21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਪਿੰਡ ਮਨਸੂਰਵਾਲ ਕਲਾਂ 'ਚ ਮਾਵਾਂ-ਧੀਆਂ ਸਤਿਕਾਰ ਯੋਜਨਾ ਤਹਿਤ ਫਾਰਮ ਭਰੇ

Ad Position 21
No active advertisement
ਅਜੀਤ ਡੈਸਕ 25-05-2026
ਜ਼ੀਰਾ, 24 ਮਈ (ਹਰਜੀਤ ਸਿੰਘ ਗਿੱਲ)- ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਸਕੀਮ ਤਹਿਤ ਇੱਥੋਂ ਦੇ ਨੇੜਲੇ ਪਿੰਡ ਮਨਸੂਰਵਾਲ ਕਲਾਂ ਵਿਖੇ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ ਫਾਰਮ ਭਰੇ ਗਏ | ਇਸ ਸਬੰਧ ਵਿਚ ਜਾਣਕਾਰੀ ਦਿੰਦਿਆਂ ਪਿੰਡ ਦੇ ਸਰਪੰਚ ਸਤਨਾਮ ਸਿੰਘ ਗਿੱਲ, ਖੇਤੀ ਬਾੜੀ ਵਿਕਾਸ ਬੈਂਕ ਜ਼ੀਰਾ ਦੇ ਚੇਅਰਮੈਨ ਲਾਭ ਸਿੰਘ ਗਿੱਲ ਅਤੇ ਚੇਅਰਮੈਨ ਜਸਪਾਲ ਸਿੰਘ ਪੰਨੂ ਦਫ਼ਤਰ ਇੰਚਾਰਜ ਆਮ ਆਦਮੀ ਪਾਰਟੀ ਜ਼ੀਰਾ ਨੇ ਦੱਸਿਆ ਕਿ ਜਨਰਲ ਵਰਗ ਨਾਲ ਸਬੰਧਿਤ ਪ੍ਰਤੀ ਇਸਤਰੀ ਇਕ ਹਜ਼ਾਰ ਰੁਪਏ ਅਤੇ ਐਸ.ਸੀ ਵਰਗ ਨਾਲ ਸਬੰਧਿਤ 1500 ਰੁਪਏ ਪ੍ਰਤੀ ਇਸਤਰੀ ਯੋਜਨਾ ਤਹਿਤ ਹਲਕਾ ਵਿਧਾਇਕ ਨਰੇਸ਼ ਕਟਾਰੀਆ ਅਤੇ ਯੂਥ ਆਗੂ ਸ਼ੰਕਰ ਕਟਾਰੀਆ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਦੀ ਰਹਿਨੁਮਾਈ ਹੇਠ ਇਹ ਫਾਰਮ ਭਰੇ ਗਏ ਹਨ | ਇਸ ਦੌਰਾਨ ਆਂਗਣਵਾੜੀ ਵਰਕਰਾਂ ਦੀ ਸਮੁੱਚੀ ਟੀਮ ਵਲੋਂ ਫਾਰਮ ਭਰੇ ਗਏ |ਇਸ ਮੌਕੇ ਚੇਅਰਮੈਨ ਲਾਭ ਸਿੰਘ ਗਿੱਲ, ਚੇਅਰਮੈਨ ਜਸਪਾਲ ਸਿੰਘ ਪੰਨੂ ਅਤੇ ਸਰਪੰਚ ਸਤਨਾਮ ਸਿੰਘ ਗਿੱਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਜੋ ਪੰਜਾਬੀਆਂ ਨਾਲ ਵਾਅਦੇ ਕੀਤੇ ਗਏ ਸਨ | ਉਹ ਪੂਰੇ ਕੀਤੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਸਾਰੀਆਂ ਸਕੀਮਾਂ ਲਾਗੂ ਕੀਤੀਆਂ ਜਾ ਰਹੀਆਂ ਹਨ | ਉਨ੍ਹਾਂ ਕਿਹਾ ਕਿ ਪੰਜਾਬ ਦੇ ਸ਼ਹਿਰ ਅਤੇ ਪਿੰਡ ਵਿਕਾਸ ਦੀਆਂ ਲੀਹਾਂ ਤੇ ਚੱਲ ਰਹੇ ਹਨ | ਇਸ ਮੌਕੇ ਮੈਂਬਰ ਜਸਵੀਰ ਸਿੰਘ, ਮੈਂਬਰ ਸੁਖਬੀਰ ਸਿੰਘ ਪੰਨੂ ਤੋਂ ਇਲਾਵਾ ਸਰਬਜੀਤ ਕੌਰ, ਲਾਲਜੀਤ ਕੌਰ, ਨਰਿੰਦਰ ਕੌਰ, ਸਤਵੰਤ ਕੌਰ, ਸਿਮਰਨਜੀਤ ਕੌਰ ,ਕੁਲਵੀਰ ਕੌਰ ਪੂਨੀਆਂ ,ਪਰਮਜੀਤ ਕੌਰ ਕਾਜਲ ,ਪਿ੍ਤਪਾਲ ਕੌਰ, ਗਗਨਦੀਪ ਕੌਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸੇਵਾ ਕੇਂਦਰ ਕਰਮਚਾਰੀਆਂ ਨੇ ਕੱਲ੍ਹ ਤੋਂ ਕਲਮ ਛੋੜ ਹੜਤਾਲ ਦਾ ਕੀਤਾ ਐਲਾਨ ਅਗਲੀ ਖ਼ਬਰ ਪੁਲਿਸ ਵਲੋਂ ਚੰਦਨ ਉਰਫ਼ ਚੰਦੂ ਨੂੰ ਪ੍ਰੇਸ਼ਾਨ ਕਰਨ ਦੇ ਵਿਰੋਧ 'ਚ ਸਮਰਥਕਾਂ ਤਰਫ਼ੋਂ ਥਾਣੇ ਬਾਹਰ ਧਰਨਾ ਪ੍ਰਦਰਸ਼ਨ
Ad Position 24