22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਖਾਲੀ ਕਾਲੋਨੀ 'ਚ ਲਗਾਈ ਅੱਗ ਨੇ ਮਚਾਈ ਤਬਾਹੀ-ਫਾਇਰ ਬਿ੍ਗੇਡ ਦੀ ਮਦਦ ਨਾਲ ਪਾਇਆ ਅੱਗ 'ਤੇ ਕਾਬੂ

Ad Position 21
No active advertisement
ਅਜੀਤ ਡੈਸਕ 17-05-2026
ਫਿਰੋਜ਼ਪੁਰ, 16 ਮਈ(ਸੁਖਵਿੰਦਰ ਸਿੰਘ)-ਰੱਖੜੀ ਰੋਡ ਸਥਿਤ ਅਨਮੋਲ ਇਨਕਲੇਵ ਦੇ ਨਾਲ ਲੱਗਦੀ ਖਾਲੀ ਪਈ ਕੇ.ਵੀ.ਐਮ ਕਾਲੋਨੀ ਵਿੱਚ ਬੀਤੀ ਸ਼ਾਮ ਕਾਲੋਨੀ ਦੇ ਕਰਿੰਦੇ ਵੱਲੋਂ ਅੱਗ ਲਾ ਦਿੱਤੀ ਗਈ ਜਿਸ ਕਾਰਨ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ | ਇਸ ਸਬੰਧੀ ਅਨਮੋਲ ਇਨਕਲੇਵ ਦੇ ਵਾਸੀਆਂ ਨੇ ਦੱਸਿਆ ਕਿ ਸ਼ਾਮ ਕਰੀਬ 5-6 ਵਜੇ ਦੇ ਦਰਮਿਆਨ ਕੇ.ਵੀ.ਐਮ ਕਾਲੋਨੀ ਵਿਚੋਂ ਅਚਾਨਕ ਧੂੰਏਾ ਦੇ ਗ਼ੁਬਾਰ ਉੱਠਦੇ ਦੇਖੇ ਗਏ | ਸਥਾਨਕ ਲੋਕਾਂ ਮੁਤਾਬਿਕ ਕਾਲੋਨੀ ਦੇ ਕਰਿੰਦੇ ਨੇ ਖਾਲੀ ਪਲਾਟਾਂ ਵਿਚ ਪਏ ਸੁੱਕੇ ਘਾਹ-ਫੂਸ ਤੇ ਕੂੜੇ ਨੂੰ ਅੱਗ ਲਗਾ ਦਿੱਤੀ | ਤੇਜ਼ ਹਵਾ ਕਾਰਨ ਅੱਗ ਤੇਜ਼ੀ ਨਾਲ ਫੈਲ ਗਈ ਅਤੇ ਪੂਰੀ ਕਾਲੋਨੀ ਨੂੰ ਆਪਣੀ ਲਪੇਟ ਵਿਚ ਲੈ ਲਿਆ | ਅੱਗ ਕਾਰਨ ਕਾਲੋਨੀ ਵਿਚ ਖੜ੍ਹੇ ਸੁੱਕੇ ਦਰਖ਼ਤ, ਘਾਹ ਤੇ ਕੂੜਾ ਸੜ ਕੇ ਸੁਆਹ ਹੋ ਗਿਆ | ਅੱਗ ਦੀਆਂ ਲਪਟਾਂ ਇੰਨੀਆਂ ਉੱਚੀਆਂ ਸਨ ਕਿ ਨਾਲ ਲੱਗਦੇ ਅਨਮੋਲ ਇਨਕਲੇਵ ਦੇ ਵਸਨੀਕ ਡਰ ਕਾਰਨ ਘਰਾਂ 'ਚੋਂ ਬਾਹਰ ਨਿਕਲ ਆਏ | ਕਈ ਘਰਾਂ ਦੀਆਂ ਬਾਹਰਲੀਆਂ ਤੱਕ ਅੱਗ ਦਾ ਤਾਂਡਵ ਦੇਖਣ ਨੂੰ ਮਿਲਿਆ | ਖ਼ੁਸ਼ਕਿਸਮਤੀ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਕਿਉਂਕਿ ਕਾਲੋਨੀ ਖਾਲੀ ਸੀ | ਸੂਚਨਾ ਮਿਲਣ 'ਤੇ ਫਾਇਰ ਬਿ੍ਗੇਡ ਦੀ ਇੱਕ ਗੱਡੀ ਮੌਕੇ 'ਤੇ ਪਹੁੰਚੀ | ਫਾਇਰ ਕਰਮਚਾਰੀਆਂ ਨੇ ਕਰੀਬ ਇਕ ਘੰਟੇ ਦੀ ਮਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ | ਜੇਕਰ ਸਮੇਂ ਸਿਰ ਅੱਗ ਨਾ ਬੁਝਾਈ ਜਾਂਦੀ ਤਾਂ ਅਨਮੋਲ ਇਨਕਲੇਵ ਦੇ ਘਰਾਂ ਤੱਕ ਪਹੁੰਚ ਸਕਦੀ ਸੀ ਉਨ੍ਹਾਂ ਦਾ ਜਾਨੀ ਮਾਲੀ ਨੁਕਸਾਨ ਵੀ ਹੋ ਸਕਦਾ ਸੀ | ਅਨਮੋਲ ਇਨਕਲੇਵ ਦੇ ਨਿਵਾਸੀਆਂ ਦਾ ਕਹਿਣਾ ਹੈ ਕਿ ਇਹ ਅੱਗ ਜਾਣਬੁੱਝ ਕੇ ਲਾਈ ਗਈ ਹੈ | ਇਸ ਸਾਰੀ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ | ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਅੱਗ ਲਗਾਉਣ ਵਾਲਿਆਂ ਦੀ ਭਾਲ ਕੀਤੀ ਜਾ ਰਹੀ ਹੈ | ਅਨਮੋਲ ਇਨਕਲੇਵ ਦੇ ਵਸਨੀਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਖਾਲੀ ਪਈ ਕੇ.ਵੀ.ਐਮ ਕਾਲੋਨੀ ਦੀ ਤੁਰੰਤ ਸਫ਼ਾਈ ਕਰਵਾਈ ਜਾਵੇ ਅਤੇ ਇੱਥੇ ਸੀ.ਸੀ.ਟੀ.ਵੀ. ਕੈਮਰੇ ਲਗਾਏ ਜਾਣ | ਲੋਕਾਂ ਦਾ ਕਹਿਣਾ ਹੈ ਕਿ ਇਹ ਕਾਲੋਨੀ ਨਸ਼ੇੜੀਆਂ ਤੇ ਸ਼ਰਾਰਤੀ ਅਨਸਰਾਂ ਦਾ ਅੱਡਾ ਬਣੀ ਹੋਈ ਹੈ | ਕਾਲੋਨੀ ਦੇ ਅੰਦਰ ਸਾਰਾ ਦਿਨ ਨਸ਼ੇੜੀ ਆਦਿ ਦੇਖੇ ਜਾਂਦੇ ਹਨ ਅਤੇ ਰਾਤ ਹੰੁਦਿਆਂ ਹੀ ਕਾਲੋਨੀ ਦੇ ਬਾਹਰ ਦੇਹ ਵਪਾਰ ਦਾ ਧੰਦਾ ਸ਼ਰੇਆਮ ਚੱਲਦਾ ਹੈ | ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਇਲਾਕੇ ਵਿਚ ਪੁਲਿਸ ਦੀ ਗਸ਼ਤ ਵਧਾਈ ਜਾਵੇ ਤਾਂ ਜੋ ਇਸ ਕਾਲੋਨੀ ਦੇ ਆਸੇ ਪਾਸੇ ਰਹਿਣ ਵਾਲੇ ਲੋਕ ਚੈਨ ਨਾਲ ਰਹਿ ਸਕਣ |
Ad Position 22
No active advertisement
ਪਿਛਲੀ ਖ਼ਬਰ ਆਰਮੀ ਸਕੂਲਾਂ ਵਿਚ ਪੰਜਾਬੀ ਨੂੰ ਨੁੱਕਰੇ ਲਾ ਕੇ ਸੰਸਕਿ੍ਤ ਲਾਜ਼ਮੀ ਕਰਨਾ ਪੰਜਾਬੀਆਂ ਨਾਲ ਸ਼ਰੇਆਮ ਧੱਕਾ : ਕਲਾਪੀਠ ਅਗਲੀ ਖ਼ਬਰ ਸਫ਼ਾਈ ਸੇਵਕਾਂ ਅਤੇ ਸੀਵਰੇਜ ਕਰਮਚਾਰੀਆਂ ਨੇ ਫੂਕਿਆ ਭਗਵੰਤ ਮਾਨ ਦਾ ਪੁਤਲਾ
Ad Position 24