01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਬੱਸ ਸਕੂਟਰੀ ਦੀ ਟੱਕਰ ’ਚ ਇਕ ਵਿਅਕਤੀ ਦੀ ਮੌਤ

Ad Position 21
No active advertisement
ਅਜੀਤ ਡੈਸਕ 08-07-2026
ਜ਼ੀਰਾ, 7 ਜੁਲਾਈ(ਪ੍ਰਤਾਪ ਸਿੰਘ ਹੀਰਾ/ਰਜਨੀਸ਼ ਕਥੂਰੀਆ)-ਮੱਖੂ ਜ਼ੀਰਾ ਰੋਡ ’ਤੇ ਬੱਸ ਅਤੇ ਸਕੂਟਰੀ ਦੀ ਹੋਈ ਟੱਕਰ ਦੌਰਾਨ ਇਕ ਵਿਅਕਤੀ ਦੀ ਮੌਤ ਹੋਣ ਦਾ ਦਰਦਨਾਕ ਸਮਾਂਚਾਰ ਹੈ। ਜਾਣਕਾਰੀ ਅਨੁਸਾਰ ਪਿੰਡ ਮਹੀਆਂ ਵਾਲਾ ਖੁਰਦ ਦਾ ਗੁਰਮੇਲ ਸਿੰਘ ਪੁੱਤਰ ਨਾਜਰ ਸਿੰਘ ਆਪਣੇ ਸਕੂਟਰੀ ਪੀ.ਬੀ 02ਡੀ ਐਚ 8715 ’ਤੇ ਸਵਾਰ ਹੋ ਕੇ ਕਚਹਿਰੀ ਜਾ ਰਿਹਾ ਸੀ ਕਿ ਸਾਹਮਣੇ ਤੋਂ ਆਉਂਦੀ ਨਿਊ ਦੀਪ ਬੱਸ ਨੰਬਰ ਪੀ.ਬੀ 04ਏ.ਡੀ 1894 ਨੇ ਸਿੱਧੀ ਟੱਕਰ ਮਾਰ ਦਿੱਤੀ। ਇਸ ਟੱਕਰ ਦੌਰਾਨ ਗੁਰਮੇਲ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਘਟਨਾ ਤੋਂ ਬਾਅਦ ਬੱਸ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਘਟਨਾ ਉਪਰੰਤ ਸਿਟੀ ਥਾਣਾ ਜ਼ੀਰਾ ਦੇ ਐੱਸ.ਐੱਚ.ਓ ਗੁਰਪ੍ਰੀਤ ਸਿੰਘ ਮੌਕੇ ’ਤੇ ਪੁੱਜੇ ਅਤੇ ਲਾਸ਼ ਨੂੰ ਹਸਪਤਾਲ ਜ਼ੀਰਾ ਵਿਖੇ ਭੇਜ ਦਿੱਤਾ।
Ad Position 22
No active advertisement
ਪਿਛਲੀ ਖ਼ਬਰ ਪਿੰਡਾਂ ਦੇ ਸਰਵਪੱਖੀ ਵਿਕਾਸ ਅਤੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਸਰਕਾਰ ਦੀ ਮੁੱਖ ਤਰਜੀਹ -ਰਣਬੀਰ ਸਿੰਘ ਭੁੱਲਰ ਅਗਲੀ ਖ਼ਬਰ ਮੋਗਾ-ਅੰਮ੍ਰਿਤਸਰ ਸ਼ਾਹ ਮਾਰਗ ’ਤੇ ਕਾਰ ਨੇ ਕਾਰ ਨੂੰ ਟੱਕਰ ਮਾਰਨ ਬਾਅਦ ਮੋਟਰਸਾਈਕਲ ਚਾਲਕ ਨੂੰ ਦਰੜਿਆ, ਮੌਤ
Ad Position 24
No active advertisement