22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਕੜਕਦੀ ਧੱੁਪ ਵਿਚ ਮਜ਼ਦੂਰੀ ਕਰ ਕੇ ਮਈ ਦਿਵਸ ਮਨਾਉਂਦੇ ਹੋਏ ਮਜ਼ਦੂਰ

Ad Position 21
No active advertisement
ਅਜੀਤ ਡੈਸਕ 02-05-2026
ਫ਼ਾਜ਼ਿਲਕਾ, 1 ਮਈ (ਦਵਿੰਦਰ ਪਾਲ ਸਿੰਘ)-ਮਈ ਮਹੀਨੇ ਦੀ ਪਹਿਲੀ ਤਰੀਕ ਨੂੰ ਭਾਰਤ ਹੀ ਨਹੀਂ ਸਾਰੇ ਸੰਸਾਰ ਅੰਦਰ 1 ਮਈ ਦਾ ਦਿਨ ਮਜ਼ਦੂਰ ਦਿਵਸ ਨੂੰ ਸਮਰਪਿਤ ਹੁੰਦਾ ਹੈ | ਭਾਵੇਂ ਇਸ ਨੂੰ ਅੰਗਰੇਜ਼ ਰਾਜ ਸਮੇਂ ਹੱਕ ਮੰਗ ਰਹੇ ਮਜ਼ਦੂਰਾ ਉੱਪਰ ਤਸ਼ੱਦਦ ਕਰਨ ਅਤੇ ਸ਼ਿਕਾਗੋ ਸ਼ਹਿਰ ਅੰਦਰ ਭਾਰੀ ਗਿਣਤੀ ਵਿਚ ਮਜ਼ਦੂਰ ਵਰਗ 'ਤੇ ਗੋਲੀ ਚਲਾ ਕੇ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ | 1886 ਦੇ ਇਸ ਦਿਨ ਤੋਂ ਲੈ ਕੇ ਅੱਜ ਤੱਕ ਸੰਸਾਰ ਭਰ ਅੰਦਰ 1 ਮਈ ਨੂੰ ਮਜ਼ਦੂਰ ਦਿਵਸ ਮਨਾਇਆ ਜਾਂਦਾ ਹੈ | ਇਹ ਦਿਨ ਭਾਵੇਂ ਹੁਣ ਸ਼ਿਕਾਗੋ ਅੰਦਰ ਸ਼ਹੀਦ ਹੋਣ ਵਾਲਿਆਂ ਨੂੰ ਸ਼ਰਧਾਂਜਲੀ ਦੇਣ, ਸਿਆਸੀ 'ਤੇ ਮਜ਼ਦੂਰ ਜਥੇਬੰਦੀਆਂ ਵਲੋਂ ਭਾਸ਼ਣ ਦੇਣ ਤੱਕ ਸੀਮਤ ਰਹੇ ਗਿਆ ਹੈ, ਇਸ ਦਿਨ ਸਚਾਈ ਇਹ ਹੈ ਕਿ ਅਜੋਕੇ ਮਜ਼ਦੂਰ ਵਰਗ ਨੂੰ ਸਹੀ ਅਰਥਾਂ ਅੰਦਰ ਮਜ਼ਦੂਰ ਦਿਵਸ ਪ੍ਰਤੀ ਪੂਰਾ ਗਿਆਨ ਹੀ ਨਹੀਂ ਹੈ, ਕਿਉਂਕਿ ਸਰਕਾਰਾਂ ਨੇ ਹੁਣ ਤੱਕ ਸਕੂਲਾਂ, ਕਾਲਜਾ, ਅਤੇ ਸਰਕਾਰੀ ਦਫ਼ਤਰਾਂ ਅੰਦਰ ਛੁੱਟੀ ਕਰਕੇ ਇਸ ਦਿਹਾੜੇ ਨੂੰ ਮਨਾਉਣ ਤੱਕ ਸੀਮਤ ਰੱਖਿਆ ਹੋਇਆ ਹੈ | ਜਦ ਕਿ ਸਰਕਾਰੀ ਅਫ਼ਸਰਸ਼ਾਹੀ 'ਤੇ ਮੁਲਾਜ਼ਮ ਵਰਗ ਇਸ ਦਿਨ ਘਰਾਂ ਅੰਦਰ ਏ.ਸੀ ਥੱਲੇ ਬੈਠ ਕੇ ਆਰਾਮ ਫ਼ਰਮਾਉਂਦੇ ਹਨ | ਜਦ ਕਿ ਜਿਸ ਮਜ਼ਦੂਰ ਲਈ ਇਹ ਦਿਨ ਮਨਾਇਆ ਜਾਂਦਾ ਹੈ ਉਸ ਦਿਨ ਪਹੁ ਫੁੱਟਦਿਆਂ ਮਜ਼ਦੂਰ ਰੋਟੀ ਦੀ ਖ਼ਾਤਰ ਕੰਮ ਦੇ ਭਾਲ ਲਈ ਘਰੋ ਨਿਕਲ ਪੈਦਾ ਹੈ | ਕਿਸਾਨੀ ਕਾਮਾ ਕਹੀ ਮੋਢੇ 'ਤੇ ਰੱਖ ਖੇਤਾਂ ਨੂੰ ਨਿਕਲ ਜਾਂਦਾ ਹੈ | ਮਜ਼ਦੂਰ ਵਰਗ ਕੋਈ ਸਿਰ 'ਤੇ ਮਸਾਲੇ ਦੇ ਬੱਠਲ ਚੱਕੀ ਫਿਰਦਾ ਹੈ, ਕਿਸੇ ਦੇ ਸਿਰ 'ਤੇ ਭਰ ਗਰਮੀ ਅੰਦਰ 10 ਤੋਂ 15 ਇੱਟਾਂ ਦਾ ਭਾਰ ਹੈ ਜਦ ਇਸ ਸਬੰਧੀ ਮਈ ਦਿਵਸ ਦੇ ਦਿਹਾੜੇ ਮੌਕੇ ਵੱਖ-ਵੱਖ ਕੰਮਾਂ ਨਾਲ ਜੁੜੇ ਮਜ਼ਦੂਰ ਵਰਗ ਨਾਲ ਗੱਲ ਕੀਤੀ ਤਾਂ ਉਨ੍ਹਾਂ ਵਲੋਂ ਲੂ-ਕੰਡੇ ਖੜੇ ਕਰਨ ਵਾਲੀਆਂ ਆਪਣੇ ਜੀਵਨ ਨਾਲ ਸਬੰਧਿਤ ਹੱਡਬੀਤੀਆਂ ਦੱਸਿਆਂ ਲੱਕੜ ਦੇ ਇਕ ਠੇਕੇਦਾਰ ਕੋਲ ਕੰਮ ਕਰਦੇ ਪਾਲਾ ਸਿੰਘ, ਅੰਗਰੇਜ਼ ਸਿੰਘ ਨੇ ਦੱਸਿਆ ਕਿ ਘਰਾਂ ਦੀਆ ਮਜਬੂਰੀਆਂ ਕਾਰਨ ਉਹ ਪੜਾਈ ਨਹੀਂ ਕਰ ਸਕੇ | ਘਰ ਦੀ ਗ਼ਰੀਬੀ ਕਾਰਨ ਛੋਟੇ ਹੁੰਦਿਆਂ ਤੋਂ ਹੀ ਮਜ਼ਦੂਰੀ ਦੇ ਕੰਮ ਵਿਚ ਪੈ ਗਏ | ਮਜ਼ਦੂਰ ਦਿਵਸ ਬਾਰੇ ਉਨ੍ਹਾਂ ਕਿਹਾ ਕਿ ਉਹ ਤਾਂ ਸਿਰਫ਼ ਲੋਕਾਂ ਕੋਲੋਂ ਹੀ ਇਸ ਦਿਨ ਬਾਰੇ ਸੁਣਦੇ ਹਨ | ਉਨ੍ਹਾਂ ਕਿਹਾ ਕਿ ਉਹ ਤਾਂ ਰੋਜ਼ ਦੀ ਤਰਾਂ ਤੜਕਸਾਰ ਕੰਮ 'ਤੇ ਨਿਕਲ ਜਾਂਦੇ ਹਨ | ਉਨ੍ਹਾਂ ਨੂੰ ਕੀ ਪਤਾ ਕਿ ਬਾਹਰ ਕੀ ਹੋ ਰਿਹਾ ਹੈ | 1 ਮਈ ਦੀ ਛੁੱਟੀ ਬਾਰੇ ਉਨ੍ਹਾਂ ਕਿਹਾ ਮਜ਼ਦੂਰ ਵਰਗ ਨਾਲ ਇਹ ਕਿੰਨਾ ਵੱਡਾ ਧੋਖਾ ਹੈ ਕਿ ਜਿਸ ਮਜ਼ਦੂਰ ਲਈ ਇਹ ਦਿਨ ਮਨਾਇਆਂ ਜਾਂਦਾ ਹੈ ਉਹ ਤਾਂ ਹੱਡ ਭੰਨਵੀਂ ਮਿਹਨਤ 'ਤੇ ਲੱਗਿਆ ਹੈ | ਜੋ ਮੋਟੀਆਂ ਸਰਕਾਰੀ ਤਨਖ਼ਾਹਾਂ ਲੈਂਦੇ ਹਨ ਉਹ ਠੰਢੀਆਂ ਥਾਵਾਂ ਅੰਦਰ ਪਰਿਵਾਰਾਂ ਨਾਲ ਮੌਜਾਂ ਲੁੱਟ ਰਹੇ ਹਨ | ਸੜਕ 'ਤੇ ਮਜ਼ਦੂਰੀ ਕਰਨ ਵਾਲੇ ਰੇਸ਼ਮ ਸਿੰਘ, ਅਤਰ ਸਿੰਘ, ਸੁੱਚਾ ਸਿੰਘ, ਸੁਰਿੰਦਰ ਸਿੰਘ ਆਦਿ ਨੇ ਦੱਸਿਆ ਕਿ ਸਰਕਾਰਾਂ ਜੋ ਮਰਜ਼ੀ ਦਿਨ ਮਨਾਈ ਜਾਣ ਉਨ੍ਹਾਂ ਤਾਂ ਧੁੱਪ ਹੋਵੇ ਜਾ ਠੰਢ ਮਿੱਟੀ ਵਿਚ ਮਿੱਟੀ ਹੋ ਕੇ ਰੋਟੀ ਕਮਾਉਣੀ ਹੈ | ਉਨ੍ਹਾਂ ਕਿਹਾ ਮਜ਼ਦੂਰ ਵਰਗ ਲਈ ਤਾਂ ਮਈ ਦਿਵਸ ਤਾਂ ਹੀ ਮਹੱਤਵਪੂਰਨ ਹੈ ਜੇ ਸਰਕਾਰਾਂ ਇਸ ਦਿਨ ਮਜ਼ਦੂਰ ਵਰਗ ਲਈ ਛੁੱਟੀ ਦਾ ਐਲਾਨ ਕਰਨ, ਛੁੱਟੀ ਦੇ ਦਿਨ ਦੀ ਦਿਹਾੜੀ ਮਜ਼ਦੂਰ ਨੂੰ ਸਰਕਾਰ ਵਲੋਂ ਦਿੱਤੀ ਜਾਵੇ ਤਾਂ ਜੋ ਮਜ਼ਦੂਰ ਵਰਗ ਇਸ ਦਿਨ ਘਰ ਅੰਦਰ ਪਰਿਵਾਰ ਨਾਲ ਰਹਿ ਸਕੇ | ਸਗੋਂ ਇਸ ਦਿਨ ਸਰਕਾਰੀ ਦਫ਼ਤਰ ਬੰਦ ਨਾ ਕੀਤੇ ਜਾਣ ਤਾਂ ਜੋ ਮਜ਼ਦੂਰ ਵਰਗ ਆਪਣਾ ਕੋਈ ਸਰਕਾਰੀ ਕੰਮ ਕਰਵਾ ਸਕੇ | ਇਸੇ ਤਰਾਂ ਵੱਖ-ਵੱਖ ਮਜ਼ਦੂਰ ਜਥੇਬੰਦੀਆਂ ਦੇ ਆਗੂ ਦਾ ਕਹਿਣਾ ਹੈ ਕਿ ਬਾਜ਼ਾਰਾਂ ਅੰਦਰ ਰੇਹੜੀਆਂ ਨਾਲ ਸਮਾਨ ਢੋਂਦੇ, ਸਬਜ਼ੀਆਂ ਅਤੇ ਫਲਾ ਦੀਆਂ ਆਵਾਜ਼ਾਂ ਲਗਾਉਂਦੇ, ਕਾਰਖ਼ਾਨਿਆਂ ਅੰਦਰ ਆਪਣੀ ਡਿਊਟੀ ਨਿਭਾਉਂਦੇ ਮਜ਼ਦੂਰ ਦੇ ਜੀਵਨ ਵਿਚ ਮਈ ਦਿਵਸ ਦਾ ਕੋਈ ਮਹੱਤਵ ਜਾ ਅਰਥ ਨਹੀਂ ਰਹਿ ਜਾਂਦਾ, ਜਿੰਨੀ ਦੇਰ ਤੱਕ ਮਜ਼ਦੂਰ ਨੂੰ ਉਸ ਦੀ ਮਿਹਨਤ ਦਾ ਪੂਰਾ ਹੱਕ ਨਹੀਂ ਮਿਲਦਾ, ਦਫ਼ਤਰਾਂ ਅੰਦਰ ਸਤਿਕਾਰ ਨਹੀਂ ਮਿਲਦਾ, ਮਜ਼ਦੂਰਾ ਦੇ ਬਚਿਆ ਲਈ ਪੜ੍ਹਾਈ ਜ਼ਰੂਰੀ ਨਹੀਂ ਕੀਤੀ ਜਾਂਦੀ, ਬਾਰਡਰ ਦੇ ਨੇੜੇ ਬੈਠੇ ਲੋਕ ਜੋ ਜੰਗ ਜਾ ਹੜ੍ਹਾਂ ਨਾਲ ਉੱਜੜ ਜਾਂਦੇ ਹਨ, ਉਨ੍ਹਾਂ ਦੇ ਵੱਸਣ ਲਈ ਕੋਈ ਸਥਾਈ ਹੱਲ ਨਹੀਂ ਕੀਤਾ ਜਾਂਦਾ, ਉਤਨੀ ਦੇਰ ਤੱਕ ਉਨ੍ਹਾਂ ਦਾ ਕਾਹਦਾ ਮਈ ਦਿਵਸ |
Ad Position 22
No active advertisement
ਪਿਛਲੀ ਖ਼ਬਰ ਬੀ.ਐੱਸ.ਐਨ.ਐੱਲ.ਕੈਜ਼ੂਅਲ ਐਂਡ ਕੰਟਰੈਕਟ ਵਰਕਰਜ਼ ਯੂਨੀਅਨ ਵਲੋਂ ਮਜ਼ਦੂਰ ਦਿਵਸ 'ਤੇ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਟੈਕਨੀਕਲ ਸਰਵਿਸਿਜ਼ ਯੂਨੀਅਨ ਨੇ ਮਜ਼ਦੂਰ ਦਿਵਸ 'ਤੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ
Ad Position 24