ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਮੋਗਾ-ਅੰਮ੍ਰਿਤਸਰ ਸ਼ਾਹ ਮਾਰਗ ’ਤੇ ਕਾਰ ਨੇ ਕਾਰ ਨੂੰ ਟੱਕਰ ਮਾਰਨ ਬਾਅਦ ਮੋਟਰਸਾਈਕਲ ਚਾਲਕ ਨੂੰ ਦਰੜਿਆ, ਮੌਤ

Ad Position 21
No active advertisement
ਅਜੀਤ ਡੈਸਕ 08-07-2026
ਜ਼ੀਰਾ/ਫਤਿਹਗੜ ਪੰਜਤੂਰ, 7 ਜੁਲਾਈ(ਰਜਨੀਸ਼ ਕਥੂਰੀਆ/ਜਸਵਿੰਦਰ ਸਿੰਘ ਪੋਪਲੀ)- ਮੋਗਾ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਸ਼ਾਹ ਮਾਰਗ ਅਤੇ ਸਬ- ਡਵੀਜ਼ਨ ਜ਼ੀਰਾ ਅਧੀਨ ਪੈਂਦੇ ਪਿੰਡ ਬਘੇਲੇ ਵਾਲਾ ਪੁਲਿਸ ਚੌਂਕੀ ਦੇ ਨੇੜੇ ਇਕ ਭਿਆਨਕ ਸੜਕ ਹਾਦਸੇ ਦੌਰਾਨ 2 ਕਾਰਾਂ ਦੇ ਆਪਸ ਵਿਚ ਟਕਰਾਉਣ ਤੋਂ ਬਾਅਦ ਕਾਰ ਸਵਾਰ ਵਲੋਂ ਮੋਟਰਸਾਈਕਲ ਨੂੰ ਦਰੜ ਦਿੱਤਾ ਗਿਆ। ਜਿਸ ਦੌਰਾਨ ਮੋਟਰਸਾਈਕਲ ਚਾਲਕ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪਿੰਡ ਸ਼ਾਹ ਅਬੂ ਬੱਕਰ ਦੇ ਨੌਜਵਾਨ ਗੁਰਮੀਤ ਸਿੰਘ ਪੁੱਤਰ ਸੂਬਾ ਸਿੰਘ ਜੋ ਕਿ ਸਕੂਲ ਵੈਨ ਦੇ ਡਰਾਈਵਰ ਵਜੋਂ ਡਿਊਟੀ ਨਿਭਾਉਂਦਾ ਹੋਇਆ ਰੋਜਾਨਾ ਦੀ ਤਰ੍ਹਾਂ ਸਵੇਰੇ ਬੱਚਿਆਂ ਦੀ ਵੈਨ ਕੋਲ ਪਹੁੰਚਣ ਲਈ ਆਪਣੇ ਮੋਟਰਸਾਈਕਲ ਹੀਰੋ ਸਪਲੈਂਡਰ ਪਲੱਸ ਉੱਪਰ ਸਵਾਰ ਹੋ ਕੇ ਜਾ ਰਿਹਾ ਸੀ, ਤਾਂ ਅੰਮ੍ਰਿਤਸਰ ਸ਼ਾਹ ਮਾਰਗ ਤੇ ਸਾਹਮਣੇ ਮੱਖੂ ਸਾਈਡ ਤੋਂ ਆ ਰਹੀ ਕਾਰ ਸਵਾਰ ਸਵਿਫਟ ਡਿਜ਼ਾਇਰ ਨੰਬਰ ਪੀ.ਬੀ.05 ਏ.ਐਲ.- 7731 ਪਹਿਲਾਂ ਕਾਰ ਵਿਚ ਵੱਜਣ ਤੋਂ ਬਾਅਦ ਮੋਟਰਸਾਈਕਲ ਨਾਲ ਟਕਰਾ ਗਈ। ਜਿਸ ਕਾਰਨ ਮੋਟਰਸਾਈਕਲ ਸਵਾਰ ਦੀ ਮੌਕੇ ’ਤੇ ਹੀ ਮੌਤ ਹੋ ਗਈ । ਇਸ ਭਿਆਨਕ ਹਾਦਸੇ ਦੌਰਾਨ ਮੌਕੇ ਤੇ ਮੌਜੂਦ ਪਰਮਿਟ ਵਾਲੀ ਹੁੰਡਾਈ ਔਰਾ ਕਾਰ ਨੰਬਰ ਪੀ.ਬੀ.01-ਈ. 5230 ਦੇ ਡਰਾਈਵਰ ਤਜਿੰਦਰ ਪਾਲ ਸਿੰਘ ਵਾਸੀ ਕੋਕਰੀ ਕਲਾਂ ਨੇ ਦੱਸਿਆ ਕਿ ਮੈਂ ਅਤੇ ਮੇਰੀ ਪਤਨੀ ਮੋਗਾ ਸਾਈਡ ਤੋਂ ਆਪਣੇ ਸਾਈਡ ਅੰਮ੍ਰਿਤਸਰ ਜਾ ਰਹੇ ਸੀ ਤਾਂ ਸਾਹਮਣੇ ਤੋਂ ਆ ਰਹੀ ਸਵਿਫਟ ਡਿਜਾਇਰ ਕਾਰ ਸਵਾਰ ਨੇ ਉਲਟੇ ਪਾਸੇ ਪਹਿਲਾਂ ਮੇਰੀ ਕਾਰ ਨਾਲ ਟੱਕਰ ਮਾਰੀ। ਜਿਸ ਕਰਕੇ ਮੇਰੀ ਕਾਰ ਦਾ ਮੂੰਹ ਮੁੜ ਕੇ ਮੋਗੇ ਵੱਲ ਹੋ ਗਿਆ ਅਤੇ ਫਿਰ ਮੇਰੇ ਪਿੱਛੇ ਆ ਰਹੇ ਮੋਟਰਸਾਈਕਲ ਨਾਲ ਟਕਰਾ ਗਈ। ਜਿਸ ਦੌਰਾਨ ਮੋਟਰਸਾਈਕਲ ਚਾਲਕ ਗੁਰਮੀਤ ਸਿੰਘ ਪੁੱਤਰ ਸੂਬਾ ਸਿੰਘ ਵਾਸੀ ਪਿੰਡ ਸ਼ਾਹ ਅਬੂ ਬਕਰ ਦੀ ਮੌਤ ਹੋ ਗਈ । ਘਟਨਾ ਦੀ ਸੂਚਨਾ ਮਿਲਣ ੍ਯਤੇ ਮ੍ਰਿਤਕ ਦੇ ਪਰਿਵਾਰਿਕ ਮੈਂਬਰ ਘਟਨਾ ਸਥਾਨ ’ਤੇ ਪਹੁੰਚੇ । ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਿਸ ਸਵਿਫਟ ਡਿਜਾਇਰ ਕਾਰ ਸਵਾਰ ਨਾਲ ਹਾਦਸਾ ਵਾਪਰਿਆ ਉਹ ਕਾਰ ਛੱਡ ਕੇ ਮੌਕੇ ਤੋਂ ਫਰਾਰ ਹੋ ਗਏ। ਪਰਿਵਾਰਕ ਮੈਂਬਰਾਂ ਵਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ। ਜਿੱਥੇ ਥਾਣਾ ਸਦਰ ਜ਼ੀਰਾ ਦੀ ਪੁਲਿਸ ਘਟਨਾ ਵਾਲੇ ਸਥਾਨ ’ਤੇ ਪਹੁੰਚੀ ਅਤੇ ਮ੍ਰਿਤਕ ਦੀ ਲਾਸ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਬੱਸ ਸਕੂਟਰੀ ਦੀ ਟੱਕਰ ’ਚ ਇਕ ਵਿਅਕਤੀ ਦੀ ਮੌਤ ਅਗਲੀ ਖ਼ਬਰ ਪਾਰਦਰਸ਼ੀ ਤਰੀਕੇ ਨਾਲ ਕਰਵਾਈ ਜਾਵੇਗੀ ਵੋਟਰ ਸੂਚੀਆਂ ਦੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ- ਜ਼ਿਲ੍ਹਾ ਚੋਣ ਅਫ਼ਸਰ
Ad Position 24
No active advertisement