30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਮਾਰਕੀਟ ਕਮੇਟੀ ਮਮਦੋਟ ਦਾ ਚੇਅਰਮੈਨ ਬਾਹਰੋਂ ਲਾਉਣ ’ਤੇ ‘ਆਪ’ ਵਰਕਰਾਂ ’ਚ ਨਿਰਾਸ਼ਾ

ਮਮਦੋਟ, 29 ਅਗਸਤ (ਸੁਖਦੇਵ ਸਿੰਘ ਸੰਗਮ)-ਮਾਰਕੀਟ ਕਮੇਟੀ ਮਮਦੋਟ ਦੇ ਚੇਅਰਮੈਨ ਦੀ ਨਵੀਂ ਨਿਯੁਕਤੀ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਸਥਾਨਕ ਵਰਕਰਾਂ ਅਤੇ ਵਲੰਟੀਅਰਾਂ ’ਚ ਨਿਰਾਸ਼ਾ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਮਮਦੋਟ ਬਲਾਕ ਨਾਲ ਸੰਬੰਧਿਤ ਟਕਸਾਲੀ ਆਗੂ ਅਤੇ ਸਾਫ-ਸੁਥਰੇ ਅਕਸ ਵਾਲੇ ਆਗੂ ਬਲਰਾਜ ਸਿੰਘ ਸੰਧੂ ਨੂੰ ਮਹਿਜ਼ ਡੇਢ਼ ਸਾਲ ਦੇ ਕਾਰਜਕਾਲ ਉਪਰੰਤ ਹੀ ਅਹੁਦੇ ਤੋਂ ਹਟਾ ਕੇ ਕਥਿਤ ਤੌਰ ’ਤੇ ਚੌਥੇ ਬਲਾਕ ਨਾਲ ਸੰਬੰਧਿਤ ਇਕ ਆਗੂ ਸੁਖਦੀਪ ਸਿੰਘ ਉਗੋ ਕੇ ਨੂੰ ਮਮਦੋਟ ਤੋਂ ਚੇਅਰਮੈਨ ਬਣਾਏ ਜਾਣ ਨੂੰ ਲੈ ਕੇ ਪਾਰਟੀ ਦੇ ਇਕ ਵੱਡੇ ਧੜੇ ’ਚ ਰੋਸ ਪਾਇਆ ਜਾ ਰਿਹਾ ਹੈ।

Ad Position 21
No active advertisement
ਅਜੀਤ ਡੈਸਕ 30-08-2026
ਮਮਦੋਟ, 29 ਅਗਸਤ (ਸੁਖਦੇਵ ਸਿੰਘ ਸੰਗਮ)-ਮਾਰਕੀਟ ਕਮੇਟੀ ਮਮਦੋਟ ਦੇ ਚੇਅਰਮੈਨ ਦੀ ਨਵੀਂ ਨਿਯੁਕਤੀ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਸਥਾਨਕ ਵਰਕਰਾਂ ਅਤੇ ਵਲੰਟੀਅਰਾਂ ’ਚ ਨਿਰਾਸ਼ਾ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਮਮਦੋਟ ਬਲਾਕ ਨਾਲ ਸੰਬੰਧਿਤ ਟਕਸਾਲੀ ਆਗੂ ਅਤੇ ਸਾਫ-ਸੁਥਰੇ ਅਕਸ ਵਾਲੇ ਆਗੂ ਬਲਰਾਜ ਸਿੰਘ ਸੰਧੂ ਨੂੰ ਮਹਿਜ਼ ਡੇਢ਼ ਸਾਲ ਦੇ ਕਾਰਜਕਾਲ ਉਪਰੰਤ ਹੀ ਅਹੁਦੇ ਤੋਂ ਹਟਾ ਕੇ ਕਥਿਤ ਤੌਰ ’ਤੇ ਚੌਥੇ ਬਲਾਕ ਨਾਲ ਸੰਬੰਧਿਤ ਇਕ ਆਗੂ ਸੁਖਦੀਪ ਸਿੰਘ ਉਗੋ ਕੇ ਨੂੰ ਮਮਦੋਟ ਤੋਂ ਚੇਅਰਮੈਨ ਬਣਾਏ ਜਾਣ ਨੂੰ ਲੈ ਕੇ ਪਾਰਟੀ ਦੇ ਇਕ ਵੱਡੇ ਧੜੇ ’ਚ ਰੋਸ ਪਾਇਆ ਜਾ ਰਿਹਾ ਹੈ। ‘ਆਪ’ ਵਰਕਰਾਂ ਦਾ ਕਹਿਣਾ ਹੈ ਕਿ ਵਿਧਾਨ ਸਭਾ ਚੋਣਾਂ ਸਿਰ ’ਤੇ ਹੋਣ ਦੇ ਬਾਵਜੂਦ ਸਥਾਨਕ ਪੱਧਰ ’ਤੇ ਪਾਰਟੀ ਦੇ ਪੁਰਾਣੇ ਅਤੇ ਸਮਰਪਿਤ ਆਗੂਆਂ ਨੂੰ ਅਣਗੌਲਿਆ ਕਰਨਾ ‘ਆਪ’ ਲਈ ਆਉਣ ਵਾਲੇ ਸਮੇਂ ’ਚ ਸਿਆਸੀ ਤੌਰ ’ਤੇ ਭਾਰੀ ਪੈ ਸਕਦਾ ਹੈ। ਉਨ੍ਹਾਂ ਅਨੁਸਾਰ ਮਮਦੋਟ ਬਲਾਕ ਨੂੰ ਛੱਡ ਕੇ ਕਿਸੇ ਹੋਰ ਬਲਾਕ ’ਚੋਂ ਚੇਅਰਮੈਨ ਬਣਾਏ ਜਾਣ ਨਾਲ ਇਹ ਸਵਾਲ ਵੀ ਖੜ੍ਹਾ ਹੁੰਦਾ ਹੈ ਕਿ ਨਵਾਂ ਚੇਅਰਮੈਨ ਮਮਦੋਟ ਖੇਤਰ ਦੇ ਸਥਾਨਕ ਮਸਲਿਆਂ ਅਤੇ ਕਿਸਾਨਾਂ ਨਾਲ ਜੁੜੀਆਂ ਸਮੱਸਿਆਵਾਂ ਦੇ ਹੱਲ ਲਈ ਕਿੰਨਾ ਕੁ ਸੰਜ਼ੀਦਾ ਰਹੇਗਾ। ਇਹ ਵੀ ਗੱਲ ਸਾਹਮਣੇ ਆਈ ਹੈ ਕਿ ਉਕਤ ਆਗੂ ਦੀ ਇਲਾਕੇ ਵਿਚ ਹੁਣ ਤੱਕ ਦੀ ਪਾਰਟੀ ਪ੍ਰਤੀ ਕਾਰਗੁਜ਼ਾਰੀ ਬਿਲਕੁਲ ਨਾਂਹ ਦੇ ਬਰਾਬਰ ਹੈ ਅਤੇ ਸਥਾਨਕ ਪੱਧਰ ਦੇ ਸਮੁੱਚੇ ਵਪਾਰੀ ਵੀ ਉਸ ਤੋਂ ਪੂਰੀ ਤਰ੍ਹਾਂ ਅਣਜਾਣ ਹੀ ਹਨ। ਸਥਾਨਕ ਸਿਆਸੀ ਹਲਕਿਆਂ ’ਚ ਇਹ ਚਰਚਾ ਵੀ ਹੈ ਕਿ ਮਾਰਕੀਟ ਕਮੇਟੀ ਦੇ ਪੁਰਾਣੇ ਅਤੇ ਨਵੇਂ ਦੋਵੇਂ ਚੇਅਰਮੈਨ ਹਲਕਾ ਫਿਰੋਜ਼ਪੁਰ ਦਿਹਾਤੀ ਦੇ ਆਪ ਵਿਧਾਇਕ ਰਜਨੀਸ਼ ਦਹੀਆ ਦੇ ਅਤਿ ਨੇੜਲੇ ਮੰਨੇ ਜਾਂਦੇ ਹਨ। ਹਾਲਾਂਕਿ ਵਿਧਾਇਕ ਵਲੋਂ ਨਵੇਂ ਚੇਅਰਮੈਨ ਨੂੰ ਵਧਾਈਆਂ ਤਾਂ ਦੇ ਦਿੱਤੀਆਂ ਗਈਆਂ ਪਰ ਟਕਸਾਲੀ ਆਗੂ ਨੂੰ ਅਹੁਦੇ ਤੋਂ ਹਟਾਏ ਜਾਣ ਦੇ ਮਾਮਲੇ ’ਤੇ ਹਲਕਾ ਵਿਧਾਇਕ ਵਲੋਂ ਹਾਲੇ ਤੱਕ ਕੋਈ ਸਪੱਸ਼ਟ ਪ੍ਰਤੀਕਰਮ ਸਾਹਮਣੇ ਨਾ ਆਉਣ ਨੂੰ ਲੈ ਕੇ ਵੀ ਵਰਕਰਾਂ ਵਿਚ ਚਰਚਾ ਹੈ। ਮਮਦੋਟ ਬਲਾਕ ਨਾਲ ਸਬੰਧਿਤ ‘ਆਪ’ ਦੇ ਕੁਝ ਵਲੰਟੀਅਰਾਂ ਵਲੋਂ ਸੋਸ਼ਲ ਮੀਡੀਆ ’ਤੇ ਪਾਰਟੀ ਹਾਈਕਮਾਂਡ ਦੇ ਫੈਸਲੇ ਪ੍ਰਤੀ ਨਾਰਾਜ਼ਗੀ ਜ਼ਾਹਰ ਕੀਤੀ ਜਾ ਰਹੀ ਹੈ। ਵਰਕਰਾਂ ਦਾ ਤਰਕ ਹੈ ਕਿ ਜਿਨ੍ਹਾਂ ਆਗੂਆਂ ਨੇ ਪਾਰਟੀ ਦੇ ਸ਼ੁਰੂਆਤੀ ਦੌਰ ਵਿਚ ਜ਼ਮੀਨੀ ਪੱਧਰ ’ਤੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਕੰਮ ਕੀਤਾ। ਉਨ੍ਹਾਂ ਨੂੰ ਅਹੁਦਿਆਂ ਤੋਂ ਲਾਂਭੇ ਕਰਨ ਨਾਲ ਪਾਰਟੀ ਦੇ ਕਾਡਰ ਦਾ ਮਨੋਬਲ ਪ੍ਰਭਾਵਿਤ ਹੋ ਸਕਦਾ ਹੈ। ਸਥਾਨਕ ਆਗੂਆਂ ਅਤੇ ਵਰਕਰਾਂ ਵਿਚ ਲੰਘੀਆਂ ਨਗਰ ਪੰਚਾਇਤ ਮਮਦੋਟ ਦੀਆਂ ਚੋਣਾਂ ਦਾ ਹਵਾਲਾ ਵੀ ਦਿੱਤਾ ਜਾ ਰਿਹਾ ਹੈ। ਚਰਚਾ ਹੈ ਕਿ ਇਨ੍ਹਾਂ ਚੋਣਾਂ ਦੌਰਾਨ ਵੀ ਪਾਰਟੀ ਦੇ ਟਕਸਾਲੀ ਆਗੂਆਂ ਨੂੰ ਨਾਮੋਸ਼ੀ ਦਾ ਸਾਹਮਣਾਂ ਕਰਨਾ ਪਿਆ ਸੀ ਅਤੇ ਸਥਾਨਕ ਲੀਡਰਸ਼ਿਪ ਵਲੋਂ ਉਨ੍ਹਾਂ ਦੀ ਉਮੀਦ ਮੁਤਾਬਕ ਬਾਂਹ ਨਹੀਂ ਫੜੀ ਗਈ। ਹੁਣ ਮਾਰਕੀਟ ਕਮੇਟੀ ਦੇ ਚੇਅਰਮੈਨ ਦੀ ਨਿਯੁਕਤੀ ਨੂੰ ਲੈ ਕੇ ਪੈਦਾ ਹੋਈ ਨਾਰਾਜ਼ਗੀ ਨੇ ਪਾਰਟੀ ਅੰਦਰਲੇ ਸਥਾਨਕ ਸਮੀਕਰਨਾਂ ਨੂੰ ਮੁੜ ਚਰਚਾ ਵਿਚ ਲੈ ਆਂਦਾ ਹੈ। ਸਿਆਸੀ ਜਾਣਕਾਰਾਂ ਮੁਤਾਬਕ ਜੇਕਰ ਪਾਰਟੀ ਨੇ ਸਮੇਂ ਸਿਰ ਸਥਾਨਕ ਵਰਕਰਾਂ ਅਤੇ ਟਕਸਾਲੀ ਆਗੂਆਂ ਦੀ ਨਾਰਾਜ਼ਗੀ ਦੂਰ ਨਾਂ ਕੀਤੀ ਤਾਂ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਇਸ ਦਾ ਸਿਆਸੀ ਨੁਕਸਾਨ ਹੋ ਸਕਦਾ ਹੈ। ਫਿਲਹਾਲ ਸਾਰਿਆਂ ਦੀਆਂ ਨਜ਼ਰਾਂ ਇਸ ਗੱਲ ’ਤੇ ਟਿਕੀਆਂ ਹਨ ਕਿ ਪਾਰਟੀ ਹਾਈਕਮਾਨ ਅਤੇ ਹਲਕਾ ਲੀਡਰਸ਼ਿਪ ਮਮਦੋਟ ਦੇ ਵਰਕਰਾਂ ਵਿਚ ਪੈਦਾ ਹੋਈ ਨਿਰਾਸ਼ਾ ਨੂੰ ਦੂਰ ਕਰਨ ਲਈ ਕੀ ਕਦਮ ਕਦੋਂ ਚੁੱਕਦੀ ਹੈ।
Ad Position 22
No active advertisement
ਪਿਛਲੀ ਖ਼ਬਰ ਬੰਦੀ ਸਿੰਘਾਂ ਦੀ ਰਿਹਾਈ ਤੇ ਚੜ੍ਹਦੀ ਕਲਾ ਲਈ ਖ਼ਾਲਸਾ ਕਾਲਜ ’ਚ ਕਰਵਾਈ ਅਰਦਾਸ ਅਗਲੀ ਖ਼ਬਰ ਗੁਰੂਹਰਸਹਾਏ ਦੇ ਵੱਖ-ਵੱਖ ਸਕੂਲਾਂ ’ਚ ਮੁੱਖ ਮੰਤਰੀ ਭਗਵੰਤ ਮਾਨ ਦੇ ਟਵੀਟ ਦੀਆਂ ਕਾਪੀਆਂ ਸਾੜ ਕੇ ਕੀਤਾ ਰੋਸ ਪ੍ਰਦਰਸ਼ਨ
Ad Position 24