14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

‘ਮਹਾਂਬਲੀ ਸ਼ੇਰਾ’ ਵਲੋਂ ਦਰਿਆ ਸਤਲੁਜ ਦੀਆਂ ਸਟੱਡਾਂ ਪੱਕੀਆਂ ਕਰਨ ਲਈ ਯੂਨਾਈਟਿਡ ਸਿੱਖਸ ਦੇ ਉਪਰਾਲਿਆਂ ਦੀ ਸ਼ਲਾਘਾ

ਫ਼ਿਰੋਜ਼ਪੁਰ, 13 ਅਕਤੂਬਰ (ਗੁਰਿੰਦਰ ਸਿੰਘ)- ਪੰਜਾਬ ਵਿਚ ਸਾਲ 2025 ਦੌਰਾਨ ਆਏ ਭਿਆਨਕ ਹੜ੍ਹਾਂ ਨੇ ਦਰਿਆਵਾਂ ਦੇ ਨਾਲ ਲੱਗਦੇ ਕਈ ਪਿੰਡਾਂ ਵਿਚ ਭਾਰੀ ਤਬਾਹੀ ਮਚਾਈ ਸੀ। ਦਰਿਆਵਾਂ ਦੇ ਬਦਲਦੇ ਵਹਾਅ ਕਾਰਨ ਜਿਨ੍ਹਾਂ ਪਿੰਡਾਂ ਦੀ ਹੋਂਦ ਅਤੇ ਲੋਕਾਂ ਦੀ ਸੁਰੱਖਿਆ ਨੂੰ ਖ਼ਤਰਾ ਪੈਦਾ ਹੋ ਗਿਆ ਸੀ, ਉਨ੍ਹਾਂ ਇਲਾਕਿਆਂ ਨੂੰ ਭਵਿੱਖ ਵਿਚ ਹੜ੍ਹਾਂ ਦੀ ਮਾਰ ਤੋਂ ਬਚਾਉਣ ਦੇ ਉਦੇਸ਼ ਨਾਲ ਯੂਨਾਈਟਿਡ ਸਿੱਖ ਸੰਸਥਾ ਵਲੋਂ ਦਰਿਆਵਾਂ ਦੇ ਕਿਨਾਰਿਆਂ ’ਤੇ ਸਟੱਡਾਂ ਦੇ ਨਿਰਮਾਣ ਦਾ ਸੇਵਾ ਪ੍ਰੋਜੈਕਟ ਚਲਾਇਆ ਜਾ ਰਿਹਾ ਹੈ।

Ad Position 21
No active advertisement
ਡਬਲਯੂ.ਡਬਲਯੂ.ਈ. ਦੇ ਪਹਿਲਵਾਨ ਅਰਮਿੰਦਰ ਸਿੰਘ ਉਰਫ਼ ਮਹਾਂਬਲੀ ਸ਼ੇਰਾ ਨੂੰ ਸਨਮਾਨਿਤ ਕਰਦੇ ਯੂਨਾਈਟਿਡ ਸਿੱਖਸ ਦੇ ਆਗੂ ਅਤੇ ਨਾਮਵਰ ਸ਼ਖ਼ਸੀਅਤਾਂ। ਤਸਵੀਰ-ਗੁਰਿੰਦਰ ਸਿੰਘ 14-10-2026
ਫ਼ਿਰੋਜ਼ਪੁਰ, 13 ਅਕਤੂਬਰ (ਗੁਰਿੰਦਰ ਸਿੰਘ)- ਪੰਜਾਬ ਵਿਚ ਸਾਲ 2025 ਦੌਰਾਨ ਆਏ ਭਿਆਨਕ ਹੜ੍ਹਾਂ ਨੇ ਦਰਿਆਵਾਂ ਦੇ ਨਾਲ ਲੱਗਦੇ ਕਈ ਪਿੰਡਾਂ ਵਿਚ ਭਾਰੀ ਤਬਾਹੀ ਮਚਾਈ ਸੀ। ਦਰਿਆਵਾਂ ਦੇ ਬਦਲਦੇ ਵਹਾਅ ਕਾਰਨ ਜਿਨ੍ਹਾਂ ਪਿੰਡਾਂ ਦੀ ਹੋਂਦ ਅਤੇ ਲੋਕਾਂ ਦੀ ਸੁਰੱਖਿਆ ਨੂੰ ਖ਼ਤਰਾ ਪੈਦਾ ਹੋ ਗਿਆ ਸੀ, ਉਨ੍ਹਾਂ ਇਲਾਕਿਆਂ ਨੂੰ ਭਵਿੱਖ ਵਿਚ ਹੜ੍ਹਾਂ ਦੀ ਮਾਰ ਤੋਂ ਬਚਾਉਣ ਦੇ ਉਦੇਸ਼ ਨਾਲ ਯੂਨਾਈਟਿਡ ਸਿੱਖ ਸੰਸਥਾ ਵਲੋਂ ਦਰਿਆਵਾਂ ਦੇ ਕਿਨਾਰਿਆਂ ’ਤੇ ਸਟੱਡਾਂ ਦੇ ਨਿਰਮਾਣ ਦਾ ਸੇਵਾ ਪ੍ਰੋਜੈਕਟ ਚਲਾਇਆ ਜਾ ਰਿਹਾ ਹੈ। ਇਸ ਪ੍ਰੋਜੈਕਟ ਵਿਚ ਸੇਵਾ ਕਰਨ ਤੇ ਸੇਵਾਦਾਰਾਂ ਦੀ ਹੌਸਲਾ ਅਫ਼ਜ਼ਾਈ ਕਰਨ ਲਈ ਅਮਰੀਕਾ ਤੋਂ ਡਬਲਯੂ.ਡਬਲਯੂ.ਈ. ਦੇ ਨਾਮਵਰ ਪਹਿਲਵਾਨ ਅਰਮਿੰਦਰ ਸਿੰਘ ਉਰਫ਼ ਮਹਾਂਬਲੀ ਸ਼ੇਰਾ ਵਿਸ਼ੇਸ਼ ਤੌਰ ’ਤੇ ਫ਼ਿਰੋਜ਼ਪੁਰ ਪਹੁੰਚੇ। ਜ਼ਿਕਰਯੋਗ ਹੈ ਕਿ ਮੂਲ ਰੂਪ ਵਿਚ ਜ਼ਿਲ੍ਹਾ ਫ਼ਿਰੋਜ਼ਪੁਰ ਨਾਲ ਸਬੰਧਿਤ ਅਰਮਿੰਦਰ ਸਿੰਘ ਸ਼ੇਰਾ, ਅਮਰੀਕਾ ’ਚ ਵੀ ਯੂਨਾਈਟਿਡ ਸਿੱਖ ਸੰਸਥਾ ਨਾਲ ਜੁੜ ਕੇ ਮਨੁੱਖਤਾ ਦੀ ਸੇਵਾ ’ਚ ਆਪਣਾ ਯੋਗਦਾਨ ਪਾ ਰਹੇ ਹਨ। ਇਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਸਟੱਡਾਂ ਦੇ ਨਿਰਮਾਣ ਕਾਰਜ ਵਿਚ ਜੁਟੇ ਸੇਵਾਦਾਰਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ। ਯੂਨਾਈਟਿਡ ਸਿੱਖਸ ਦੇ ਆਗੂਆਂ ਵਲੋਂ ਮਹਾਂਬਲੀ ਸ਼ੇਰਾ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਯੂਨਾਇਟਡ ਸਿੱਖਸ ਦੇ ਜ਼ਿਲ੍ਹਾ ਮੈਨੇਜਰ ਜਗਮੀਤ ਸਿੰਘ, ਸੈਲੇਂਦਰ ਲਰੋਇਆ, ਰਾਜਵੀਰ ਸਿੰਘ ਬਸਤੀ ਵਕੀਲਾਂ ਵਾਲੀ, ਬਲੀ ਸਿੰਘ ਉਸਮਾਨ ਵਾਲਾ, ਕਸ਼ਮੀਰ ਸਿੰਘ, ਭਗਵੰਤ ਸਿੰਘ, ਮਾਨਾ ਸਿੰਘ ਵਾਲੇ ਦੇ ਸਰਪੰਚ ਤੇ ਹੋਰ ਪਤਵੰਤੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਜੱਸਾ ਸਿੰਘ ਰਾਮਗੜ੍ਹੀਆ ਵੈੱਲਫੇਅਰ ਸੁਸਾਇਟੀ ਵਲੋਂ ’ਫ਼ਿਰੋਜ਼ਪੁਰ ਲੋਕ ਲਹਿਰ’ ਨੂੰ ਪੂਰਨ ਹਮਾਇਤ ਦਾ ਐਲਾਨ ਅਗਲੀ ਖ਼ਬਰ ਜ਼ੀਰਾ ਵਿਕਾਸ ਪ੍ਰੀਸ਼ਦ ਵਲੋਂ ਪੈਰਾਡਾਈਜ਼ ਸਕੂਲ ਵਿਖੇ ਕਰੀਅਰ ਕੌਂਸਲਿੰਗ ਸੈਮੀਨਾਰ
Ad Position 24