07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਬਸਤੀ ਨਿਜ਼ਾਮਦੀਨ ਕਥਿਤ ਗਊ ਕਤਲ ਮਾਮਲੇ ਵਿਚ ਪੁਲਿਸ ਵਲੋਂ ਪੰਜ ਨਾਮਜ਼ਦ, ਇਕ ਗ੍ਰਿਫ਼ਤਾਰ ਪੁਲਿਸ ਨੇ ਦੋ ਡੀਪ ਫਿ੍ਜ਼ਰਾਂ ਸਮੇਤ ਮਾਸ ਕੀਤਾ ਬਰਾਮਦ, ਹੋਰ ਮੁਲਜ਼ਮਾਂ ਦੀ ਭਾਲ ਜਾਰੀ

Ad Position 21
No active advertisement
ਅਜੀਤ ਡੈਸਕ 28-07-2026
ਫਿਰੋਜ਼ਪੁਰ, 27 ਜੁਲਾਈ (ਗੁਰਿੰਦਰ ਸਿੰਘ)-ਥਾਣਾ ਸਦਰ ਫਿਰੋਜ਼ਪੁਰ ਪੁਲਿਸ ਨੇ ਬਸਤੀ ਨਿਜ਼ਾਮਦੀਨ ਵਾਲੀ ਵਿਚ ਕਥਿਤ ਗਊ ਕਤਲ ਅਤੇ ਮਾਸ ਵੇਚਣ ਦੇ ਮਾਮਲੇ ਵਿਚ ਕਾਰਵਾਈ ਕਰਦਿਆਂ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਹੋਰ ਨਾਮਜ਼ਦ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਸਹਾਇਕ ਥਾਣੇਦਾਰ ਬਲਦੇਵ ਰਾਜ ਨੇ ਦੱਸਿਆ ਕਿ ਬਾਬਾ ਵਡਭਾਗ ਸਿੰਘ ਸੇਵਾ ਸੁਸਾਇਟੀ (ਰਜਿ.) ਅਤੇ ਸ਼੍ਰੀ ਕ੍ਰਿਸ਼ਨਾ ਗਊਧਾਮ ਫਿਰੋਜ਼ਪੁਰ ਦੇ ਪ੍ਰਬੰਧਕ ਸੇਵਾਦਾਰ ਹਰਭਜਨ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਸ਼ਾਂਤੀ ਨਗਰ, ਫਿਰੋਜ਼ਪੁਰ ਵਲੋਂ ਦਿੱਤੀ ਸੂਚਨਾ ਦੇ ਆਧਾਰ ’ਤੇ ਪੁਲਿਸ ਪਾਰਟੀ ਨੇ ਬੀਤੇ ਦਿਨ ਬਸਤੀ ਨਿਜ਼ਾਮਦੀਨ ਵਾਲੀ ਵਿਖੇ ਛਾਪਾ ਮਾਰਿਆ। ਪੁਲਿਸ ਅਨੁਸਾਰ ਮੌਕੇ ਤੋਂ ਇਕ ਵੱਛੜੇ ਦੀ ਲਾਸ਼ ਬਰਾਮਦ ਹੋਈ, ਜਿਸ ਦੀ ਚਮੜੀ ਉਤਾਰੀ ਹੋਈ ਸੀ। ਇਸ ਤੋਂ ਇਲਾਵਾ ਦੋ ਡੀਪ ਫ੍ਰਰੀਜ਼ਰਾਂ ਵਿਚ ਵੱਡੀ ਮਾਤਰਾ ਵਿਚ ਮਾਸ ਵੀ ਮਿਲਿਆ, ਜਿਸ ਨੂੰ ਪੁਲਿਸ ਨੇ ਕਬਜ਼ੇ ਵਿਚ ਲੈ ਲਿਆ। ਪੁਲਿਸ ਦੇ ਮੁਤਾਬਿਕ ਇਸ ਮਾਮਲੇ ਵਿਚ ਸੁੱਖਾ ਸਿੰਘ ਪੁੱਤਰ ਫੁੱਲਾ, ਸਾਗਰ ਪੁੱਤਰ ਬਾਊ ਲਾਲ, ਜੋਗਿੰਦਰ ਪੁੱਤਰ ਨਾਮਾਲੂਮ, ਬਲਦੇਵ ਪੁੱਤਰ ਨਾਮਾਲੂਮ ਸਾਰੇ ਵਾਸੀ ਬਸਤੀ ਨਿਜ਼ਾਮਦੀਨ ਵਾਲੀ, ਫਿਰੋਜ਼ਪੁਰ ਨੂੰ ਨਾਮਜ਼ਦ ਕੀਤਾ ਗਿਆ ਹੈ। ਜਾਂਚ ਦੌਰਾਨ ਸ਼ੀਸ਼ਾ ਪੁੱਤਰ ਸਿਮਨਾ ਵਾਸੀ ਮਾਤਾ ਵਾਰਡ ਬਸਤੀ ਨਿਜ਼ਾਮਦੀਨ ਵਾਲੀ ਨੂੰ ਵੀ ਇਸ ਮਾਮਲੇ ਵਿਚ ਨਾਮਜ਼ਦ ਕਰਦਿਆਂ ਇਸ ਸਬੰਧੀ ਥਾਣਾ ਸਦਰ ਫਿਰੋਜ਼ਪੁਰ ਵਿਖੇ ਉਕਤ ਵਿਅਕਤੀਆਂ ਖ਼ਿਲਾਫ਼ ਧਾਰਾ 325, (5) ਬੀ.ਐਨ.ਐਸ, 11 ਪ੍ਰਵੈਨਸ਼ਨ ਆਫ਼ ਕਰੂਐਲਟੀ ਟੂ-ਐਨੀਮਲ ਐਕਟ1960, 8(1) ਦੀ ਪੰਜਾਬ ਪ੍ਰੋਫੈਬਸ਼ਨ ਆਫ਼ ਕਾਓ ਸਲੋਟਰ ਐਕਟ 1955 ਅਤੇ 428, 34 ਆਈ.ਪੀ.ਸੀ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ਵਿਚ ਸਾਗਰ ਪੁੱਤਰ ਬਾਊ ਲਾਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦਕਿ ਬਾਕੀ ਨਾਮਜ਼ਦ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਕਾਰਵਾਈ ਜਾਰੀ ਹੈ। ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਪਿੰਡ ਭਾਲਾ ਫਰਾਇਆ ਮੱਲ ਅਤੇ ਚੁਗਤੇ ਵਾਲਾ ਵਿਖੇ ਦਿਖਾਈ ਗਈ ਗੁਰੂ ਰਵਿਦਾਸ ਜੀ ਦੇ ਜੀਵਨ ’ਤੇ ਆਧਾਰਿਤ ਦਸਤਾਵੇਜ਼ੀ ਫ਼ਿਲਮ ਅਗਲੀ ਖ਼ਬਰ ਧੰਨ-ਧੰਨ ਬਾਬਾ ਰਾਮ ਥੰਮ੍ਹਣ ਦਰਬਾਰ ਬਾਜੇ ਕੇ ਗੁਰੂ ਪੁੰਨਿਆ ਰੂਹਾਨੀ ਸਤਿਸੰਗ ਭਲਕੇ
Ad Position 24
No active advertisement