11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਤਿੰਨ ਭੈਣਾਂ ਵਲੋਂ ਆਪਣੇ ਪਿਤਾ ਤੇ ਭਰਾ ਦੀ ਯਾਦ ਵਿਚ ਘਰ ਗੁਰਦੁਆਰਾ ਸਾਹਿਬ ਨੂੰ ਕੀਤਾ ਦਾਨ

Ad Position 21
No active advertisement
ਅਜੀਤ ਡੈਸਕ 01-07-2026
ਜ਼ੀਰਾ, 30 ਜੂਨ(ਪ੍ਰਤਾਪ ਸਿੰਘ ਹੀਰਾ)-ਅੱਜ ਦੇ ਪਦਾਰਥਵਾਦੀ ਯੁੱਗ ਵਿਚ, ਜਿੱਥੇ ਜ਼ਮੀਨ-ਜਾਇਦਾਦ ਨੂੰ ਲੈ ਕੇ ਆਪਸੀ ਰਿਸ਼ਤਿਆਂ ਵਿਚ ਤਕਰਾਰ ਆਮ ਦੇਖਣ ਨੂੰ ਮਿਲਦੀ ਹੈ। ਉੱਥੇ ਹੀ ਜੀਰਾ ਨੇੜਲੇ ਪਿੰਡ ਨੂਰਪੁਰ ਵਿਖੇ ਤਿੰਨ ਭੈਣਾਂ ਨੇ ਤਿਆਗ ਅਤੇ ਮੋਹ ਦੀ ਇਕ ਅਜਿਹੀ ਮਿਸਾਲ ਪੇਸ਼ ਕੀਤੀ ਹੈ ਜਿਸ ਦੀ ਇਲਾਕੇ ਭਰ ਵਿਚ ਭਰਪੂਰ ਸ਼ਲਾਘਾ ਹੋ ਰਹੀ ਹੈ। ਇਨ੍ਹਾਂ ਤਿੰਨਾਂ ਭੈਣਾਂ ਨੇ ਆਪਣੇ ਸਵਰਗੀ ਪਿਤਾ ਅਤੇ ਭਰਾ ਦੀ ਨਿੱਘੀ ਯਾਦ ਨੂੰ ਹਮੇਸ਼ਾ ਲਈ ਅਮਰ ਰੱਖਣ ਵਾਸਤੇ ਆਪਣਾ ਮੌਜੂਦਾ ਪੇਕਾ ਘਰ ਪਿੰਡ ਦੇ ਗੁਰਦੁਆਰਾ ਸਾਹਿਬ ਨੂੰ ਦਾਨ ਕਰ ਦਿੱਤਾ ਹੈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਨੂਰਪੁਰ ਦੇ ਸਵਰਗੀ ਮੋਹਰ ਸਿੰਘ ਅਤੇ ਉਸ ਦੇ ਬੇਟੇ ਗੁਰਦੇਵ ਸਿੰਘ ਸੰਧੂ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਗਈ ਸੀ। ਜਿਸ ਦੇ ਚਲਦਿਆਂ ਸਵਰਗੀ ਮੋਹਰ ਦੀਆਂ ਬੇਟੀਆਂ ਮਨਜੀਤ ਕੌਰ, ਅਮਰੀਕ ਕੌਰ, ਅਤੇ ਪਰਮਜੀਤ ਕੌਰ ਨੇ ਸਰਬਸੰਮਤੀ ਨਾਲ ਇਹ ਫੈਸਲਾ ਲਿਆ ਕਿ ਉਨ੍ਹਾਂ ਦਾ ਪੇਕਾ ਘਰ, ਜਿੱਥੇ ਉਨ੍ਹਾਂ ਦਾ ਬਚਪਨ ਬੀਤਿਆ, ਨੂੰ ਕਿਸੇ ਕਾਰੋਬਾਰੀ ਹੱਥਾਂ ਵਿਚ ਵੇਚਣ ਦੀ ਬਜਾਏ ਪਿੰਡ ਦੇ ਗੁਰੂ ਘਰ ਦੇ ਲੇਖੇ ਲਾਇਆ ਜਾਵੇ। ਇਸ ਨੂੰ ਧਾਰਮਿਕ ਜਾਂ ਸਮਾਜਿਕ ਕਾਰਜਾਂ ਲਈ ਵਰਤੋਂ ਵਿਚ ਲਿਆਉਣਾ ਹੀ ਸਾਡੇ ਪਿਤਾ ਅਤੇ ਭਰਾ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਇਸ ਨੇਕ ਕਾਰਜ ਲਈ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪਿੰਡ ਦੀ ਪੰਚਾਇਤ ਵਲੋਂ ਗੁਰਦੁਆਰਾ ਸਾਹਿਬ ਵਿਖੇ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਅਹੁਦੇਦਾਰ ਅਤੇ ਪਿੰਡ ਦੇ ਪਤਵੰਤੇ ਨੰਬਰਦਾਰ ਬਖਸ਼ੀਸ਼ ਸਿੰਘ , ਕਿਸਾਨ ਆਗੂ ਭੁਪਿੰਦਰ ਸਿੰਘ ਇਕਾਈ ਪ੍ਰਧਾਨ, ਮੁਖਤਿਆਰ ਸਿੰਘ ,ਰਵਿੰਦਰ ਸਿੰਘ ਲਾਡੀ ,ਡਾ. ਅਜੀਤ ਸਿੰਘ, ਬਾਬਾ ਦਲਜੀਤ ਸਿੰਘ, ਗੁਰਬਖਸ਼ ਸਿੰਘ ,ਗੁਰਸ਼ਰਨ ਸਿੰਘ, ਲੱਖਾ ਸਿੰਘ ,ਸੁਰਜੀਤ ਸਿੰਘ, ਇਕਬਾਲ ਸਿੰਘ, ਜਸਮੇਲ ਸਿੰਘ ਢਿੱਲੋ, ਸੁੱਚਾ ਸਿੰਘ ,ਬੂਟਾ ਸਿੰਘ ਕੁਲਦੀਪ ਸਿੰਘ, ਰੇਸ਼ਮ ਸਿੰਘ ਭੁੱਲਰ, ਜਗੀਰ ਸਿੰਘ ਆਦਿ ਨੇ ਪਰਿਵਾਰ ਦੇ ਇਸ ਤਿਆਗ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਘਰ ਦੀ ਵਰਤੋਂ ਗੁਰਦੁਆਰਾ ਸਾਹਿਬ ਦੇ ਪ੍ਰਬੰਧਾਂ ਲਈ ਕੀਤੀ ਜਾਵੇਗੀ। ਇਸ ਮੌਕੇ ਪ੍ਰਬੰਧਕ ਕਮੇਟੀ ਵਲੋਂ ਤਿੰਨਾਂ ਭੈਣਾਂ ਨੂੰ ਪਿੰਡ ਦੀਆਂ ਧੀਆਂ ਪਿੰਡ ਦੀ ਸ਼ਾਨ ਅਵਾਰਡ ਅਤੇ ਸਿਰੋਪਾ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਪਿੰਡ ਵਾਸੀਆਂ ਨੇ ਕਿਹਾ ਕਿ ਅੱਜ-ਕੱਲ੍ਹ ਦੀ ਪੀੜ੍ਹੀ ਲਈ ਇਹ ਇੱਕ ਵੱਡੀ ਮਿਸਾਲ ਪੇਸ਼ ਕਰਦਿਆਂ ਇਹਨਾਂ ਧੀਆਂ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਕੇਵਲ ਮੋਹ-ਪਿਆਰ ਹੀ ਨਹੀਂ ਨਿਭਾਉਂਦੀਆਂ, ਬਲਕਿ ਆਪਣੇ ਪਰਿਵਾਰ ਦਾ ਨਾਮ ਸਮਾਜ ਵਿਚ ਹਮੇਸ਼ਾ ਲਈ ਉੱਚਾ ਰੱਖਣ ਦਾ ਦਮ ਵੀ ਰੱਖਦੀਆਂ ਹਨ। ਇਸ ਮੌਕੇ ਪਿੰਡ ਦੇ ਪਤਵੰਤੇ ਵੱਡੀ ਗਿਣਤੀ ਵਿਚ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਦੇਵ ਸਮਾਜ ਕਾਲਜ ਫ਼ਾਰ ਵੁਮੈਨ ’ਚ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਕੋਰਸਾਂ ਲਈ ਸੈਸ਼ਨ 2026-27 ਦੇ ਦਾਖ਼ਲੇ ਸ਼ੁਰੂ ਅਗਲੀ ਖ਼ਬਰ ਅਸੀਸ ਸਕਾਲਰਸ਼ਿਪ ਪ੍ਰੋਗਰਾਮ ਤਹਿਤ ਸਵਾਮੀ ਵਿਵੇਕਾਨੰਦ ਆਈ.ਟੀ.ਆਈ. ਫ਼ਾਜ਼ਿਲਕਾ ਦੇ ਹੋਣਹਾਰ ਵਿਦਿਆਰਥੀਆਂ ਨੂੰ ਮਿਲੀ ਸਕਾਲਰਸ਼ਿਪ
Ad Position 24