ਸ੍ਰੀ ਰਾਮ ਮੰਦਿਰ ਫ਼ਾਜ਼ਿਲਕਾ ’ਚ ਲਗਾਇਆ ਖ਼ੂਨਦਾਨ ਕੈਂਪ
ਫ਼ਾਜ਼ਿਲਕਾ, 1 ਨਵੰਬਰ (ਦਵਿੰਦਰ ਪਾਲ ਸਿੰਘ)-ਮਾਨਵਤਾ ਦੀ ਸੇਵਾ ਅਤੇ ਲੋੜਵੰਦ ਮਰੀਜ਼ਾਂ ਨੂੰ ਸਮੇਂ ਸਿਰ ਖ਼ੂਨ ਉਪਲਬਧ ਕਰਵਾਉਣ ਦੇ ਮਕਸਦ ਨਾਲ ਸ਼੍ਰੀ ਰਾਮ ਸਭਾ ਸੰਕੀਰਤਨ ਮੰਡਲ, ਸ਼੍ਰੀ ਰਾਮ ਮੰਦਿਰ (ਗਾਂਧੀ ਚੌਂਕ, ਫ਼ਾਜ਼ਿਲਕਾ) ਵਿਖੇ ਸ਼੍ਰੀ ਰਾਮ ਕਿਰਪਾ ਸੇਵਾ ਸੰਘ ਵੈੱਲਫੇਅਰ ਸੁਸਾਇਟੀ ਫ਼ਾਜ਼ਿਲਕਾ ਵਲੋਂ ਮੰਦਿਰ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਖ਼ੂਨਦਾਨ ਕੈਂਪ ਲਗਾਇਆ ਗਿਆ। ਇਸ ਕੈਂਪ ਦੌਰਾਨ ਸਿਵਲ ਹਸਪਤਾਲ ਸ਼੍ਰੀ ਮੁਕਤਸਰ ਸਾਹਿਬ ਦੀ ਬਲੱਡ ਬੈਂਕ ਟੀਮ ਵਲੋਂ ਖ਼ੂਨ ਦੀਆਂ 110 ਯੂਨਿਟਾਂ ਇਕੱਤਰ ਕੀਤੀਆਂ ਗਈਆਂ।
ਫ਼ਾਜ਼ਿਲਕਾ, 1 ਨਵੰਬਰ (ਦਵਿੰਦਰ ਪਾਲ ਸਿੰਘ)-ਮਾਨਵਤਾ ਦੀ ਸੇਵਾ ਅਤੇ ਲੋੜਵੰਦ ਮਰੀਜ਼ਾਂ ਨੂੰ ਸਮੇਂ ਸਿਰ ਖ਼ੂਨ ਉਪਲਬਧ ਕਰਵਾਉਣ ਦੇ ਮਕਸਦ ਨਾਲ ਸ਼੍ਰੀ ਰਾਮ ਸਭਾ ਸੰਕੀਰਤਨ ਮੰਡਲ, ਸ਼੍ਰੀ ਰਾਮ ਮੰਦਿਰ (ਗਾਂਧੀ ਚੌਂਕ, ਫ਼ਾਜ਼ਿਲਕਾ) ਵਿਖੇ ਸ਼੍ਰੀ ਰਾਮ ਕਿਰਪਾ ਸੇਵਾ ਸੰਘ ਵੈੱਲਫੇਅਰ ਸੁਸਾਇਟੀ ਫ਼ਾਜ਼ਿਲਕਾ ਵਲੋਂ ਮੰਦਿਰ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਖ਼ੂਨਦਾਨ ਕੈਂਪ ਲਗਾਇਆ ਗਿਆ। ਇਸ ਕੈਂਪ ਦੌਰਾਨ ਸਿਵਲ ਹਸਪਤਾਲ ਸ਼੍ਰੀ ਮੁਕਤਸਰ ਸਾਹਿਬ ਦੀ ਬਲੱਡ ਬੈਂਕ ਟੀਮ ਵਲੋਂ ਖ਼ੂਨ ਦੀਆਂ 110 ਯੂਨਿਟਾਂ ਇਕੱਤਰ ਕੀਤੀਆਂ ਗਈਆਂ। ਇਸ ਮੌਕੇ ਸ਼੍ਰੀ ਰਾਮ ਮੰਦਿਰ ਦੇ ਸਰਪ੍ਰਸਤ, ਪ੍ਰਧਾਨ ਅਤੇ ਸਮੂਹ ਸੇਵਾਦਾਰਾਂ ਨੇ ਖ਼ੂਨਦਾਨੀਆਂ ਦਾ ਉਤਸ਼ਾਹ ਵਧਾਉਂਦਿਆਂ ਕਿਹਾ ਕਿ ਖ਼ੂਨਦਾਨ ਮਹਾਂਦਾਨ ਹੈ, ਜੋ ਕਿਸੇ ਲੋੜਵੰਦ ਨੂੰ ਨਵੀਂ ਜ਼ਿੰਦਗੀ ਦੇਣ ਦਾ ਸਭ ਤੋਂ ਵੱਡਾ ਸਾਧਨ ਹੈ। ਸ਼੍ਰੀ ਰਾਮ ਕਿਰਪਾ ਸੇਵਾ ਸੰਘ ਵੈੱਲਫੇਅਰ ਸੁਸਾਇਟੀ ਦੇ ਸੰਸਥਾਪਕ ਅਤੇ ਆਯੋਜਕ ਰਾਜੀਵ ਕੁਕਰੇਜਾ ਨੇ ਸਮੂਹ ਖ਼ੂਨਦਾਨੀਆਂ, ਮੰਦਿਰ ਪ੍ਰਬੰਧਕ ਕਮੇਟੀ ਅਤੇ ਸਹਿਯੋਗੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਖ਼ੂਨ ਕਿਸੇ ਫ਼ੈਕਟਰੀ ਵਿਚ ਤਿਆਰ ਨਹੀਂ ਹੁੰਦਾ, ਸਗੋਂ ਇਨਸਾਨ ਦੁਆਰਾ ਕੀਤੇ ਖ਼ੂਨਦਾਨ ਨਾਲ ਹੀ ਕਿਸੇ ਕੀਮਤੀ ਜਾਨ ਨੂੰ ਬਚਾਇਆ ਜਾ ਸਕਦਾ ਹੈ। ਕੈਂਪ ਨੂੰ ਸਫਲ ਬਣਾਉਣ ਵਿਚ ਗਿਰਧਾਰੀ ਸਿਲਗ, ਪਰਮਜੀਤ ਸਿੰਘ, ਸੰਜੀਵ ਛਾਬੜਾ, ਅੰਕੁਸ਼ ਗਰੋਵਰ, ਮਨੋਜ ਅਰੋੜਾ, ਵਿਕਾਸ ਝਿੰਝਾ, ਨੀਰਜ ਠਕਰਾਲ, ਜਸਵੰਤ ਪਰਜਾਪਤੀ, ਪ੍ਰੇਮ ਫੁਟੇਲਾ, ਨੀਲਮ ਸਚਦੇਵਾ, ਲੀਲਾਧਰ ਸ਼ਰਮਾ ਸਮੇਤ ਹੋਰਨਾਂ ਮੈਂਬਰਾਂ ਤੇ ਸੇਵਾਦਾਰਾਂ ਨੇ ਅਹਿਮ ਯੋਗਦਾਨ ਪਾਇਆ। ਸੁਸਾਇਟੀ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਸਥਾ ਵਲੋਂ ਅਗਲਾ ਖ਼ੂਨਦਾਨ ਕੈਂਪ 15 ਨਵੰਬਰ ਨੂੰ ਸਿਟੀ ਗਾਰਡਨ, ਫ਼ਾਜ਼ਿਲਕਾ ਵਿਖੇ ਲਗਾਇਆ ਜਾਵੇਗਾ। ਇਹ ਕੈਂਪ ਸਵਰਗੀ ਰਾਜੂ ਕਾਮਰਾ ਦੀ ਨਿੱਘੀ ਯਾਦ ਨੂੰ ਸਮਰਪਿਤ ਹੋਵੇਗਾ। ਉਨ੍ਹਾਂ ਨੇ ਸ਼ਹਿਰ ਵਾਸੀਆਂ ਨੂੰ ਇਸ ਨੇਕ ਕਾਰਜ ਵਿਚ ਵੱਧ-ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ।