03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਪੈਰਾ ਮੈਡੀਕਲ ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਪੰਜਾਬ ਨੇ ਸਿਹਤ ਵਿਭਾਗ ਦੇ ਡਾਇਰੈਕਟਰਾਂ ਨੂੰ ਦਿੱਤਾ ਮੰਗ ਪੱਤਰ

Ad Position 21
No active advertisement
ਅਜੀਤ ਡੈਸਕ 25-07-2026
ਫ਼ਿਰੋਜ਼ਪੁਰ,24 ਜੁਲਾਈ (ਕੁਲਬੀਰ ਸਿੰਘ ਸੋਢੀ)-ਪੈਰਾ ਮੈਡੀਕਲ ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਪੰਜਾਬ ਵਲੋਂ ਸਿਹਤ ਵਿਭਾਗ ਦੇ ਡਾਇਰੈਕਟਰ ਦਫ਼ਤਰ ਚੰਡੀਗੜ੍ਹ ਵਿਖੇ ਵਿਭਾਗ ਦੇ ਦੋਵਾਂ ਡਾਇਰੈਕਟਰਾਂ ਡਾਕਟਰ ਅਦਿੱਤੀ ਸਲਾਰੀਆ ਅਤੇ ਡਾਕਟਰ ਹਤਿੰਦਰ ਕੌਰ ਨੂੰ ਜਥੇਬੰਦੀ ਦੇ ਕੋਆਰਡੀਨੇਟਰ ਗੁਲਜ਼ਾਰ ਖਾਨ ਅਤੇ ਨਰਿੰਦਰ ਸ਼ਰਮਾ ਦੀ ਅਗਵਾਈ ਵਿਚ ਮਿਲ ਕੇ ਮੰਗ ਪੱਤਰ ਦਿੱਤਾ ਗਿਆ। ਜਥੇਬੰਦੀ ਵਲੋਂ ਵੱਖ-ਵੱਖ ਕੇਡਰਾਂ ਦੀਆਂ ਬਹੁਤ ਜ਼ਰੂਰੀ ਅਤੇ ਹੱਕੀ ਮੰਗਾਂ ਨੂੰ ਲੈ ਕੇ ਡਾਇਰੈਕਟਰ ਦਫ਼ਤਰ ਪਾਸੋਂ ਪੈਨਲ ਮੀਟਿੰਗ ਦੇਣ ਦੀ ਮੰਗ ਕੀਤੀ ਗਈ। ਜਿਨ੍ਹਾਂ ਮੰਗਾਂ ਵਿਚ ਠੇਕੇ ’ਤੇ ਕੰਮ ਕਰਦੇ ਮੁਲਾਜ਼ਮਾਂ ਨੂੰ ਪੱਕਾ ਕਰਨ, ਆਊਟਸੋਰਸ ਮੁਲਾਜ਼ਮਾਂ ਨੂੰ ਵਿਭਾਗ ਅਧੀਨ ਲਿਆਂਦਾ ਜਾਵੇ, 17/7/2020 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ’ਤੇ ਪੰਜਾਬ ਦਾ ਪੇਅ ਸਕੇਲ ਲਾਗੂ ਕਰਨ, ਦਰਜਾ ਚਾਰ ਕਰਮਚਾਰੀਆਂ ਦੀ ਪ੍ਰਮੋਸ਼ਨ ਸੀਨੀਆਰਿਟੀ ਅਧਾਰ ’ਤੇ ਕਰਨ, ਨਰਸਿੰਗ ਕੇਡਰ ਦਾ ਪੇਅ ਗ੍ਰੇਡ 3200 ਤੋਂ ਵਧਾ ਕੇ 4600 ਰੁਪਏ ਮੁੜ ਬਹਾਲ ਕਰਨ, ਨਾਜਾਇਜ਼ ਸ਼ਿਕਾਇਤਾਂ ਦੇ ਅਧਾਰ ’ਤੇ ਕੀਤੀਆਂ ਬਦਲੀਆਂ ਰੱਦ ਕਰਨ ਸਮੇਤ ਹੋਰਨਾਂ ਮੰਗਾਂ ਮੰਗ ਪੱਤਰ ਵਿਚ ਦਰਜ ਮੰਗਾਂ ਸ਼ਾਮਲ ਹਨ। ਡਾਇਰੈਕਟਰਾਂ ਵਲੋਂ ਜਥੇਬੰਦੀ ਨੂੰ ਜਲਦ ਹੀ ਪੈਨਲ ਮੀਟਿੰਗ ਦੇ ਕੇ ਮੰਗਾਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ।ਇਸ ਮੀਟਿੰਗ ਦੌਰਾਨ ਗਗਨਦੀਪ ਸਿੰਘ ਭੁੱਲਰ, ਵਿਰਸਾ ਸਿੰਘ ਪਨੂੰ, ਹਰਵਿੰਦਰ ਸਿੰਘ ਛੀਨਾ, ਸੁਖਵਿੰਦਰ ਸਿੰਘ ਦੋਦਾ, ਸੰਦੀਪ ਕੌਰ, ਸੁਮਨ ਬਾਲਾ, ਗੁਰਪਾਲ ਸਿੰਘ, ਰਜਵੰਤ ਬਾਗੜੀਆ, ਪਲਵਿੰਦਰ ਸਿੰਘ, ਦਲਜੀਤ ਸਿੰਘ, ਅਸ਼ੋਕ ਕੁਮਾਰ, ਕੁਲਵੰਤ ਸਿੰਘ, ਰਣਦੀਪ ਸਿੰਘ ਫਤਿਹਗੜ੍ਹ, ਅਜੀਤ ਪਾਲ ਸਿੰਘ, ਮੁਨੀਸ਼ ਕੁਮਾਰ ਬਠਿੰਡਾ, ਜਸਮੇਲ ਜੱਸੀ ਪੈਰਾ ਮੈਡੀਕਲ ਆਗੂ ਮੋਗਾ, ਚਮਕੌਰ ਸਿੰਘ ਦੋਦਾ, ਹਰਮਨਪ੍ਰੀਤ ਸਿੰਘ ਦੋਦਾ, ਹਰਮਿੰਦਰ ਪਾਲ ਫਤਹਿਗੜ੍ਹ, ਰਾਜਿੰਦਰ ਬਲੂਆਣਾ, ਹਰਜੀਤ ਸਿੰਘ ਪਹੂਵਿੰਡ, ਸੰਦੀਪ ਸਿੰਘ ਸਿੱਧੂ, ਸੁਖਜਿੰਦਰ ਸਿੰਘ ਸੰਗਰੂਰ, ਵਿਕਰਮਜੀਤ, ਜਸਵਿੰਦਰ ਸਿੰਘ ਕੌੜਾ, ਗੁਰਮੇਲ ਸਿੰਘ, ਸੁਖਬੀਰ ਸਿੰਘ, ਮੁਨੀਸ਼ ਕੁਮਾਰ ਏਡਜ਼ ਕੰਟਰੋਲ ਸੁਸਾਇਟੀ, ਪ੍ਰੀਤ ਮੁਖੀਜਾ ਅਤੇ ਰਾਕੇਸ਼ ਕੁਮਾਰ ਆਦਿ ਆਗੂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਐੱਸ.ਕੇ.ਐੱਮ. (ਗੈਰ ਸਿਆਸੀ) ਲੋਕਤੰਤਰੀ ਸੰਘਰਸ਼ਾਂ ਨੂੰ ਦਬਾਉਣ ਲਈ ਕੀਤੇ ਜਾ ਰਹੇ ਲਾਠੀਚਾਰਜ, ਗ੍ਰਿਫ਼ਤਾਰੀਆਂ ਦੀ ਜੰਮ ਕੇ ਨਿ... ਅਗਲੀ ਖ਼ਬਰ ਰੇਲਵੇ ਸਟੇਸ਼ਨ ’ਤੇ ਯਾਤਰੀਆਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਨਾਦਰਨ ਰੇਲਵੇ ਪੈਸੇਂਜਰ ਸਮਿਤੀ ਨੇ ਸਟੇਸ਼ਨ ਮਾਸਟਰ ਨੂੰ ਸੌਂਪ...
Ad Position 24
No active advertisement