12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਮਾਤਾ ਜੱਜਲ ਵਾਲੀ ਮੰਦਿਰ ਵਿਖੇ ਪਹਿਲੇ ਨਰਾਤੇ ਮੌਕੇ ਮਾਤਾ ਰਾਣੀ ਦੀ ਪੂਜਾ-ਅਰਚਨਾ ਕਰਕੇ ਜੋਤ ਜਗਾਈ

ਗੁਰੂਹਰਸਹਾਏ, 11 ਅਕਤੂਬਰ (ਕਪਿਲ ਕੰਧਾਰੀ)- ਸ਼ਹਿਰ ਦੇ ਪ੍ਰਸਿੱਧ ਤੇ ਪ੍ਰਾਚੀਨ ਮੰਦਿਰ ਮਾਤਾ ਜੱਜਲ ਵਾਲੀ ਵਿਖੇ ਅੱਜ ਮਾਤਾ ਰਾਣੀ ਦੇ ਪਹਿਲੇ ਨਰਾਤੇ ਦੇ ਸ਼ੁਭ ਮੌਕੇ ਧਾਰਮਿਕ ਸਮਾਗਮ ਕਰਵਾਇਆ ਗਿਆ। ਮੰਦਿਰ ਦੇ ਪੁਜਾਰੀ ਪੰਡਿਤ ਜਗਤ ਰਾਮ ਤੇ ਮੰਦਿਰ ਦੇ ਪ੍ਰਧਾਨ ਰਵੀ ਸ਼ਰਮਾ ਵਲੋਂ ਵਿਧੀ-ਵਿਧਾਨ ਅਨੁਸਾਰ ਮਾਤਾ ਰਾਣੀ ਦੀ ਪੂਜਾ-ਅਰਚਨਾ ਕੀਤੀ ਗਈ ਤੇ ਜੋਤ ਜਗਾ ਕੇ ਪਾਵਨ ਤਿਉਹਾਰ ਦੀ ਸ਼ੁਰੂਆਤ ਕੀਤੀ ਗਈ।

Ad Position 21
No active advertisement
ਅਜੀਤ ਡੈਸਕ 12-10-2026
ਗੁਰੂਹਰਸਹਾਏ, 11 ਅਕਤੂਬਰ (ਕਪਿਲ ਕੰਧਾਰੀ)- ਸ਼ਹਿਰ ਦੇ ਪ੍ਰਸਿੱਧ ਤੇ ਪ੍ਰਾਚੀਨ ਮੰਦਿਰ ਮਾਤਾ ਜੱਜਲ ਵਾਲੀ ਵਿਖੇ ਅੱਜ ਮਾਤਾ ਰਾਣੀ ਦੇ ਪਹਿਲੇ ਨਰਾਤੇ ਦੇ ਸ਼ੁਭ ਮੌਕੇ ਧਾਰਮਿਕ ਸਮਾਗਮ ਕਰਵਾਇਆ ਗਿਆ। ਮੰਦਿਰ ਦੇ ਪੁਜਾਰੀ ਪੰਡਿਤ ਜਗਤ ਰਾਮ ਤੇ ਮੰਦਿਰ ਦੇ ਪ੍ਰਧਾਨ ਰਵੀ ਸ਼ਰਮਾ ਵਲੋਂ ਵਿਧੀ-ਵਿਧਾਨ ਅਨੁਸਾਰ ਮਾਤਾ ਰਾਣੀ ਦੀ ਪੂਜਾ-ਅਰਚਨਾ ਕੀਤੀ ਗਈ ਤੇ ਜੋਤ ਜਗਾ ਕੇ ਪਾਵਨ ਤਿਉਹਾਰ ਦੀ ਸ਼ੁਰੂਆਤ ਕੀਤੀ ਗਈ। ਜਾਣਕਾਰੀ ਦਿੰਦੇ ਹੋਏ ਮੰਦਿਰ ਦੇ ਪ੍ਰਧਾਨ ਰਵੀ ਸ਼ਰਮਾ ਨੇ ਦੱਸਿਆ ਕਿ ਪਹਿਲੇ ਦਿਨ ਮਾਂ ਦੁਰਗਾ ਦੇ ਪਹਿਲੇ ਰੂਪ ਮਾਂ ਸ਼ੈਲਪੁਤਰੀ ਦੀ ਪੂਜਾ ਕੀਤੀ ਗਈ। ਮੰਦਿਰ ਵਿਖੇ ਵੀ ਨਵਰਾਤਰੇ ਦੇ ਪਹਿਲੇ ਦਿਨ ਸ਼ਰਧਾਲੂਆਂ ਦੀ ਆਮਦ ਨਾਲ ਧਾਰਮਿਕ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਮੌਕੇ ਮਹੰਤ ਬਿੱਟੂ ਮੋਂਗਾ, ਕੁਲਦੀਪ ਸ਼ਰਮਾ, ਮੋਨੂ ਪੰਡਿਤ ,ਲਵੀ ਨਰੂਲਾ, ਲਾਡਾ ਮੋਂਗਾ, ਰਾਜਨ ਮਦਾਨ, ਸ਼ੈਂਕੀ ,ਵਿੱਕੀ, ਨੀਲੂ ,ਸਨਮ ਸਲੂਜਾ, ਅਜੀਤ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਹਜ਼ਾਰਾ ਸਿੰਘ ਵਾਲਾ ਵਿਖੇ ਪਹਿਲਾ ਗੁਰਮਤਿ ਕੀਰਤਨ ਸਮਾਗਮ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਅਗਲੀ ਖ਼ਬਰ ਪਿੰਡ ਕੜਮਾਂ ਪੁੱਜੇ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਪ੍ਰਿਅੰਕ ਕਾਨੂੰਨਗੋ ਦਾ ਭਾਜਪਾ ਯੂਵਾ ਮੋਰਚਾ ਵਲੋਂ ਸਨਮਾਨ
Ad Position 24