07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਪਿੰਡ ਭਾਲਾ ਫਰਾਇਆ ਮੱਲ ਅਤੇ ਚੁਗਤੇ ਵਾਲਾ ਵਿਖੇ ਦਿਖਾਈ ਗਈ ਗੁਰੂ ਰਵਿਦਾਸ ਜੀ ਦੇ ਜੀਵਨ ’ਤੇ ਆਧਾਰਿਤ ਦਸਤਾਵੇਜ਼ੀ ਫ਼ਿਲਮ

Ad Position 21
No active advertisement
ਅਜੀਤ ਡੈਸਕ 28-07-2026
ਮੱਲਾਂਵਾਲਾ , 27 ਜੁਲਾਈ (ਬਲਬੀਰ ਸਿੰਘ ਜੋਸਨ )- ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸ਼ਰਧਾ ਅਤੇ ਸਤਿਕਾਰ ਨਾਲ ਮਨਾਉਣ ਅਤੇ ਉਨ੍ਹਾਂ ਦੇ ਜੀਵਨ, ਫਲਸਫ਼ੇ, ਬਾਣੀ ਅਤੇ ਮਨੁੱਖਤਾ ਦੇ ਸੰਦੇਸ਼ ਨੂੰ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ-ਪਿੰਡ ਤੱਕ ਪਹੁੰਚਾਉਣ ਦੇ ਉਦੇਸ਼ ਨਾਲ ਅੱਜ ਵਿਧਾਨ ਸਭਾ ਹਲਕਾ ਫਿਰੋਜ਼ਪੁਰ ਦਿਹਾਤੀ ਦੇ ਪਿੰਡ ਭਾਲਾ ਫਰਾਇਆ ਮੱਲ ਅਤੇ ਚੁਗਤੇ ਵਾਲਾ ਵਿਖੇ ਵਿਸ਼ੇਸ਼ ਡੌਕੂਮੈਂਟਰੀ ਦਿਖਾਈ ਗਈ। ਡੌਕੂਮੈਂਟਰੀ ਵੈਨ ਰਾਹੀਂ ਹਲਕਾ ਫਿਰੋਜ਼ਪੁਰ ਦਿਹਾਤੀ ਦੇ ਪਿੰਡਾਂ ਵਿਚ ਗੁਰੂ ਰਵਿਦਾਸ ਜੀ ਦੇ ਮਹਾਨ ਸੰਦੇਸ਼ ਨੂੰ ਉਜਾਗਰ ਕਰਦੀ ਦਸਤਾਵੇਜ਼ੀ ਫਿਲਮ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।ਇਸ ਵੈਨ ਵਲੋਂ ਹਰ ਰੋਜ਼ ਦੋ ਪਿੰਡਾਂ ਵਿਚ ਸ਼ਾਮ 6 ਵਜੇ ਅਤੇ 7:30 ਵਜੇ ਦੋ ਸ਼ੋਅ ਕੀਤੇ ਜਾਂਦੇ ਹਨ । 27 ਜੁਲਾਈ ਨੂੰ ਪਿੰਡ ਮਿਸ਼ਰੀ ਵਾਲਾ ਅਤੇ ਬੱਧਨੀ ਗੁਲਾਬ ਸਿੰਘ, 28 ਜੁਲਾਈ ਨੂੰ ਪਿੰਡ ਭਾਂਗਰ ਅਤੇ ਸ਼ਕੂਰ ਅਤੇ 29 ਜੁਲਾਈ ਨੂੰ ਕੱਮਗਰ ਅਤੇ ਕਾਕੂਵਾਲਾ ਵਿਖੇ ਡਾਕੂਮੈਂਟਰੀ ਸ਼ੋਅ ਕੀਤੇ ਜਾਣਗੇ।
Ad Position 22
No active advertisement
ਪਿਛਲੀ ਖ਼ਬਰ ਬਾਬਾ ਕਰਮਦੀਨ ਮੋਹਨ ਕੇ ਉਤਾੜ ਦਾ ਮੇਲਾ ਅੱਜ ਅਗਲੀ ਖ਼ਬਰ ਬਸਤੀ ਨਿਜ਼ਾਮਦੀਨ ਕਥਿਤ ਗਊ ਕਤਲ ਮਾਮਲੇ ਵਿਚ ਪੁਲਿਸ ਵਲੋਂ ਪੰਜ ਨਾਮਜ਼ਦ, ਇਕ ਗ੍ਰਿਫ਼ਤਾਰ ਪੁਲਿਸ ਨੇ ਦੋ ਡੀਪ ਫਿ੍ਜ਼ਰਾਂ ਸਮੇ...
Ad Position 24
No active advertisement