ਮਾਨਸਾ, 31 ਦਸੰਬਰ (ਸਟਾਫ਼ ਰਿਪੋਰਟਰ)- ਭੱਠਾ ਮਜ਼ਦੂਰ ਯੂਨੀਅਨ ਆਜ਼ਾਦ ਦੀ ਇਕੱਤਰਤਾ ਸਥਾਨਕ ਬਾਲ ਭਵਨ ਵਿਖੇ ਹੋਈ | ਆਗੂਆਂ ਨੇ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਮਜ਼ਦੂਰਾਂ ਦੀਆਂ ਮੰਨੀਆਂ ਮੰਗਾਂ ਲਾਗੂ ਕਰਨ ਤੋਂ ਭੱਜ ਰਹੀ ਹੈ | ਸੂਬਾ ਮੀਤ ਪ੍ਰਧਾਨ ਸੱਤਪਾਲ ਸਿੰਘ ਬਹਿਣੀਵਾਲ ਨੇ ਕਿਹਾ ਕਿ 2012 ਤੋਂ ਬਾਅਦ 3 ਸਰਕਾਰਾਂ ਬਦਲ ਚੁੱਕੀਆਂ ਹਨ ਪਰ ਕਿਸੇ ਵੀ ਸਰਕਾਰ ਨੇ ਮਿਨੀਮਮ ਬੇਜ਼ ਦੀ ਰਿਵੀਜ਼ਨ ਨਹੀਂ ਕੀਤੀ | ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਵਲੋਂ ਲੇਬਰ ਦੇ 40 ਕਾਨੂੰਨਾਂ ਨੂੰ ਤੋੜ ਕੇ ਜੋ 4 ਕੋਡ ਬਣਾਏ ਹਨ, ਉਹ ਮਜ਼ਦੂਰ ਵਿਰੋਧੀ ਹਨ | ਉਨ੍ਹਾਂ ਕਿਹਾ ਕਿ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਮੁਕੇਸ਼ ਮਲੌਦ ਦੀ ਗਿ੍ਫ਼ਤਾਰੀ ਕਰ ਕੇ ਸ਼ਰੇਆਮ ਮਜ਼ਦੂਰ ਦੀ ਆਵਾਜ਼ ਬੰਦ ਕੀਤੀ ਜਾ ਰਹੀ ਹੈ | ਇਸ ਮੌਕੇ ਸੁਖਵਿੰਦਰ ਸਿੰਘ ਬੋਹਾ, ਨਿੱਕਾ ਸਿੰਘ ਬਹਾਦਰਪੁਰ, ਪ੍ਰਦੀਪ ਗੁਰੂ, ਭੋਲਾ ਸਿੰਘ ਝੱਬਰ, ਬੱਲਮ ਸਿੰਘ ਢੈਪਈ, ਗੁਲਾਬ ਸਿੰਘ ਖੀਵਾ ਆਦਿ ਹਾਜ਼ਰ ਸਨ |