23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਐਮਬਰੋਜ਼ੀਅਲ ਸਕੂਲ ਦੇ ਵਿਦਿਆਰਥੀਆਂ ਨੇ ਜ਼ੋਨ ਸਕੇਟਿੰਗ ਮੁਕਾਬਲੇ ਜਿੱਤੇ-ਜ਼ੀਰਾ

Ad Position 21
No active advertisement
ਅਜੀਤ ਡੈਸਕ 17-05-2026
ਜ਼ੀਰਾ, 16 ਮਈ (ਪ੍ਰਤਾਪ ਸਿੰਘ ਹੀਰਾ)-ਸੀ.ਆਈ.ਐੱਸ ਸੀ ਈ ਸਕੂਲਾਂ ਦੇ ਜ਼ੋਨ ਸਕੇਟਿੰਗ ਟੂਰਨਾਮੈਂਟ ਮੁਕਾਬਲੇ ਗੋਬਿੰਦ ਇੰਟਰਨੈਸ਼ਨਲ ਪਬਲਿਕ ਸਕੂਲ ਮੋਗਾ 'ਚ ਕਰਵਾਏ ਗਏ | ਇਸ ਦੌਰਾਨ ਐਮਬਰੋਜ਼ੀਅਲ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਮ ਰੌਸ਼ਨ ਕੀਤਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਚੇਅਰਮੈਨ ਸਤਨਾਮ ਸਿੰਘ ਬੁੱਟਰ ਅਤੇ ਪਿ੍ੰਸੀਪਲ ਤੇਜ਼ ਸਿੰਘ ਠਾਕਰ ਨੇ ਦੱਸਿਆ ਕਿ ਅੰਡਰ-11 ਲੜਕੀਆਂ ਵਰਗ ਵਿਚ ਨਿਰਮਤ ਕੌਰ ਨੇ ਤੀਜਾ ਸਥਾਨ ਹਾਸਲ ਕਰਕੇ ਕਾਂਸੀ ਦਾ ਤਗਮਾ ਜਿੱਤਿਆ | ਅੰਡਰ-19 ਲੜਕੀਆਂ ਵਿਚ ਗੁਰਵੀਰ ਕੌਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਸੋਨੇ ਦਾ ਤਗਮਾ ਆਪਣੇ ਨਾਮ ਕੀਤਾ | ਇਸ ਤੋਂ ਇਲਾਵਾ ਪਲਕਪ੍ਰੀਤ ਕੌਰ ਅਤੇ ਨਵਜੋਤ ਕੌਰ ਨੇ ਦੂਜਾ ਸਥਾਨ ਹਾਸਲ ਕਰਕੇ ਚਾਂਦੀ ਦਾ ਤਗਮਾ ਜਿੱਤਿਆ | ਅੰਡਰ-19 ਲੜਕਿਆ ਵਿਚ ਗੁਰਸ਼ਾਨ ਸਿੰਘ ਨੇ ਦੂਜਾ ਸਥਾਨ ਹਾਸਿਲ ਕੀਤਾ ਇਸ ਮੌਕੇ ਅੰਡਰ-19 ਲੜਕਿਆਂ ਅਤੇ ਲੜਕੀਆਂ ਦੀ ਟੀਮ ਰਿਜਨਲ ਲੈਵਲ ਮੁਕਾਬਲਿਆਂ ਲਈ ਚੁਣੀ ਵਿਚ ਵਿਦਿਆਰਥੀ ਗੁਰਸ਼ਰਨ ਸਿੰਘ, ਗੁਰਵੀਰ ਕੌਰ, ਪਲਕਪ੍ਰੀਤ ਕੌਰ ਅਤੇ ਨਵਜੋਤ ਕੌਰ ਸ਼ਾਮਲ ਹਨ | ਇਸ ਮੌਕੇ ਚੇਅਰਮੈਨ ਦੱਸਿਆ ਕਿ ਇਹ ਪ੍ਰਾਪਤੀਆਂ ਸਕੂਲ ਦੇ ਵਿਦਿਆਰਥੀਆਂ ਦੀ ਮਿਹਨਤ, ਕੋਚਾਂ ਦੀ ਲਗਨ ਅਤੇ ਮਾਪਿਆਂ ਦੇ ਸਹਿਯੋਗ ਦਾ ਪ੍ਰਤੀਕ ਹਨ | ਉਨ੍ਹਾਂ ਕਿਹਾ ਵਿਦਿਆਰਥੀਆਂ ਦੀ ਇਹ ਜਿੱਤ ਉਨ੍ਹਾਂ ਦੀ ਅਨੁਸ਼ਾਸਨ, ਹੌਸਲੇ ਅਤੇ ਲਗਨ ਦਾ ਪ੍ਰਤੀਕ ਹੈ | ਇਸ ਮੌਕੇ 'ਤੇ ਕੁਆਰਡੀਨੇਟਰ ਮਿਸ ਰੀਨਾ ਠਾਕੁਰ, ਸੁਰਿੰਦਰ ਕਟੋਚ, ਦਵਿੰਦਰ, ਮਿਸ ਅਨੁਪਮਾ ਠਾਕੁਰ ਅਤੇ ਡੀ.ਪੀ ਸੰਜੇ ਭਾਰਦਵਾਜ, ਰੇਣੂਕਾ ਠਾਕੁਰ, ਅਸ਼ਵਨੀ ਕੁਮਾਰ, ਅਸ਼ੋਕ ਕੁਮਾਰ ਅਤੇ ਰਮਨਦੀਪ ਕੌਰ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਰਕਾਰ ਨਾ ਹੋਣ ਦੇ ਬਾਵਜੂਦ ਵਾਰਡ ਦੇ ਸਾਰੇ ਮਸਲੇ ਕੀਤੇ ਹੱਲ-ਸਤਨਾਮ ਸਿੰਘ ਅਗਲੀ ਖ਼ਬਰ ਭਾਕਿਯੂ ਰਾਜੇਵਾਲ ਦੇ ਆਗੂਆਂ ਨੇ ਸਾੜਿਆ ਨਰਿੰਦਰ ਮੋਦੀ ਅਤੇ ਗਵਰਨਰ ਪੰਜਾਬ ਦਾ ਪੁਤਲਾ
Ad Position 24