ਮੰਡੀ ਅਰਨੀਵਾਲਾ, 4 ਜੁਲਾਈ (ਨਿਸ਼ਾਨ ਸਿੰਘ ਮੋਹਲ਼ਾ)-ਜੱਟ ਭਾਈਚਾਰੇ ਦੀਆਂ ਮੰਗਾਂ ਨੂੰ ਲੈ ਕੇ ਫ਼ਾਜ਼ਿਲਕਾ ਜ਼ਿਲ੍ਹੇ ਵਿਚ ਜੱਟ ਭਾਈਚਾਰੇ ਵਲੋਂ ਸਭਾ ਦਾ ਗਠਨ ਕੀਤਾ ਗਿਆ। ਅਰਨੀਵਾਲਾ ’ਚ ਕਮੇਟੀ ਦੀ ਜ਼ਿਲ੍ਹਾ ਪੱਧਰੀ ਚੋਣ ਕੀਤੀ ਗਈ। ਜਿਸ ’ਚ ਜਸਦੀਪ ਸਿੰਘ ਢਿੱਲੋਂ ਮੁਰਾਦ ਵਾਲਾ ਦਲ ਸਿੰਘ ਨੂੰ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ। ਉਨ੍ਹਾਂ ਤੋਂ ਇਲਾਵਾ ਗੁਰਮੀਤ ਸਿੰਘ ਬਰਾੜ ਵਾਈਸ ਪ੍ਰਧਾਨ, ਨਿਰਵੈਰ ਸਿੰਘ ਔਲਖ ਜਨਰਲ ਸਕੱਤਰ, ਗੁਰਪ੍ਰੀਤ ਸਿੰਘ ਭੁੱਲਰ ਕਮਾਲ ਵਾਲਾ ਜੁਆਇੰਟ ਸਕੱਤਰ, ਹਰਭਜਨ ਸਿੰਘ ਬਾਠ ਸੇਵਾਮੁਕਤ ਸੂਬੇਦਾਰ ਕੈਸ਼ੀਅਰ, ਜੱਗਾ ਢਿੱਲੋਂ ਘਟਿਆ ਵਾਲੀ ਪ੍ਰੈੱਸ ਸਕੱਤਰ, ਜਗਮੀਤ ਸਿੰਘ ਸੰਧੂ ਸੋਸ਼ਲ ਮੀਡੀਆ ਇੰਚਾਰਜ,ਹਰਦਵਿੰਦਰ ਸਿੰਘ ਬੱਬੀ ਵਾਂਦਰ, ਚਰਨਜੀਤ ਸਿੰਘ ਸਾਬਕਾ ਸਰਪੰਚ, ਸ਼ਮਸ਼ੇਰ ਸਿੰਘ ਸੰਧੂ ਅਰਨੀਵਾਲਾ, ਜਸਪਾਲ ਸਿੰਘ ਭੁੱਲਰ ਪਾਕਾ, ਬਘੇਲ ਸਿੰਘ ਸਰਪੰਚ ਬਾਘੇਵਾਲਾ, ਲਖਵਿੰਦਰ ਸਿੰਘ ਸਿੱਧੂ ਰੋਹੀਵਾਲਾ ਨੂੰ ਮੈਂਬਰ ਨਿਯੁਕਤ ਕੀਤਾ ਗਿਆ ਹੈ। ਜਥੇਬੰਦੀ ਨੇ ਕਿਹਾ ਕਿ ਉਨ੍ਹਾਂ ਵਲੋਂ ਜੱਟ ਭਾਈਚਾਰੇ ਦੇ ਲਈ ਰਾਖਵੇਂਕਰਨ ਦੀ ਮੰਗ ਕੀਤੀ ਜਾਵੇਗੀ ਅਤੇ ਇਸੇ ਤਰਾਂ ਜੱਟ ਭਾਈਚਾਰੇ ਨਾਲ ਹੋ ਰਹੀ ਬੇਇਨਸਾਫ਼ੀ ਨੂੰ ਰੋਕਣ ਦੇ ਲਈ ਆਵਾਜ਼ ਉਠਾਈ ਜਾਵੇਗੀ। ਇਸ ਮੌਕੇ ਪ੍ਰਗਟ ਸਿੰਘ ਢਿੱਲੋਂ, ਜਸਪ੍ਰੀਤ ਸਿੰਘ ਭੁੱਲਰ, ਰੰਮਾ ਚੱਕ ਪੱਖੀ, ਆਕਾਸ਼ਦੀਪ ਬਰਾੜ, ਸੁਖਵਿੰਦਰ ਸਿੰਘ ਸਰਪੰਚ ਨੂਰਪੁਰਾ, ਗੁਰਪ੍ਰੀਤ ਸਿੰਘ ਸਿਆਣ ਅਤੇ ਹੋਰ ਵੀ ਹਾਜ਼ਰ ਸਨ।