02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਸਬ ਅਰਬਨ ਮੰਡਲ ਫ਼ਿਰੋਜ਼ਪੁਰ ਦੇ ਐਕਸੀਅਨ ਤੇ ਐੱਸ.ਡੀ.ਓ ਵਿਰੁੱਧ ਬਿਜਲੀ ਮੁਲਾਜ਼ਮਾਂ ਦਾ ਧਰਨਾ ਤੀਸਰੇ ਦਿਨ ਵਿਚ ਦਾਖਲ

Ad Position 21
repet_subhas-goyals [Copy P29]
ਅਜੀਤ ਡੈਸਕ 12-06-2026
ਫ਼ਿਰੋਜ਼ਪੁਰ, 11 ਜੂਨ (ਕੁਲਬੀਰ ਸਿੰਘ ਸੋਢੀ)-ਸਬ ਅਰਬਨ ਮੰਡਲ ਫ਼ਿਰੋਜ਼ਪੁਰ ਦੇ ਆਰ.ਏ ਮੋਹਿਤ ਅਗਰਵਾਲ ਨੂੰ ਸਬ ਅਰਬਨ ਮੰਡਲ ਫ਼ਿਰੋਜ਼ਪੁਰ ਦੇ ਐਕਸੀਅਨ 'ਤੇ ਐੱਸ.ਡੀ.ਓ ਵਲੋਂ ਰਿਲੀਵ ਨਾ ਕਰਨ ਦਾ ਮਾਮਲਾ ਦਿਨ-ਬ-ਦਿਨ ਭਖਦਾ ਜਾ ਰਿਹਾ ਹੈ | ਜਾਣਕਾਰੀ ਅਨੁਸਾਰ ਪੀ.ਐੱਸ.ਈ.ਬੀ ਫੈਡਰੇਸ਼ਨ ਏਟਕ ਰਜਿ: ਨੰਬਰ 41 ਦੇ ਮੈਂਬਰਾਂ ਵਲੋਂ ਸਬ ਅਰਬਨ ਮੰਡਲ ਫ਼ਿਰੋਜ਼ਪੁਰ ਵਿਖੇ ਐਕਸੀਅਨ ਅਤੇ ਐੱਸ.ਡੀ.ਓ ਖ਼ਿਲਾਫ਼ ਪਿਛਲੇ 2 ਦਿਨ ਤੋਂ ਰੋਸ ਧਰਨਾ ਦਿੱਤਾ ਗਿਆ | ਜੋ ਤੀਸਰੇ ਦਿਨ ਵਿਚ ਦਾਖਲ ਹੋ ਗਿਆ ਹੈ | ਧਰਨੇ 'ਤੇ ਬੈਠੇ ਜਥੇਬੰਦੀ ਦੇ ਆਗੂਆਂ 'ਤੇ ਸਾਥੀਆਂ ਨੇ ਕਿਹਾ ਕਿ ਜਦ ਤੱਕ ਆਰ.ਏ ਮੋਹਿਤ ਅਗਰਵਾਲ ਨੂੰ ਰਿਲੀਵ ਨਹੀਂ ਕੀਤਾ ਜਾਂਦਾ | ਉਸ ਸਮੇਂ ਤੱਕ ਵਧੀਕ ਨਿਗਰਾਨ ਇੰਜ: ਮੰਡਲ ਸਬ ਅਰਬਨ ਫ਼ਿਰੋਜ਼ਪੁਰ ਅਤੇ ਉਪ ਮੰਡਲ ਅਫ਼ਸਰ ਸਬ ਅਰਬਨ ਸਬ ਡਿਵੀਜ਼ਨ ਫ਼ਿਰੋਜ਼ਪੁਰ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਅਤੇ ਧਰਨਾ ਜਾਰੀ ਰਹੇਗਾ | ਆਗੂਆਂ ਨੇ ਕਿਹਾ ਕਿ ਸਾਡੇ ਸਾਥੀ ਨੂੰ ਦੋਵਾਂ ਅਧਿਕਾਰੀਆਂ ਦੀ ਆਪਸੀ ਮਿਲੀਭੁਗਤ ਹੋਣ ਕਰਕੇ ਖ਼ਰਾਬ ਕਰਦੇ ਹੋਏ ਸਾਥੀ ਮੋਹਿਤ ਅਗਰਵਾਲ ਨੂੰ ਰਿਲੀਵ ਨਹੀਂ ਕੀਤਾ ਜਾ ਰਿਹਾ | ਆਗੂਆਂ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਦੋਵੇਂ ਅਧਿਕਾਰੀ ਆਪਣੇ ਅੜੀਅਲ ਰਵਈਏ ਨੂੰ ਛੱਡਦੇ ਹੋਏ ਆਰ.ਏ ਮੋਹਿਤ ਨੂੰ ਰਿਲੀਵ ਕਰਨ, ਨਹੀਂ ਤਾਂ ਚੱਲਦਾ ਕੰਮ ਕਾਜ ਵੀ ਠੱਪ ਕਰਨ ਬਾਰੇ ਵਿਚਾਰ ਕੀਤਾ ਜਾਵੇਗਾ | ਜਿਸ ਦੀ ਜਾਣਕਾਰੀ ਨਿਗਰਾਨ ਇੰਜ: ਵੰਡ ਹਲਕਾ ਫ਼ਿਰੋਜ਼ਪੁਰ ਤਕ ਪਹੁੰਚਦੀ ਕਰ ਦਿੱਤੀ ਗਈ ਹੈ | ਧਰਨੇ 'ਤੇ ਬੈਠੇ ਸਾਥੀਆਂ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਚੱਲ ਰਹੇ ਸੰਘਰਸ਼ ਦੌਰਾਨ ਇਸ ਦੇ ਨਿਕਲਣ ਵਾਲੇ ਸਿੱਟਿਆਂ ਦੀ ਜ਼ਿੰਮੇਵਾਰੀ ਵਧੀਕ ਨਿਗਰਾਨ ਇੰਜ: (ਵੰਡ) ਸਬ ਅਰਬਨ ਮੰਡਲ ਫ਼ਿਰੋਜ਼ਪੁਰ ਅਤੇ ਉਪ ਮੰਡਲ ਅਫ਼ਸਰ ਸਬ ਅਰਬਨ ਫ਼ਿਰੋਜ਼ਪੁਰ ਦੀ ਹੋਵੇਗੀ ਅਤੇ ਜੇਕਰ ਜਲਦ ਸਾਡੀ ਮੰਗ ਨੂੰ ਪੂਰਾ ਨਾ ਕੀਤਾ ਗਿਆ ਤਾਂ ਨਿਗਰਾਨ ਇੰਜ: (ਵੰਡ), ਹਲਕਾ ਫ਼ਿਰੋਜ਼ਪੁਰ ਖ਼ਿਲਾਫ਼ ਵੀ ਧਰਨਾ ਦਿੱਤਾ ਜਾਵੇਗਾ | ਇਸ ਮੌਕੇ ਆਗੂ ਅਸ਼ਵਨੀ ਕੁਮਾਰ, ਸਤੀਸ਼ ਕੁਮਾਰ, ਜੌਨ ਆਗੂ ਰਾਜੇਸ਼ ਦੱਤਾ, ਸਰਕਲ ਆਗੂ ਰਾਜੇਸ਼ ਸੈਣੀ, ਸਰਕਲ ਆਗੂ ਤਿਰਲੋਚਣ ਸਿੰਘ, ਅਮੋਲਕ ਸਿੰਘ, ਰੌਸ਼ਨ ਲਾਲ, ਕੁਲਵੰਤ ਸਿੰਘ, ਰੋਹਿਤ ਦੇਵਗਨ, ਬਲਵੰਤ ਸਿੰਘ ਬਿੱਟੂ, ਰਜਿੰਦਰ ਸਿੰਘ, ਹਰਜਿੰਦਰ ਸਿੰਘ, ਰਾਮਸੁਖ, ਰਾਜੇਸ਼ ਕੁਮਾਰ, ਰਣਵੀਰ ਸਿੰਘ, ਨੰਦ ਲਾਲ, ਸੁਖਦੇਵ ਸਿੰਘ, ਸਾਹਿਲ ਚਾਵਲਾ, ਰਜਿੰਦਰ ਕੁਮਾਰ ਅਤੇ ਸਾਥੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਦਰਬਾਰ ਬਾਬਾ ਮਲੰਗ ਸ਼ਾਹ ਦਾ ਸਾਲਾਨਾ ਜੋੜ ਮੇਲਾ ਅਤੇ ਕਬੱਡੀ ਕੱਪ 17 ਨੂੰ ਅਗਲੀ ਖ਼ਬਰ ਕਿਸਾਨ ਜਥੇਬੰਦੀਆਂ ਦੇ ਇਕ ਵਫ਼ਦ ਵਲੋਂ ਡਰੇਨ 'ਤੇ ਬੰਨ੍ਹ ਨਾ ਬਣਾਉਣ ਸੰਬੰਧੀ ਵਧੀਕ ਡੀ.ਸੀ ਨਾਲ ਮੁਲਾਕਾਤ
Ad Position 24