09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਸ਼ਹਿਰ ਅੰਦਰ ਬਣ ਰਹੀਆਂ ਸੜਕਾਂ ਨੂੰ ਲੈ ਕੇ ਸੋਸ਼ਲ ਮੀਡੀਆ ਅਤੇ ਸਿਆਸਤ ਗਰਮਾਈ

Ad Position 21
No active advertisement
ਅਜੀਤ ਡੈਸਕ 29-07-2026
ਫ਼ਿਰੋਜ਼ਪੁਰ,28 ਜੁਲਾਈ (ਕੁਲਬੀਰ ਸਿੰਘ ਸੋਢੀ)-ਬੀਤੇ ਦਿਨ ਸਾਬਕਾ ਕਾਂਗਰਸੀ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਵਲੋਂ ਨਗਰ ਕੌਂਸਲ ਦੀ ਹਦੂਦ ਅੰਦਰ ਸ਼ਹਿਰ ਦੀਆਂ ਬਣ ਰਹੀਆਂ ਸੜਕਾਂ ਦੀ ਗੁਣਵੱਤਾ ਅਤੇ ਕਥਿਤ ਘਟੀਆ ਨਿਰਮਾਣ ਨੂੰ ਲੈ ਕੇ ਮੀਡੀਆ ਵਿਚ ਬਿਆਨ ਦਿੱਤਾ ਗਿਆ ਸੀ ਕਿ ਲੋਕਾਂ ਦੀ ਸਹੂਲਤ ਲਈ ਬਣ ਰਹੀਆਂ ਸੜਕਾਂ ਵਿਚ ਕਿਸੇ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਜੇਕਰ ਘਟੀਆ ਮੈਟੀਰੀਅਲ ਪ੍ਰਯੋਗ ਕੀਤਾ ਗਿਆ ਤਾਂ ਅਦਾਲਤ ਦਾ ਬੂਹਾ ਖੜਕਾਇਆ ਜਾਵੇਗਾ, ਪਰ ਸਾਬਕਾ ਵਿਧਾਇਕ ਪਿੰਕੀ ਦੇ ਬਿਆਨ ਪਿੱਛੋਂ ਸਿਆਸੀ ਮਾਹੌਲ ਗਰਮਾ ਗਿਆ ਹੈ। ਜਿਸ ਨੂੰ ਲੈ ਕੇ ‘ਆਪ’ ਦੇ ਸੰਭਾਵੀ ਉਮੀਦਵਾਰ ਵਜੋਂ ਲੋਕਾਂ ਵਿਚ ਰਹੇ ਗੋਰਾ ਨਾਮਕ ਆਗੂ ਵਲੋਂ ਸੋਸ਼ਲ ਮੀਡੀਆ ’ਤੇ ਤਿੱਖੀ ਟਿੱਪਣੀ ਕੀਤੀ ਗਈ, ਜੋ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇੱਥੇ ਦੱਸਣਾ ਅਹਿਮ ਹੈ ਕਿ ਬੀਤੇ ਦਿਨ ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਵਲੋਂ ਆਪਣੇ ਸਾਥੀਆ ਸਮੇਤ ਸ਼ਹਿਰ ਅੰਦਰ ਬਣ ਰਹੀਆਂ ਸੜਕਾਂ ਦੇ ਨਿਰਮਾਣ ਦੀ ਜਾਂਚ ਕੀਤੀ ਅਤੇ ਮੌਕੇ ’ਤੇ ਹਾਜ਼ਰ ਠੇਕੇਦਾਰ ਨੂੰ ਤਾੜਨਾ ਕੀਤੀ ਕਿ ਕਿਸੇ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ, ਕਿਉਂਕਿ ਇਹ ਲੋਕਾਂ ਦੀ ਸਹੂਲਤ ਲਈ ਬਣ ਰਹੀਆਂ ਹਨ। ਉਨ੍ਹਾਂ ਮੌਕੇ ’ਤੇ ਸੜਕ ਉੱਪਰ ਪਏ ਮੈਟੀਰੀਅਲ ’ਤੇ ਵੀ ਸਵਾਲ ਚੁੱਕੇ ਅਤੇ ਅਧਿਕਾਰੀਆਂ ਨੂੰ ਵੀ ਅਪੀਲ ਕੀਤੀ ਕਿ ਕੰਮ ਠੀਕ ਢੰਗ ਨਾਲ ਕਰਵਾਓ, ਨਹੀਂ ਤਾਂ ਲੋਕਾਂ ਦੀ ਆਵਾਜ਼ ਬੁਲੰਦ ਕਰਨ ਲਈ ਅਦਾਲਤ ਦਾ ਬੂਹਾ ਖੜਕਾਇਆ ਜਾਵੇਗਾ, ਪਰ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਵਰਕਰ ਅਤੇ ਲੋਕਾਂ ਵਿਚਰ ਰਹੇ ਗੋਰਾ ਵਲੋਂ ਸੋਸ਼ਲ ਮੀਡੀਆ ’ਤੇ ਤਲਖ਼ੀ ਭਰਿਆ ਬਿਆਨ ਜਾਰੀ ਕਰਕੇ ਮਾਹੌਲ ਗਰਮ ਕਰ ਦਿੱਤਾ ਹੈ। ਉਨ੍ਹਾਂ ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੂੰ ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਕਿਹਾ ਕਿ ਜਿਹੜਾ ਬਣੀਆਂ ਸੜਕਾਂ ਨੂੰ ਹੱਥਾਂ ਜਾ ਖੁਰਪਿਆਂ ਨਾਲ ਪੱਟਦਾ ਪਿਆ ਹੈ, ਸਹੀ ਨਹੀਂ ਹੈ। ਗੋਰੇ ਨੇ ਅੱਗੇ ਕਿਹਾ ਕਿ ਮੈਂ ਆਵਾਂਗਾ ਸਵੇਰੇ, ਤੂੰ ਲਵੀ ਹੱਥ ਅਤੇ ਤੇਰੀ ਨਾਟਕਬਾਜ਼ੀ ਦਾ ਜਵਾਬ ਮੈਂ ਦੇਵਾਂਗਾ। ਗੋਰੇ ਨੇ ਅੱਗੇ ਲੋਕਾਂ ਦਾ ਮਸੀਹਾ ਬਣਦੇ ਹੋਏ ਕਿਹਾ ਕਿ ਮੈਂ ਹੀ ਸਤਿਕਾਰਯੋਗ ਸੰਗਤ ਦੇ ਸਹਾਰੇ ਮੁੱਖ ਮੰਤਰੀ ਤੋਂ ਕੰਮ ਕਰਵਾ ਰਿਹਾ ਹਾਂ। ਹੁਣ ਦੇਖਣਾ ਹੋਵੇਗਾ ਕਿ ਸ਼ਹਿਰ ਵਿਚ ਬਣ ਰਹੀਆਂ ਕੁਝ ਸੜਕਾਂ ਦਾ ਨਿਰਮਾਣ ਨੂੰ ਲੈ ਕੇ ਗੋਰੇ ਵਲੋਂ ਕੀਤੀ ਬਿਆਨਬਾਜ਼ੀ ’ਤੇ ਸਾਬਕਾ ਵਿਧਾਇਕ ਪਿੰਕੀ ਵਲੋਂ ਕੀ ਐਕਸ਼ਨ ਹੋਵੇਗਾ। ਦੇਖਿਆ ਜਾਵੇ ਤਾਂ ਦੋਵਾਂ ਆਗੂਆਂ ਵਿਚਾਲੇ ਸੋਸ਼ਲ ਮੀਡੀਆ ’ਤੇ ਸ਼ੁਰੂ ਹੋਈ ਇਸ ਸ਼ਬਦੀ ਜੰਗ ਨੇ ਸਿਆਸੀ ਮਾਹੌਲ ਨੂੰ ਹੋਰ ਗਰਮਾ ਦਿੱਤਾ ਹੈ। ਦੂਸਰੇ ਪਾਸੇ ਸ਼ਹਿਰ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਵਲੋਂ ਇਸ ਮੁੱਦੇ ’ਤੇ ਕੋਈ ਜਨਤਕ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ, ਜਿਸ ਕਾਰਨ ਉਨ੍ਹਾਂ ਦੀ ਚੁੱਪੀ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
Ad Position 22
No active advertisement
ਪਿਛਲੀ ਖ਼ਬਰ ਫ਼ਿਰੋਜ਼ਪੁਰ ਆਰ.ਟੀ.ਏ.ਦਫ਼ਤਰ ਨਾਲ ਜੁੜੇ ਬਠਿੰਡਾ ਰਿਸ਼ਵਤ ਮਾਮਲੇ ਦੇ ਤਾਰ ਅਗਲੀ ਖ਼ਬਰ ਮੀਰੀ ਪੀਰੀ ਖ਼ਾਲਸਾ ਮਾਰਚ ਦਾ ਪੀਰ ਮੁਹੰਮਦ ਪਹੁੰਚਣ ’ਤੇ ਨਿੱਘਾ ਸਵਾਗਤ
Ad Position 24