30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਪੀ.ਯੂ. ਸਕਿੱਲ-2-ਮਾਰਕੀਟ ਹੱਬ ਅਧੀਨ ‘ਹੈਂਡਮੇਡ ਰਾਖੀ ਵਰਕਸ਼ਾਪ’ ਕਰਵਾਈ

ਫ਼ਿਰੋਜ਼ਪੁਰ, 29 ਅਗਸਤ (ਗੁਰਿੰਦਰ ਸਿੰਘ)-ਦੇਵ ਸਮਾਜ ਕਾਲਜ ਫ਼ਾਰ ਵੁਮੈਨ, ਫ਼ਿਰੋਜ਼ਪੁਰ ਵਲੋਂ ਪੰਜਾਬ ਯੂਨੀਵਰਸਿਟੀ ਕਾਂਸਟੀਚੂਐਂਟ ਕਾਲਜ, ਮੋਹਕਮ ਖਾਂ ਵਾਲਾ ਅਤੇ ਡੀ. ਏ.

Ad Position 21
No active advertisement
ਅਜੀਤ ਡੈਸਕ 30-08-2026
ਫ਼ਿਰੋਜ਼ਪੁਰ, 29 ਅਗਸਤ (ਗੁਰਿੰਦਰ ਸਿੰਘ)-ਦੇਵ ਸਮਾਜ ਕਾਲਜ ਫ਼ਾਰ ਵੁਮੈਨ, ਫ਼ਿਰੋਜ਼ਪੁਰ ਵਲੋਂ ਪੰਜਾਬ ਯੂਨੀਵਰਸਿਟੀ ਕਾਂਸਟੀਚੂਐਂਟ ਕਾਲਜ, ਮੋਹਕਮ ਖਾਂ ਵਾਲਾ ਅਤੇ ਡੀ.ਏ.ਵੀ. ਕਾਲਜ ਫ਼ਾਰ ਵੁਮੈਨ, ਫ਼ਿਰੋਜ਼ਪੁਰ ਛਾਉਣੀ ਦੇ ਸਹਿਯੋਗ ਨਾਲ ਜ਼ਿਲ੍ਹਾ ਪੱਧਰੀ ਸਕਿੱਲ-2-ਮਾਰਕੀਟ ਫੋਰਮ (ਡੀ.ਐੱਸ.ਐੱਫ)-ਪੀ.ਯੂ. ਸਕਿੱਲ-2-ਮਾਰਕੀਟ ਹੱਬ ਅਧੀਨ ‘ਹੈਂਡਮੇਡ ਰਾਖੀ ਵਰਕਸ਼ਾਪ’ ਕਰਵਾਈ ਗਈ। ਵਰਕਸ਼ਾਪ ਦਾ ਮੁੱਖ ਉਦੇਸ਼ ਵਿਦਿਆਰਥਣਾਂ ਵਿਚ ਰਚਨਾਤਮਿਕਤਾ, ਰਵਾਇਤੀ ਦਸਤਕਾਰੀ, ਹੁਨਰ ਵਿਕਾਸ ਅਤੇ ਉੱਦਮ ਸ਼ੀਲਤਾ ਦੀ ਭਾਵਨਾ ਨੂੰ ਉਤਸ਼ਾਹਿਤ ਕਰਨਾ ਸੀ। ਕਾਲਜ ਦੇ ਚੇਅਰਮੈਨ ਨਿਰਮਲ ਸਿੰਘ ਢਿੱਲੋਂ ਦੇ ਅਸ਼ੀਰਵਾਦ, ਚੇਅਰਪਰਸਨ ਡਾ.ਅਗਨੀਜ਼ ਢਿੱਲੋਂ ਦੇ ਦਿਸ਼ਾ-ਨਿਰਦੇਸ਼, ਸੈਕਟਰੀ ਅਜੇ ਕੁਮਾਰ ਬੱਤਾ ਅਤੇ ਪ੍ਰਿੰਸੀਪਲ ਡਾ. ਸੰਗੀਤਾ ਦੀ ਅਗਵਾਈ ਹੇਠ ਕਰਵਾਈ ਇਸ ਪਹਿਲ ਦੌਰਾਨ ਵਿਦਿਆਰਥਣਾਂ ਨੂੰ ਰਵਾਇਤੀ ਕਲਾ ਨੂੰ ਆਧੁਨਿਕ ਬਾਜ਼ਾਰ ਦੀਆਂ ਲੋੜਾਂ ਨਾਲ ਜੋੜਨ ਦੀ ਸਿਖਲਾਈ ਦਿੱਤੀ ਗਈ। ਵਰਕਸ਼ਾਪ ਦਾ ਸੰਚਾਲਨ ਡਾ.ਖੁਸ਼ਵਿੰਦਰ ਕੌਰ ਗਿੱਲ ਕੋਆਰਡੀਨੇਟਰ ਜ਼ਿਲ੍ਹਾ ਪੱਧਰੀ ਸਕਿੱਲ-2-ਮਾਰਕੀਟ ਫੋਰਮ ਅਤੇ ਮੁਖੀ ਪੋਸਟ ਗ੍ਰੈਜੂਏਟ ਫ਼ੈਸ਼ਨ ਡਿਜ਼ਾਈਨਿੰਗ ਵਿਭਾਗ ਵਲੋਂ ਕੀਤਾ ਗਿਆ। ਇਸ ਮੌਕੇ ਸ਼ਿਵਾਨੀ ਅਗਰਵਾਲ, ਡਾ.ਡੌਲੀ ਸ਼ਰਮਾ, ਚੰਦ੍ਰਿਕਾ ਅਤੇ ਗਗਨਪ੍ਰੀਤ ਕੌਰ ਨੇ ਵੀ ਅਹਿਮ ਯੋਗਦਾਨ ਪਾਇਆ। ਵਿਹਾਰਕ ਸੈਸ਼ਨ ਦੌਰਾਨ ਵਿਦਿਆਰਥਣਾਂ ਨੇ ਰੰਗ-ਬਿਰੰਗੇ ਧਾਗਿਆਂ, ਮੋਤੀਆਂ, ਪਰਲਾਂ, ਸਜਾਵਟੀ ਪੱਥਰਾਂ ਅਤੇ ਰਿਬਨਾਂ ਦੀ ਵਰਤੋਂ ਕਰਕੇ ਵੱਖ-ਵੱਖ ਡਿਜ਼ਾਈਨਾਂ ਦੀਆਂ ਰੱਖੜੀਆਂ ਤਿਆਰ ਕੀਤੀਆਂ।
Ad Position 22
No active advertisement
ਪਿਛਲੀ ਖ਼ਬਰ ਐੱਸ.ਆਈ.ਆਰ. ਦੇ ਦੂਜੇ ਪੜਾਅ ਦੀ ਕਾਰਵਾਈ ਦੌਰਾਨ ਕਈ ਵੋਟਰਾਂ ਨੂੰ ਨੋਟਿਸ ਮਿਲਣ ’ਤੇ ਲੋਕਾਂ ’ਚ ਰੋਸ ਅਗਲੀ ਖ਼ਬਰ ਕਾਂਗਰਸੀ ਆਗੂ ਸਤਨਾਮ ਸਿੰਘ ਫਰੀਦੇਵਾਲਾ ਨੂੰ ਸਦਮਾ, ਮਾਤਾ ਦਾ ਦਿਹਾਂਤ
Ad Position 24