05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਮ੍ਰਿਤਕ ਕਿਸਾਨ ਅਤੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਅਤੇ ਧਰਨੇ ਦੌਰਾਨ ਕਿਸਾਨਾਂ ਨੂੰ ਕੁੱਟ ਕੇ ਭਜਾਉਣ ਵਾਲਿਆਂ ਖ਼ਿਲਾਫ਼ ਡੇਢ ਦਰਜਨ ਜਥੇਬੰਦੀਆਂ ਹੋਈਆਂ ਇਕੱਠੀਆਂ

Ad Position 21
No active advertisement
ਅਜੀਤ ਡੈਸਕ 05-07-2026
ਫ਼ਿਰੋਜ਼ਪੁਰ, 4 ਜੁਲਾਈ (ਕੁਲਬੀਰ ਸਿੰਘ ਸੋਢੀ)-ਬੀਤੇ ਸਮੇਂ ਕਸਬਾ ਮਮਦੋਟ ਵਿਚ ਖ਼ੁਦਕੁਸ਼ੀ ਕਰ ਗਏ ਕਿਸਾਨ ਗੁਰਜੰਟ ਸਿੰਘ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਅਤੇ ਉਸ ਦੀ ਮਾਲਕੀ ਦੁਕਾਨਾਂ ਦਾ ਕਬਜ਼ਾ ਵਾਪਸ ਲੈਣ ਲਈ ਮ੍ਰਿਤਕ ਦਾ ਪਰਿਵਾਰ ਅਤੇ ਬੀਕੇਯੂ ਕਾਦੀਆਂ ਵਲੋਂ ਸ਼ਾਂਤਮਈ ਧਰਨਾ ਦਿੱਤਾ ਜਾ ਰਿਹਾ ਸੀ। ਜਿਸ ਉੱਪਰ ਇਕ ਅਖੌਤੀ ਕਿਸਾਨ ਆਗੂ ਅਤੇ ਗੁੰਡਿਆਂ ਵਲੋਂ ਹਮਲਾ ਕਰਕੇ ਜਬਰੀ ਧਰਨਾ ਚੁਕਵਾਇਆ ਗਿਆ ਸੀ। ਜਿਸ ਦੇ ਰੋਸ ਵਜੋਂ ਅੱਜ ਫ਼ਿਰੋਜ਼ਪੁਰ ਵਿਖੇ ਡੇਢ ਦਰਜਨ ਜਥੇਬੰਦੀਆਂ ਇਕੱਠੀਆਂ ਹੋਈਆਂ। ਜਾਣਕਾਰੀ ਸਾਂਝੀ ਕਰਦਿਆਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਜਰਨਲ ਗੁਰਮੀਤ ਸਿੰਘ ਮਹਿਮਾ ਨੇ ਦੱਸਿਆ ਕਿ ਮ੍ਰਿਤਕ ਗੁਰਜੰਟ ਸਿੰਘ ਬਸਤੀ ਪਠਾਣਾ ਵਾਸੀ ਮਮਦੋਟ, ਆਪਣੀ ਦੁਕਾਨ ਦਾ ਕਬਜ਼ਾ ਵਾਪਸ ਲੈਣ ਲਈ ਲੰਬੇ ਸਮੇਂ ਤੋਂ ਕਾਨੂੰਨੀ ਲੜਾਈ ਲੜ ਰਿਹਾ ਸੀ। ਜਿਸ ਨੇ ਸਿਸਟਮ ਦੀ ਬੇਰੁਖ਼ੀ ’ਤੇ ਨਿਰਾਸ਼ਾ ਕਾਰਨ ਆਤਮ-ਹੱਤਿਆ ਕਰ ਲਈ ਸੀ। ਕਿਸਾਨ ਗੁਰਜੰਟ ਦੀ ਮੌਤ ਤੋਂ ਬਾਅਦ ਉਸ ਦੀ ਪਤਨੀ, ਚਾਰ ਨਾਬਾਲਗ ਧੀਆਂ ਤੇ ਪਰਿਵਾਰ ਪਿਛਲੇ 2 ਮਹੀਨੇ ਤੋਂ ਦੁਕਾਨਾਂ ਅੱਗੇ ਧਰਨੇ ’ਤੇ ਬੈਠ ਕੇ ਇਨਸਾਫ਼ ਦੀ ਗੁਹਾਰ ਲਗਾ ਰਿਹਾ ਸੀ। ਪਰ ਬੀਤੀ 25 ਜੂਨ 2026 ਨੂੰ ਇਕ ਅਖੌਤੀ ਕਿਸਾਨ ਆਗੂ ਦੀ ਅਗਵਾਈ ਹੇਠ 15-20 ਹਥਿਆਰਬੰਦ ਗੁੰਡਿਆਂ ਨੇ ਸ਼ਾਂਤਮਈ ਧਰਨੇ ’ਤੇ ਬੈਠੇ ਪਰਿਵਾਰਿਕ ਮੈਂਬਰਾਂ ਅਤੇ ਕਾਦੀਆਂ ਦੇ ਆਗੂਆਂ ਉੱਪਰ ਕਿਰਪਾਨਾਂ, ਡਾਂਗਾਂ ’ਤੇ ਸੋਟਿਆਂ ਨਾਲ ਹਮਲਾ ਕਰ ਦਿੱਤਾ ਗਿਆ। ਜਿਸ ਵਿਚ ਗੁਰਜੰਟ ਸਿੰਘ ਦੀ ਵਿਧਵਾ, ਉਸ ਦੀਆਂ ਨਾਬਾਲਿਗ ਧੀਆਂ ’ਤੇ ਹੋਰ ਲੋਕਾਂ ਨੂੰ ਬੇਰਹਿਮੀ ਨਾਲ ਕੁੱਟਿਆ ਗਿਆ ’ਤੇ ਔਰਤਾਂ-ਮਰਦ ਫੱਟੜ ਹੋਏ। ਇਸ ਦੇ ਨਾਲ ਜ਼ਖਮੀਆਂ ਨੂੰ ਧਰਨੇ ਤੋਂ ਜ਼ਬਰਦਸਤੀ ਭਜਾ ਦਿੱਤਾ ਗਿਆ। ਜੋ ਸਿੱਧੇ ਤੌਰ ’ਤੇ ਸੰਵਿਧਾਨਕ ਹੱਕਾਂ, ਜਮਹੂਰੀ ਕਦਰਾਂ-ਕੀਮਤਾਂ ਤੇ ਮਨੁੱਖਤਾ ’ਤੇ ਹਮਲਾ ਹੈ। ਇਕ ਛੱਤ ਹੇਠ ਇਕੱਠੀਆਂ ਹੋਈਆਂ ਜਥੇਬੰਦੀਆਂ ਨੇ ਗੁਰਜੰਟ ਸਿੰਘ ਦੀ ਵਿਧਵਾ ਪਤਨੀ ਅਤੇ ਚਾਰ ਧੀਆਂ ਨੂੰ ਇਨਸਾਫ਼ ਦਿਵਾਉਣ ਅਤੇ ਧਰਨੇ ਉੱਪਰ ਹਮਲਾ ਕਰਨ ਵਾਲਿਆਂ ਉੱਪਰ ਕਾਰਵਾਈ ਕਰਵਾਉਣ ਲਈ ਸੰਘਰਸ਼ ਦਾ ਐਲਾਨ ਕੀਤਾ ਹੈ। ਇਸ ਮੌਕੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ, ਬੀਕੇਯੂ ਕਾਦੀਆਂ, ਬੀਕੇਯੂ ਮਾਨਸਾ, ਬੀਕੇਯੂ ਮਾਲਵਾ (ਹਰੀਕੇ), ਮਿਸਲ ਸਤਲੁਜ, ਕਿਸਾਨ ਸੰਘਰਸ਼ ਕਮੇਟੀ, ਬੀਕੇਯੂ ਡਕੌਂਦਾ ਬੁਰਜਗਿਲ, ਕਿਸਾਨ ਸਟੂਡੈਂਟ ਯੂਨੀਅਨ, ਬੀਕੇਯੂ ਸਿੱਧੂਪੁਰ, ਸਰਪੰਚ ਯੂਨੀਅਨ ਪੰਜਾਬ, ਡੀ.ਟੀ.ਐੱਫ਼ ਫ਼ਿਰੋਜ਼ਪੁਰ, ਬੀਕੇਯੂ ਸਿੱਧੂਪੁਰ (ਡੱਲੇਵਾਲ) ਆਦਿ ਜਥੇਬੰਦੀਆਂ ਦੇ ਆਗੂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਫ਼ਾਜ਼ਿਲਕਾ ਅਪਰਾਧਨਾਮਾ- ਹੈਰੋਇਨ ਸਮੇਤ ਇਕ ਕਾਬੂ ਅਗਲੀ ਖ਼ਬਰ ਵਿਦਿਆਰਥੀਆਂ ਦੇ ਕੁਇਜ਼ ਮੁਕਾਬਲੇ ਕਰਵਾ ਕੇ ਟੀਮ ਸਵੀਪ ਨੇ ਐੱਸ.ਆਈ.ਆਰ. ਬਾਰੇ ਕੀਤਾ ਜਾਗਰੂਕ
Ad Position 24
No active advertisement