ਜੱਸਾ ਸਿੰਘ ਰਾਮਗੜ੍ਹੀਆ ਵੈੱਲਫੇਅਰ ਸੁਸਾਇਟੀ ਵਲੋਂ ’ਫ਼ਿਰੋਜ਼ਪੁਰ ਲੋਕ ਲਹਿਰ’ ਨੂੰ ਪੂਰਨ ਹਮਾਇਤ ਦਾ ਐਲਾਨ
ਫ਼ਿਰੋਜ਼ਪੁਰ, 13 ਅਕਤੂਬਰ (ਗੁਰਿੰਦਰ ਸਿੰਘ)- ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਮਿਲਾਵਟਖੋਰਾਂ ਵਿਰੁੱਧ ਲਗਾਤਾਰ ਸਖ਼ਤ ਕਾਰਵਾਈ ਕਰਨ ਵਾਲੇ ਨਿਡਰ ਫੂਡ ਸੇਫਟੀ ਅਫ਼ਸਰ ਅਭਿਨਵ ਖੋਸਲਾ ਦੀ ਬਹਾਲੀ ਦੀ ਸ਼ਾਨਦਾਰ ਜਿੱਤ ਦੇ ਸਬੰਧ ਵਿਚ ਸੰਘਰਸ਼ ’ਚ ਸਾਥ ਦੇਣ ਵਾਲੀਆਂ ਸਮੂਹ ਜਥੇਬੰਦੀਆਂ ਦਾ ਤਹਿ ਦਿਲੋਂ ਧੰਨਵਾਦ ਕਰਣ ਲਈ ਭਾਈ ਮਰਦਾਨਾ ਕੀਰਤਨ ਦਰਬਾਰ ਹਾਲ ਵਿਚ ਇਕ ਵਿਸ਼ੇਸ਼ ਮੀਟਿੰਗ ਸੱਦੀ ਗਈ ਜਿਸ ਵਿਚ ਫ਼ਿਰੋਜ਼ਪੁਰ ਲੋਕ ਲਹਿਰ ਦੇ ਆਗੂਆਂ ਨੇ ਸਾਰੀਆਂ ਜਥੇਬੰਦੀਆਂ ਦਾ ਧੰਨਵਾਦ ਕਰਦਿਆਂ ਹੱਕ ਸੱਚ ਦੀ ਲੜਾਈ ਲੜਨ ਲਈ ਕਮੇਟੀ ਵਿਚ ਸ਼ਾਮਲ ਹੋਣਾ ਦਾ ਹੌਕਾ ਦਿੱਤਾ। ਸੁਸਾਇਟੀ ਦੇ ਪੰਜਾਬ ਪ੍ਰਧਾਨ ਹਰਭਜਨ ਸਿੰਘ ਦੜਿਆਲਾ ਨੇ ਦੱਸਿਆ ਕਿ ਜੱਸਾ ਸਿੰਘ ਰਾਮਗੜ੍ਹੀਆ ਵੈੱਲਫੇਅਰ ਸੁਸਾਇਟੀ ਹੱਕ-ਸੱਚ ਅਤੇ ਇਨਸਾਫ਼ ਲਈ ਲੜਨ ਵਾਲੀ ਫ਼ਿਰੋਜ਼ਪੁਰ ਲੋਕ ਲਹਿਰ ਕਮੇਟੀ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਨ ਲਈ ਪੂਰਨ ਹਮਾਇਤ ਦਾ ਵਿਸ਼ਵਾਸ ਦਿਵਾਇਆ ਜਾਂਦਾ ਹੈ।
‘
‘ਫ਼ਿਰੋਜ਼ਪੁਰ ਲੋਕ ਲਹਿਰ’ ਦੇ ਆਗੂਆਂ ਨਾਲ ਜੱਸਾ ਸਿੰਘ ਰਾਮਗੜ੍ਹੀਆ ਵੈੱਲਫੇਅਰ ਸੁਸਾਇਟੀ ਦੇ ਸੂਬਾਈ ਅਤੇ ਜ਼ਿਲ੍ਹਾ ਆਗੂ।
14-10-2026
ਫ਼ਿਰੋਜ਼ਪੁਰ, 13 ਅਕਤੂਬਰ (ਗੁਰਿੰਦਰ ਸਿੰਘ)- ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਮਿਲਾਵਟਖੋਰਾਂ ਵਿਰੁੱਧ ਲਗਾਤਾਰ ਸਖ਼ਤ ਕਾਰਵਾਈ ਕਰਨ ਵਾਲੇ ਨਿਡਰ ਫੂਡ ਸੇਫਟੀ ਅਫ਼ਸਰ ਅਭਿਨਵ ਖੋਸਲਾ ਦੀ ਬਹਾਲੀ ਦੀ ਸ਼ਾਨਦਾਰ ਜਿੱਤ ਦੇ ਸਬੰਧ ਵਿਚ ਸੰਘਰਸ਼ ’ਚ ਸਾਥ ਦੇਣ ਵਾਲੀਆਂ ਸਮੂਹ ਜਥੇਬੰਦੀਆਂ ਦਾ ਤਹਿ ਦਿਲੋਂ ਧੰਨਵਾਦ ਕਰਣ ਲਈ ਭਾਈ ਮਰਦਾਨਾ ਕੀਰਤਨ ਦਰਬਾਰ ਹਾਲ ਵਿਚ ਇਕ ਵਿਸ਼ੇਸ਼ ਮੀਟਿੰਗ ਸੱਦੀ ਗਈ ਜਿਸ ਵਿਚ ਫ਼ਿਰੋਜ਼ਪੁਰ ਲੋਕ ਲਹਿਰ ਦੇ ਆਗੂਆਂ ਨੇ ਸਾਰੀਆਂ ਜਥੇਬੰਦੀਆਂ ਦਾ ਧੰਨਵਾਦ ਕਰਦਿਆਂ ਹੱਕ ਸੱਚ ਦੀ ਲੜਾਈ ਲੜਨ ਲਈ ਕਮੇਟੀ ਵਿਚ ਸ਼ਾਮਲ ਹੋਣਾ ਦਾ ਹੌਕਾ ਦਿੱਤਾ। ਸੁਸਾਇਟੀ ਦੇ ਪੰਜਾਬ ਪ੍ਰਧਾਨ ਹਰਭਜਨ ਸਿੰਘ ਦੜਿਆਲਾ ਨੇ ਦੱਸਿਆ ਕਿ ਜੱਸਾ ਸਿੰਘ ਰਾਮਗੜ੍ਹੀਆ ਵੈੱਲਫੇਅਰ ਸੁਸਾਇਟੀ ਹੱਕ-ਸੱਚ ਅਤੇ ਇਨਸਾਫ਼ ਲਈ ਲੜਨ ਵਾਲੀ ਫ਼ਿਰੋਜ਼ਪੁਰ ਲੋਕ ਲਹਿਰ ਕਮੇਟੀ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਨ ਲਈ ਪੂਰਨ ਹਮਾਇਤ ਦਾ ਵਿਸ਼ਵਾਸ ਦਿਵਾਇਆ ਜਾਂਦਾ ਹੈ। ਇਸ ਮੌਕੇ ਭਗਵਾਨ ਸਿੰਘ ਦੜਿਆਲਾ ਚੇਅਰਮੈਨ ਪੰਜਾਬ, ਸੁਖਮਿੰਦਰ ਸਿੰਘ ਜੱਬਲ ਸਕੱਤਰ ਜਨਰਲ ਪੰਜਾਬ, ਜਸਬੀਰ ਸਿੰਘ ਕਲਸੀ ਜਨਰਲ ਸਕੱਤਰ ਪੰਜਾਬ, ਜਸਵਿੰਦਰ ਸਿੰਘ ਸੰਧੂ ਵਾਈਸ ਚੇਅਰਮੈਨ ਪੰਜਾਬ, ਸੁਖਚੈਨ ਸਿੰਘ ਨਾਗੀ ਵਾਈਸ ਚੇਅਰਮੈਨ ਪੰਜਾਬ, ਹਰਜਿੰਦਰ ਸਿੰਘ ਦੜਿਆਲਾ ਮੀਤ ਪ੍ਰਧਾਨ ਪੰਜਾਬ, ਅੰਗਰੇਜ਼ ਸਿੰਘ ਕਲਸੀ ਜ਼ਿਲ੍ਹਾ ਪ੍ਰਧਾਨ, ਬੂਟਾ ਸਿੰਘ ਹਰਿਆਨ ਤੇ ਸਤਨਾਮ ਸਿੰਘ ਹਰਿਆਨ ਮੀਤ ਪ੍ਰਧਾਨ ਪੰਜਾਬ ਵੀ ਹਾਜ਼ਰ ਸਨ।