ਨਿੱਜੀ ਸਕੂਲ ਦੇ ਅਧਿਆਪਕ ’ਤੇ ਨਾਬਾਲਗ ਵਿਦਿਆਰਥਣ ਨੂੰ ਕੁੱਟਣ ਦੇ ਦੋਸ਼
ਕੁੱਲਗੜ੍ਹੀ, 11 ਅਕਤੂਬਰ (ਸੁਖਜਿੰਦਰ ਸਿੰਘ ਸੰਧੂ)- ਪਿੰਡ ਕੁੱਲਗੜ੍ਹੀ ਦੇ ਵਾਸੀ ਜਗਸੀਰ ਸਿੰਘ ਪੁੱਤਰ ਮਹਿੰਦਰ ਸਿੰਘ ਨੇ ਸਵੈ-ਘੋਸ਼ਣਾ ਪੱਤਰ ਜਾਰੀ ਕਰ ਨਿੱਜੀ ਸਕੂਲ ਦੇ ਅਧਿਆਪਕ ’ਤੇ ਉਸ ਦੀ ਨਾਬਾਲਗ ਧੀ ਦੀ ਕੁੱਟਮਾਰ ਕਰਨ ਦੇ ਦੋਸ਼ ਲਗਾਏ ਹਨ। ਜਗਸੀਰ ਸਿੰਘ ਨੇ ਦੱਸਿਆ ਕਿ ਕੁੱਲਗੜ੍ਹੀ ਤੋਂ ਸੋਢੀ ਨਗਰ ਨੂੰ ਜਾਂਦੀ ਲਿੰਕ ਸੜਕ ’ਤੇ ਸਥਿਤ ਇਕ ਸਕੂਲ ’ਚ ਦਸਵੀਂ ਜਮਾਤ ਵਿਚ ਉਸ ਦੀ ਬੇਟੀ ਪੜ੍ਹਦੀ ਹੈ ਜਿਸ ਨੂੰ ਉਸਦੇ ਅਧਿਆਪਕ ਨੇ ਸਕੂਲ ਵਲੋਂ ਦਿੱਤਾ ਹੋਇਆ ਘਰ ਦਾ ਕੰਮ ਪੂਰਾ ਹੋਣ ਦੇ ਬਾਵਜੂਦ ਵੀ ਬੁਰੀ ਤਰ੍ਹਾਂ ਕੁੱਟਿਆ ਜਿਸ ਕਾਰਨ ਇਸ ਦੀ ਬੇਟੀ ਦੀ ਹਾਲਤ ਬਹੁਤ ਵਿਗੜ ਗਈ ਜਿਸ ਨੂੰ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ ।
ਕੁੱਲਗੜ੍ਹੀ, 11 ਅਕਤੂਬਰ (ਸੁਖਜਿੰਦਰ ਸਿੰਘ ਸੰਧੂ)- ਪਿੰਡ ਕੁੱਲਗੜ੍ਹੀ ਦੇ ਵਾਸੀ ਜਗਸੀਰ ਸਿੰਘ ਪੁੱਤਰ ਮਹਿੰਦਰ ਸਿੰਘ ਨੇ ਸਵੈ-ਘੋਸ਼ਣਾ ਪੱਤਰ ਜਾਰੀ ਕਰ ਨਿੱਜੀ ਸਕੂਲ ਦੇ ਅਧਿਆਪਕ ’ਤੇ ਉਸ ਦੀ ਨਾਬਾਲਗ ਧੀ ਦੀ ਕੁੱਟਮਾਰ ਕਰਨ ਦੇ ਦੋਸ਼ ਲਗਾਏ ਹਨ। ਜਗਸੀਰ ਸਿੰਘ ਨੇ ਦੱਸਿਆ ਕਿ ਕੁੱਲਗੜ੍ਹੀ ਤੋਂ ਸੋਢੀ ਨਗਰ ਨੂੰ ਜਾਂਦੀ ਲਿੰਕ ਸੜਕ ’ਤੇ ਸਥਿਤ ਇਕ ਸਕੂਲ ’ਚ ਦਸਵੀਂ ਜਮਾਤ ਵਿਚ ਉਸ ਦੀ ਬੇਟੀ ਪੜ੍ਹਦੀ ਹੈ ਜਿਸ ਨੂੰ ਉਸਦੇ ਅਧਿਆਪਕ ਨੇ ਸਕੂਲ ਵਲੋਂ ਦਿੱਤਾ ਹੋਇਆ ਘਰ ਦਾ ਕੰਮ ਪੂਰਾ ਹੋਣ ਦੇ ਬਾਵਜੂਦ ਵੀ ਬੁਰੀ ਤਰ੍ਹਾਂ ਕੁੱਟਿਆ ਜਿਸ ਕਾਰਨ ਇਸ ਦੀ ਬੇਟੀ ਦੀ ਹਾਲਤ ਬਹੁਤ ਵਿਗੜ ਗਈ ਜਿਸ ਨੂੰ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ । ਉਸਨੇ ਅੱਗੇ ਕਿਹਾ ਲੜਕੀ ਨੂੰ ਸਿਹਤ ਸੰਬੰਧੀ ਸਮੱਸਿਆ ਹੈ, ਜਿਸ ਬਾਰੇ ਸਕੂਲ ਵਾਲਿਆਂ ਨੂੰ ਪਹਿਲਾਂ ਹੀ ਦੱਸਿਆ ਹੋਇਆ ਹੈ ਪਰ ਇਸ ਦੇ ਬਾਵਜੂਦ ਵੀ ਬੱਚੀ ਦੀ ਕੁਟਮਾਰ ਕੀਤੀ ਗਈ ਜਿਸ ਕਾਰਨ ਬੱਚੀ ਬੇਹੋਸ਼ ਹੋ ਗਈ। ਇਸ ਘਟਨਾ ਕਾਰਨ ਬੱਚੀ ਸਦਮੇ ਵਿਚ ਹੈ। ਉਕਤ ਵਿਦਿਆਰਥਣ ਦੇ ਮਾਪਿਆਂ ਨੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਢੁੱਕਵੀਂ ਕਾਰਵਾਈ ਕਰ ਉਹਨਾਂ ਨੂੰ ਇਨਸਾਫ ਦਵਾਇਆ ਜਾਵੇ। ਇਸ ਸੰਬੰਧੀ ਸ਼ਹੀਦ ਭਗਤ ਸਿੰਘ ਪਬਲਿਕ ਸਕੂਲ ਦੇ ਪ੍ਰਿੰਸੀਪਲ ਦਲਵੀਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਬੱਚਿਆਂ ਨੂੰ ਚੰਗੀ ਸਿੱਖਿਆ ਦੇਣਾ ਸਾਡਾ ਟੀਚਾ ਹੈ। ਅਸੀਂ ਬੱਚੇ ਦੇ ਪਰਿਵਾਰ ਨਾਲ ਸੰਪਰਕ ਵਿਚ ਹਾਂ, ਪਰਿਵਾਰ ਅਤੇ ਬੱਚੇ ਦੀਆਂ ਭਾਵਨਾਵਾਂ ਸਮਝਦੇ ਹੋਏ ਉਨ੍ਹਾਂ ਨੂੰ ਪੂਰਾ ਇਨਸਾਫ਼ ਦੇਵਾਂਗੇ।