27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਵੇਰਕਾ ਫਿਰੋਜ਼ਪੁਰ ਡੇਅਰੀ ਦਾ ਸਾਲਾਨਾ ਆਮ ਇਜਲਾਸ ਸੰਪੰਨ

Ad Position 21
No active advertisement
ਅਜੀਤ ਡੈਸਕ 04-05-2026
ਫ਼ਿਰੋਜ਼ਪੁਰ, 3 ਮਈ (ਗੁਰਿੰਦਰ ਸਿੰਘ)- ਫਿਰੋਜ਼ਪੁਰ ਜ਼ਿਲ੍ਹਾ ਸਹਿਕਾਰੀ ਦੁੱਧ ਉਤਪਾਦਕ ਯੂਨੀਅਨ ਲਿਮਟਿਡ (ਵੇਰਕਾ ਫਿਰੋਜ਼ਪੁਰ ਡੇਅਰੀ) ਦਾ ਸਾਲਾਨਾ ਆਮ ਇਜਲਾਸ ਬੀਤੇ ਦਿਨੀਂ ਫਿਰੋਜ਼ਪੁਰ ਕਲੱਬ 'ਚ ਸਫਲਤਾਪੂਰਵਕ ਆਯੋਜਿਤ ਕੀਤਾ ਗਿਆ | ਚੇਅਰਮੈਨ ਗੁਰਭੇਜ ਸਿੰਘ ਟਿੱਬੀ ਦੀ ਪ੍ਰਧਾਨਗੀ ਹੇਠ ਹੋਏ ਇਜਲਾਸ 'ਚ ਸੰਯੁਕਤ ਰਜਿਸਟਰਾਰ ਅਭੀਤੇਸ਼ ਸਿੰਘ ਸੰਧੂ, ਉਪ ਰਜਿਸਟਰਾਰ ਰਾਜਪਾਲ, ਮਿਲਕਫੈੱਡ ਦੇ ਨੁਮਾਇੰਦੇ ਸੁਬੋਧ ਕੁਮਾਰ, ਜਨਰਲ ਮੈਨੇਜਰ ਮਿਲਕ ਯੂਨੀਅਨ ਫਿਰੋਜ਼ਪੁਰ ਸੁਗਿਆਨ ਪ੍ਰਸਾਦ ਸਿੰਘ ਸਮੇਤ ਕਈ ਅਧਿਕਾਰੀ ਹਾਜ਼ਰ ਰਹੇ | ਵਾਈਸ ਚੇਅਰਮੈਨ ਹਰਪਾਲ ਸਿੰਘ, ਬੋਰਡ ਮੈਂਬਰਾਂ ਅਤੇ ਵੱਖ-ਵੱਖ ਸਹਿਕਾਰੀ ਸਭਾਵਾਂ ਦੇ ਨੁਮਾਇੰਦਿਆਂ ਨੇ ਵੀ ਹਾਜ਼ਰੀ ਦਰਜ ਕਰਵਾਈ | ਜਨਰਲ ਮੈਨੇਜਰ ਨੇ ਸਭ ਦਾ ਸਵਾਗਤ ਕਰਦਿਆਂ ਦੱਸਿਆ ਕਿ ਸਾਲ 2024-25 ਦੌਰਾਨ ਯੂਨੀਅਨ 1 ਕਰੋੜ 33 ਲੱਖ ਰੁਪਏ ਦੇ ਮੁਨਾਫ਼ੇ 'ਚ ਰਹੀ ਹੈ | ਇਜਲਾਸ 'ਚ ਪੇਸ਼ ਕੀਤੇ ਸਾਰੇ ਏਜੰਡੇ ਸਰਬਸੰਮਤੀ ਨਾਲ ਪਾਸ ਕੀਤੇ ਗਏ | ਚੇਅਰਮੈਨ ਗੁਰਭੇਜ ਸਿੰਘ ਟਿੱਬੀ ਨੇ ਦੱਸਿਆ ਕਿ ਪਹਿਲਾਂ ਫਿਰੋਜ਼ਪੁਰ ਵਿਚ ਮਿਲਕ ਪਲਾਂਟ ਨਾ ਹੋਣ ਕਾਰਨ ਦੁੱਧ ਨੂੰ ਹੋਰ ਥਾਵਾਂ ਭੇਜਣਾ ਪੈਂਦਾ ਸੀ, ਪਰ 2023 'ਚ ਪਲਾਂਟ ਸਥਾਪਿਤ ਹੋਣ ਨਾਲ ਹੁਣ ਸਥਾਨਕ ਪੱਧਰ 'ਤੇ ਪ੍ਰੋਸੈਸਿੰਗ ਸੰਭਵ ਹੋਈ ਹੈ ਅਤੇ ਰੁਜ਼ਗਾਰ ਦੇ ਮੌਕੇ ਵੀ ਵਧੇ ਹਨ | ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਅਤੇ ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ ਵਲੋਂ Tਉੱਭਰਦੇ ਉਤਪਾਦਕਾਂ ਦੀਆਂ ਮਲਕੀਅਤ ਵਾਲੀਆਂ ਸੰਸਥਾਵਾਂ ਨੂੰ ਮੁੜ ਜੀਵੰਤ ਕਰਨਾ ਸਕੀਮ ਤਹਿਤ 228.30 ਲੱਖ ਰੁਪਏ ਦੀ ਗਰਾਂਟ ਅਤੇ 246.21 ਲੱਖ ਰੁਪਏ ਦਾ ਬਿਨਾ ਸੂਦ ਕਰਜ਼ਾ ਪ੍ਰਾਪਤ ਹੋਇਆ ਹੈ | ਇਸ ਨਾਲ ਡੇਅਰੀ ਨੂੰ ਆਰਥਿਕ ਤੌਰ 'ਤੇ ਮਜ਼ਬੂਤੀ ਮਿਲੀ ਹੈ | ਇਸ ਤੋਂ ਇਲਾਵਾ ਐਨ.ਪੀ.ਡੀ.ਡੀ ਸਕੀਮ ਅਧੀਨ ਆਧੁਨਿਕ ਲੈਬ ਸਹੂਲਤਾਂ ਅਤੇ ਐਫ.ਟੀ.ਆਈ.ਆਰ ਤਕਨੀਕ ਆਧਾਰਿਤ ਮਸ਼ੀਨ ਲਗਾਈ ਗਈ ਹੈ | ਜਿਸ ਨਾਲ ਦੁੱਧ ਦੀ ਗੁਣਵੱਤਾ ਦੀ ਜਾਂਚ ਤੇਜ਼ ਅਤੇ ਸਹੀ ਹੋ ਰਹੀ ਹੈ | ਉਨ੍ਹਾਂ ਦੱਸਿਆ ਕਿ ਮਿਲਕ ਯੂਨੀਅਨ ਵਲੋਂ ਬੀ.ਐਮ.ਸੀ, ਆਟੋਮੈਟਿਕ ਮਿਲਕ ਕਲੈਕਸ਼ਨ ਯੂਨਿਟ ਅਤੇ ਟੈਸਟਿੰਗ ਕੈਂਪ ਲਗਾ ਕੇ ਕਿਸਾਨਾਂ ਨੂੰ ਮੁਫ਼ਤ ਜਾਂਚ ਦੀ ਸਹੂਲਤ ਦਿੱਤੀ ਜਾ ਰਹੀ ਹੈ | ਦਹੀਂ ਅਤੇ ਲੱਸੀ ਦੇ ਉਤਪਾਦਨ ਦੀ ਸ਼ੁਰੂਆਤ ਨਾਲ ਸਥਾਨਕ ਪੱਧਰ 'ਤੇ ਉਤਪਾਦਨ ਵਧਿਆ ਅਤੇ ਖ਼ਰਚ ਘਟੇ ਹਨ | ਨਵੀਆਂ ਪੈਕਿੰਗ ਮਸ਼ੀਨਾਂ ਨਾਲ ਉਤਪਾਦਨ ਸਮਰੱਥਾ ਵਿਚ ਵੀ ਵਾਧਾ ਹੋਇਆ ਹੈ | ਚੇਅਰਮੈਨ ਨੇ ਦੱਸਿਆ ਕਿ ਪਹਿਲਾਂ ਯੂਨੀਅਨ ਨੂੰ ਲਗਭਗ 9 ਕਰੋੜ ਦਾ ਘਾਟਾ ਸੀ, ਪਰ ਪਿਛਲੇ ਤਿੰਨ ਸਾਲਾਂ 'ਚ ਲਗਾਤਾਰ ਮੁਨਾਫ਼ਾ ਹੋਇਆ ਹੈ | ਇਜਲਾਸ ਦੇ ਤਕਨੀਕੀ ਸੈਸ਼ਨ ਦੌਰਾਨ ਡਾ. ਕਰਨ ਸੇਠ ਨੇ ਡੇਅਰੀ ਖੇਤਰ ਨਾਲ ਜੁੜੀ ਆਧੁਨਿਕ ਜਾਣਕਾਰੀ ਅਤੇ ਕੈਟਲ ਫੀਡ ਦੇ ਲਾਭਾਂ ਬਾਰੇ ਦੱਸਿਆ | ਇਸ ਮੌਕੇ ਉੱਤਮ ਪ੍ਰਦਰਸ਼ਨ ਕਰਨ ਵਾਲੀਆਂ ਸਹਿਕਾਰੀ ਸਭਾਵਾਂ ਅਤੇ ਫ਼ਰਮਾਂ ਨੂੰ ਸਨਮਾਨਿਤ ਵੀ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਜਨਰਲ ਕੈਟਾਗਰੀ ਵੈੱਲਫੇਅਰ ਫੈਡਰੇਸ਼ਨ ਵਲੋਂ ਭਰਵੀਂ ਮੀਟਿੰਗ ਅਗਲੀ ਖ਼ਬਰ ਜਨਗਣਨਾ ਦੇ ਆਨਲਾਈਨ ਫਾਰਮ 'ਚ ਓ.ਬੀ.ਸੀ./ਪੱਛੜੀਆਂ ਸ਼੍ਰੇਣੀਆਂ ਦਾ ਜ਼ਿਕਰ ਨਾ ਕਰਨਾ ਸਰਾਰਸਰ ਧੱਕਾ : ਟਿੱਬੀ
Ad Position 24