ਫ਼ਿਰੋਜ਼ਪੁਰ, 30 ਜੂਨ (ਗੁਰਿੰਦਰ ਸਿੰਘ)-ਸ੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜ਼ਿਲ੍ਹਾ ਫਿਰੋਜ਼ਪੁਰ ਦੇ ਪ੍ਰਧਾਨ ਗੁਰਚਰਨ ਸਿੰਘ ਭੁੱਲਰ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਛੋਟੇ ਭਰਾ ਸੁਖਵਿੰਦਰ ਸਿੰਘ ਭੁੱਲਰ (ਆੜਤੀਆ), ਵਾਸੀ ਨਿਊ ਸਤੀਏ ਵਾਲਾ, ਪ੍ਰਮਾਤਮਾ ਵਲੋਂ ਬਖ਼ਸ਼ੀ ਹੋਈ ਸਵਾਸਾਂ ਦੀ ਪੂੰਜੀ ਭੋਗਣ ਉਪਰੰਤ ਅਕਾਲ ਚਲਾਣਾ ਕਰ ਗਏ। ਉਨ੍ਹਾਂ ਦੇ ਬੇਵਕਤੀ ਅਕਾਲ ਚਲਾਣਾ ਕਰ ਜਾਣ ’ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਜਨਰਲ ਸਕੱਤਰ ਗੁਰਜੰਟ ਸਿੰਘ ਕੱਟੂ, ਕੌਮੀ ਯੂਥ ਪ੍ਰਧਾਨ ਤੇਜਿੰਦਰ ਸਿੰਘ ਦਿਉਲ, ਪੀ ਏ ਸੀ ਮੈਬਰ ਜਤਿੰਦਰ ਸਿੰਘ ਥਿੰਦ, ਸੂਰਤ ਸਿੰਘ ਮਮਦੋਟ, ਗੁਰਵਿੰਦਰ ਸਿੰਘ ਮਹਾਲਮ, ਜੋਗਿੰਦਰ ਸਿੰਘ ਮੱਲੇਵਾਲਾ, ਸੁਖਦੇਵ ਸਿੰਘ, ਲਖਵਿੰਦਰ ਸਿੰਘ ਸੁਪਰ, ਬਲਦੇਵ ਸਿੰਘ ਤਲਵੰਡੀ ਭਾਈ, ਸਰਬਜੀਤ ਸਿੰਘ, ਬਲਵੀਰ ਸਿੰਘ ਮੁੱਦਕੀ, ਸੁਰਿੰਦਰ ਸਿੰਘ, ਬਾਪੂ ਪ੍ਰਗਟ ਸਿੰਘ, ਸੁੱਚਾ ਸਿੰਘ, ਦਰਸ਼ਨ ਸਿੰਘ, ਕਰਤਾਰ ਸਿੰਘ ਉਪਲ, ਸਵਰਨ ਸਿੰਘ ਉਬੋਕੇ, ਬੋਹੜ ਸਿੰਘ ਉੱਪਲ, ਇਕਬਾਲ ਸਿੰਘ ਮਾਦੀਕੇ, ਜਗਜੀਤ ਸਿੰਘ, ਇਕਬਾਲ ਸਿੰਘ ਗੁਰੂ ਹਰਸਹਾਏ, ਉਪਿੰਦਰ ਪ੍ਰਤਾਪ ਸਿੰਘ, ਸੁੱਚਾ ਸਿੰਘ ਮਹਾਲਮ, ਜਗਜੀਤ ਸਿੰਘ ਛੂਛਕ ਆਦਿ ਆਗੂਆਂ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਅਤੇ ਪਰਿਵਾਰ ਨੂੰ ਇਹ ਅਸਹਿ ਦੁੱਖ ਸਹਿਣ ਦਾ ਬਲ ਬਖ਼ਸ਼ਣ ਦੀ ਅਰਦਾਸ ਕੀਤੀ। ਪਰਿਵਾਰਕ ਮੈਂਬਰਾਂ ਅਨੁਸਾਰ ਸੁਖਵਿੰਦਰ ਸਿੰਘ ਭੁੱਲਰ ਦਾ ਅੰਤਿਮ ਸੰਸਕਾਰ 1 ਜੁਲਾਈ ਨੂੰ ਸਵੇਰੇ 10:30 ਵਜੇ ਫਿਰੋਜ਼ਪੁਰ ਕੈਂਟ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ।