਜ਼ਪੁਰ, 1 ਮਈ (ਗੁਰਿੰਦਰ ਸਿੰਘ)-ਅੱਜ ਇਕ ਮਈ ਕੌਮਾਂਤਰੀ ਮਜ਼ਦੂਰ ਦਿਵਸ ਤੇ ਟੈਕਨੀਕਲ ਸਰਵਿਸਿਜ਼ ਯੂਨੀਅਨ ਸਰਕਲ ਫ਼ਿਰੋਜ਼ਪੁਰ ਵਲੋਂ ਝੰਡਾ ਚੜ੍ਹਾ ਕੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ | ਅੱਜ ਦੇ ਇਸ ਪ੍ਰੋਗਰਾਮ ਵਿਚ ਸ਼ਿਕਾਗੋ ਦੇ ਸ਼ਹੀਦਾਂ ਨੂੰ ਲਾਲ ਸਲਾਮ ਨਾਲ ਬਿਜਲੀ ਕਾਮਿਆਂ ਤੇ ਪੈਨਸ਼ਨਰਜ਼ ਐਸੋਸੀਏਸ਼ਨ ਦੇ ਆਗੂਆਂ ਨੇ ਨਾਅਰੇ ਲਗਾਏ¢ ਇਸ ਸਮਾਗਮ ਵਿਚ ਵੱਖ-ਵੱਖ ਸਬ ਡਵੀਜ਼ਨਾਂ ਤੋਂ ਸਾਥੀ ਵੱਡੀ ਗਿਣਤੀ ਵਿਚ ਸ਼ਾਮਲ ਸਨ¢ ਇਸ ਮੌਕੇ ਬੁਲਾਰਿਆਂ ਨੇ ਸੰਬੋਧਨ ਕਰਦੇ ਦੱਸਿਆ ਕਿ ਅਮਰੀਕਾ ਦੇ ਸ਼ਹਿਰ ਸ਼ਿਕਾਗੋ ਵਿਚ 1886 ਨੂੰ ਮਜ਼ਦੂਰ ਯੂਨੀਅਨ ਨੇ 1 ਮਈ ਨੂੰ ਪੂੰਜੀਵਾਦੀਆਂ ਵਲੋਂ ਮਜ਼ਦੂਰਾਂ ਤੋਂ 12 ਤੋਂ 18 ਘੰਟੇ ਲਏ ਜਾ ਰਹੇ ਕੰਮ ਦੇ ਵਿਰੋਧ ਵਿਚ ਪ੍ਰਦਰਸ਼ਨ ਕੀਤਾ ਗਿਆ ¢ ਜਿਸ ਵਿਚ ਮਜ਼ਦੂਰਾਂ 'ਤੇ ਪੁਲਿਸ ਵਲੋਂ ਗੋਲੀਬਾਰੀ ਕੀਤੀ ਗਈ¢ ਮਜ਼ਦੂਰਾਂ ਤੇ ਪੁਲਿਸ ਵਿਚ ਖ਼ੂਨੀ ਝੜਪਾਂ ਹੋਈਆਂ¢ ਇਕ ਔਰਤ ਦੀ ਗੋਦ ਵਿਚ ਪਏ ਹੋਏ ਬੱਚੇ ਦੇ ਵੀ ਗੋਲੀਆਂ ਵੱਜੀਆਂ¢ ਮਜ਼ਦੂਰ ਦੇ ਹੱਥ ਵਿਚ ਚਿੱਟਾ ਝੰਡਾ ਸੀ, ਉਸ ਝੰਡੇ ਨਾਲ ਮਾਂ ਨੇ ਆਪਣੇ ਬੱਚੇ ਨੂੰ ਉਸ ਵਿਚ ਲਪੇਟ ਲਿਆ | ਇਸ ਤਰ੍ਹਾਂ ਝੰਡੇ ਦਾ ਰੰਗ ਲਾਲ ਹੋ ਗਿਆ¢ ਉਸ ਤੋਂ ਬਾਅਦ ਅੱਜ ਤੱਕ ਲਾਲ ਝੰਡਾ ਲਹਿਰਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਜਾਂਦੀ ਹੈ¢ ਇਸ ਮੌਕੇ ਜਮਹੂਰੀ ਮੋਰਚਾ ਪੰਜਾਬ ਦੇ ਆਗੂ ਜਸਵੰਤ ਸਿੰਘ ਪੱਟੀ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਬੁੱਟਰ ਗਰੁੱਪ ਦੇ ਜ਼ਿਲ੍ਹਾ ਜਨਰਲ ਸਕੱਤਰ ਸੁਰਜੀਤ ਸ਼ਰਮਾ, ਰਾਜੇਸ਼ ਦੇਵਗਨ, ਪੈਨਸ਼ਨਰਜ਼ ਕੁਲਵੰਤ ਸਿੰਘ, ਮਨਜੀਤ ਸਿੰਘ ਸਰਕਲ, ਮੀਤ ਪ੍ਰਧਾਨ, ਐਸੋਸੀਏਸ਼ਨ ਦੇ ਆਗੂ ਗੁਰਨਾਮ ਸਿੰਘ ਸਾਬਕਾ ਸਰਕਲ ਪ੍ਰਧਾਨ, ਜਗਤਾਰ ਸਿੰਘ ਸਾਬਕਾ ਸਰਕਲ ਪ੍ਰਧਾਨ, ਰਮਨਦੀਪ ਸਿੰਘ ਲਹੌਰੀਆ ਸਰਕਲ ਪ੍ਰਧਾਨ, ਜਗਸੀਰ ਸਿੰਘ ਡਵੀਜ਼ਨ ਪ੍ਰਧਾਨ, ਚੰਨਣ ਸਿੰਘ, ਬਿਸ਼ਨ ਸਿੰਘ, ਸ਼ਾਮ ਸਿੰਘ, ਗੁਰਬਖ਼ਸ਼ ਸਿੰਘ, ਸ਼ੇਰਖਾਂ ਸਬ ਡਵੀਜ਼ਨ ਦੇ ਪ੍ਰਧਾਨ ਦੇਸ਼ਬੀਰ ਸਿੰਘ, ਸਿਟੀ ਸਬ ਡਵੀਜ਼ਨ ਦੇ ਪ੍ਰਧਾਨ ਰਾਜੇਸ਼ ਕੁਮਾਰ, ਬੰਸੀ ਲਾਲ ਪ੍ਰਧਾਨ, ਰਵੀ ਸ਼ਰਮਾ ਸਕੱਤਰ, ਗੁਰਦੇਵ ਸਿੰਘ ਡਵੀਜ਼ਨ ਸਕੱਤਰ, ਮਨਦੀਪ ਸਿੰਘ ਮੁੱਦਕੀ, ਰਣਬੀਰ ਸਿੰਘ ਆਦਿ ਬੁਲਾਰਿਆਂ ਨੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਕੇ ਸਾਮਰਾਜਵਾਦੀ ਸਿਸਟਮ ਵਿਰੁੱਧ ਤਕੜੇ ਹੋ ਕੇ ਲੜਨ ਦਾ ਸੱਦਾ ਦਿੱਤਾ | ਉਨ੍ਹਾਂ ਦੱਸਿਆ ਕਿ ਜੋ ਅੱਜ 8 ਘੰਟੇ ਡਿਊਟੀ ਦਾ ਨਿੱਘ ਸਾਥੀ ਮਾਣ ਰਹੇ ਹਨ | ਇਹ ਉਸ ਲਹੂ ਵੀਰਵੇਂ ਸੰਘਰਸ਼ ਕਾਰਨ ਹੀ ਹੈ ਅਤੇ ਸਾਥੀਆਂ ਨੂੰ ਆਪਣੇ ਹੱਕਾਂ ਲਈ ਸੁਚੇਤ ਹੋ ਕੇ ਲੜਨਾ ਪਵੇਗਾ |
Ad Position 22
No active advertisement
ਪਿਛਲੀ ਖ਼ਬਰ ਕੜਕਦੀ ਧੱੁਪ ਵਿਚ ਮਜ਼ਦੂਰੀ ਕਰ ਕੇ ਮਈ ਦਿਵਸ ਮਨਾਉਂਦੇ ਹੋਏ ਮਜ਼ਦੂਰ ਅਗਲੀ ਖ਼ਬਰ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ ਮਾਂ ਚਿੰਤਪੁਰਨੀ ਦਾ ਪ੍ਰਗਟ ਦਿਵਸ
Ad Position 24