ਜ਼ੀਰਾ,22 ਮਈ (ਪ੍ਰਤਾਪ ਸਿੰਘ ਹੀਰਾ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਮਹੀਨੇਵਾਰ ਮੀਟਿੰਗ ਬਲਾਕ ਪ੍ਰਧਾਨ ਚਮਕੌਰ ਸਿੰਘ ਬੱਲ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸਿੰਘ ਸਭਾ ਜ਼ੀਰਾ ਵਿਖੇ ਕੀਤੀ ਗਈ | ਇਹ ਮੌਕੇ ਪੰਜਾਬ ਪੱਧਰੀ ਆਗੂ ਕਿਰਨਪਾਲ ਸਿੰਘ ਸੋਢੀ, ਹਰਦਿਆਲ ਸਿੰਘ ਅਲੀਪੁਰ ਪੰਜਾਬ ਮੀਤ ਪ੍ਰਧਾਨ ਅਤੇ ਜ਼ਿਲ੍ਹਾ ਪ੍ਰਧਾਨ ਸੁਖਮੰਦਰ ਸਿੰਘ ਸ਼ੂਸ਼ਕ ਵਿਸ਼ੇਸ਼ ਤੌਰ 'ਤੇ ਪੁੱਜੇ | ਮੀਟਿੰਗ ਦੌਰਾਨ ਜਥੇਬੰਦੀ ਨੂੰ ਆਉਂਦੀਆਂ ਮੁਸ਼ਕਲਾਂ ਸਬੰਧੀ ਵਿਚਾਰ ਚਰਚਾ ਕੀਤੀ ਗਈ | ਇਸ ਮੌਕੇ ਗੱਲਬਾਤ ਕਰਦਿਆਂ ਕਿਸਾਨ ਆਗੂਆਂ ਨੇ ਦੱਸਿਆ ਕਿ ਇਲਾਕੇ ਅੰਦਰ ਕਿਸਾਨਾਂ ਦੀਆਂ ਮੋਟਰਾਂ ਨੂੰ ਆਉਂਦੀਆਂ ਬਿਜਲੀ ਲਾਈਨਾਂ ਦੀ ਹਾਲਤ ਬਹੁਤ ਖਸਤਾ ਹੈ | ਉਨ੍ਹਾਂ ਬਿਜਲੀ ਵਿਭਾਗ ਨੂੰ ਬੇਨਤੀ ਕੀਤੀ ਕਿ ਇਹਨਾਂ ਤਾਰਾਂ ਨੂੰ ਬਦਲਿਆ ਜਾਵੇ 'ਤੇ ਜਿਹੜੀਆਂ ਲਾਈਨਾਂ ਢਿੱਲੀਆਂ ਹਨ | ਉਨ੍ਹਾਂ ਨੂੰ ਕੱਸਿਆ ਜਾਵੇ | ਇਸ ਮੌਕੇ ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਝੋਨੇ ਦਾ ਸੀਜ਼ਨ ਹੋਣ ਕਰਕੇ ਨਹਿਰਾਂ ਵਿਚ ਪਾਣੀ ਆਉਣਾ ਸ਼ੁਰੂ ਹੋਣ ਵਾਲਾ ਹੈ, ਪਰ ਅਜੇ ਤੱਕ ਨਹਿਰਾਂ ਦੀ ਸਫ਼ਾਈ ਨਹੀਂ ਕੀਤੀ ਗਈ | ਉਨ੍ਹਾਂ ਦੱਸਿਆ ਕਿ ਪਿੰਡ ਅਲੀਪੁਰ ਤੋਂ ਵਾਇਆ ਲੌਹਕਾ ਖ਼ੁਰਦ, ਜੋੜਾ, ਵਲਟੋਹਾ ਹੁੰਦਾ ਹੋਇਆ ਬਸਤੀ ਪਾਲ ਸਿੰਘ ਵਾਲੀ ਤੱਕ ਜਾਂਦੇ ਸੇਮ ਨਾਲੇ ਦੀ ਅਜੇ ਤੱਕ ਸਫ਼ਾਈ ਨਹੀਂ ਕੀਤੀ ਗਈ | ਉਨ੍ਹਾਂ ਮੰਗ ਕੀਤੀ ਕਿ ਵੱਡੀਆਂ ਨਹਿਰਾਂ ਅਤੇ ਖਾਲ਼ਿਆ ਨੂੰ ਮਨਰੇਗਾ ਮਜ਼ਦੂਰਾਂ ਰਾਹੀਂ ਸਾਫ਼ ਕਰਵਾਇਆ ਜਾਵੇ | ਇਸ ਮੌਕੇ ਮੀਟਿੰਗ ਵਿਚ ਸਰਵਣ ਸਿੰਘ ਬਲਾਕ ਪ੍ਰਧਾਨ ਮੱਲ੍ਹਾਂਵਾਲਾ, ਸਲਵਿੰਦਰ ਸਿੰਘ ਬਲਾਕ ਮੀਤ ਪ੍ਰਧਾਨ, ਗੁਰਪ੍ਰਤਾਪ ਸਿੰਘ ਬਲਾਕ ਮੀਤ ਪ੍ਰਧਾਨ ,ਕੁਲਦੀਪ ਸਿੰਘ ਸਨੇਰ, ਰੇਸ਼ਮ ਸਿੰਘ ਸੈਕਟਰੀ, ਜਰਨੈਲ ਸਿੰਘ ਮੱਲੂਵਾਲਾ, ਗੁਰਮੇਲ ਸਿੰਘ ਸੂਸਕ, ਗੁਰਤੇਜ ਸਿੰਘ ਸੁੱਖੇਵਾਲਾ, ਪਲਵਿੰਦਰ ਸਿੰਘ ਬਹਿਕ ਗੁੱਜਰਾਂ, ਸੁਰਜੀਤ ਸਿੰਘ ਚੋਹਲਾ, ਹਰਵਿੰਦਰ ਸਿੰਘ ਪੱਲੂਵਾਲਾ, ਕੁਲਵੰਤ ਸਿੰਘ, ਜਗਜੀਤ ਸਿੰਘ ਜ਼ੀਰਾ, ਮੋਹਨ ਸਿੰਘ, ਤੇਜਾ ਸਿੰਘ ਮਨਸੂਰਦੇਵਾ, ਅਵਤਾਰ ਸਿੰਘ ਕੱਚਰਭੱਨ ਆਦਿ ਕਿਸਾਨ ਆਗੂ ਹਾਜ਼ਰ ਸਨ |