ਜ਼ੀਰਾ, 20 ਮਈ (ਪ੍ਰਤਾਪ ਸਿੰਘ ਹੀਰਾ)-ਫ਼ਿਰੋਜ਼ਪੁਰ ਰੋਡ ਜ਼ੀਰਾ ਵਿਖੇ ਸਥਿਤ ਪੈਰਾਡਾਈਜ਼ ਸਕੂਲ ਵਿਚ ਐਨ.ਸੀ.ਸੀ ਕੈਡਿਟਸ ਸੈਰੇਮਨੀ ਦਾ ਆਯੋਜਨ ਕੀਤਾ ਗਿਆ | ਸਕੂਲ ਚੇਅਰਮੈਨ ਹਰਜੀਤ ਸਿੰਘ ਸਿੱਧੂ ਮੈਡਮ ਅਮਰਜੀਤ ਕੌਰ ਸਿੱਧੂ ਦੀ ਅਗਵਾਈ ਹੇਠ ਕਰਵਾਏ ਗਏ ਸਮਾਗਮ ਵਿਚ 13 ਪੰਜਾਬ ਬਟਾਲੀਅਨ ਫ਼ਿਰੋਜ਼ਪੁਰ ਕੈਂਟ ਦੇ ਕਰਨਲ ਰਕੇਸ਼ ਕੁਮਾਰ ਮੁੱਖ ਮਹਿਮਾਨ ਵਜੋਂ ਪੁੱਜੇ ਜਿਨ੍ਹਾਂ ਨੂੰ ਐਨ.ਸੀ.ਸੀ ਕੈਡਿਟਸ ਵਲੋਂ ਸਲਾਮੀ ਦਿੱਤੀ ਗਈ ਅਤੇ ਸਕੂਲ ਪਿ੍ੰਸੀਪਲ ਡਾ.ਅਵਿਨਾਸ਼ ਸਿੰਘ ਵਲੋਂ ਬੁੱਕੇ ਦੇ ਕੇ ਜੀ ਆਇਆ ਆਖਿਆ ਗਿਆ | ਇਸ ਦੌਰਾਨ ਇਸ ਮੌਕੇ ਕਰਨਲ ਰਕੇਸ਼ ਕੁਮਾਰ ਵਲੋਂ ਜੂਨੀਅਰ ਡਿਵੀਜ਼ਨ ਵਿਚ ਅਨੰਤਪ੍ਰੀਤ ਸਿੰਘ ਅਤੇ ਮਨਮੀਤ ਸਿੰਘ ਪੰਨੂੰ ਨੂੰ ਰੈਂਕ ਪ੍ਰਦਾਨ ਕੀਤੇ ਗਏ | ਸੀਨੀਅਰ ਵਿੰਗ ਵਿਚ ਅੰਸ਼ਦੀਪ ਕੌਰ, ਹਰਲੀਨ ਕੌਰ ਜੂਨੀਅਰ ਵਿੰਗ ਵਿਚ, ਗੁਰਸੀਰਤ ਕੌਰ ਅਤੇ ਜਸਦੀਪ ਕੌਰ ਨੂੰ ਰੈਂਕ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸੰਬੋਧਨ ਕਰਦਿਆਂ ਪਿ੍ੰਸੀਪਲ ਡਾ.ਅਵਿਨਾਸ਼ ਸਿੰਘ ਨੇ ਕਿਹਾ ਕਿ ਪੈਰਾਡਾਈਜ਼ ਸੰਸਥਾ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਅੱਜ ਕੈਡਿਟਸ ਨੂੰ ਕਰਨਲ ਰਕੇਸ਼ ਕੁਮਾਰ ਵਲੋਂ ਆਪਣੇ ਹੱਥੀ ਰੈਂਕ ਲਗਾ ਕੇ ਸਨਮਾਨਿਤ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਇਸ ਤਰਾਂ ਦੇ ਪ੍ਰੋਗਰਾਮ ਦਾ ਉਦੇਸ਼ ਵਿਦਿਆਰਥੀਆਂ ਵਿਚ ਦੇਸ਼ ਭਗਤੀ ਅਨੁਸ਼ਾਸਨ ਅਤੇ ਲੀਡਰਸ਼ਿਪ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਨਾ ਹੈ | ਇਸ ਦੌਰਾਨ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਰਨਲ ਰਕੇਸ਼ ਕੁਮਾਰ ਨੇ ਕੈਡਟਾਂ ਨੂੰ ਅਨੁਸ਼ਾਸਨ ਵਿਚ ਰਹਿਣ ਅਤੇ ਦੇਸ਼ ਦੇ ਜ਼ਿੰਮੇਵਾਰ ਨਾਗਰਿਕ ਬਣਨ ਲਈ ਪ੍ਰੇਰਨਾ ਦਿੱਤੀ | ਪ੍ਰੋਗਰਾਮ ਦੇ ਅੰਤ ਵਿਚ ਰਾਸ਼ਟਰੀ ਗਾਣ ਗਾਇਆ ਗਿਆ ਤੇ ਸਾਰੇ ਕੈਡਟਾਂ ਨੂੰ ਮਠਿਆਈ ਵੰਡੀ ਗਈ | ਇਸ ਮੌਕੇ ਸਕੂਲ ਸਟਾਫ਼ ਵਿਚ ਏ.ਐਨ.ਓ ਅਰਵਿੰਦਰ ਸਿੰਘ, ਸੀ.ਟੀ.ਓ ਮੈਡਮ ਕਰਮਜੀਤ ਕੌਰ, ਕਲਾਸ਼, ਸਰਬਜੀਤ ਕੌਰ, ਐੱਚ.ਓ.ਡੀ ਮੈਡਮ ਪਰਭਾਸ਼ਾ, ਮਾਧਵੀ, ਮੋਨਿਕਾ, ਰੁਪਿੰਦਰ ਕੌਰ, ਸੁਖਦੀਪ ਕੌਰ ਆਦਿ ਹਾਜ਼ਰ ਸਨ |