05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਹਸਪਤਾਲਾਂ ਅਤੇ ਟਿਫ਼ਨ ਸੈਂਟਰਾਂ ਤੋਂ ਦੁਖੀ ਮੁਹੱਲਾ ਵਾਸੀਆਂ ਨੇ ਗਲੀ 'ਚ ਲਗਾਏ ਨੋ ਪਾਰਕਿੰਗ ਦੇ ਪੋਸਟਰ

Ad Position 21
repet_subhas-goyals [Copy P29]
ਅਜੀਤ ਡੈਸਕ 02-01-2026

ਬਠਿੰਡਾ, 1 ਜਨਵਰੀ (ਰੋਮਾਣਾ)-ਬਠਿੰਡਾ ਦੇ 100 ਫੁੱਟੀ ਰੋਡ 'ਤੇ ਵੱਡੀ ਗਿਣਤੀ 'ਚ ਹਸਪਤਾਲ ਅਤੇ ਟਿਫ਼ਨ ਸੈਂਟਰ ਖੁੱਲ੍ਹਣ ਤੋਂ ਦੁਖੀ ਮੁਹੱਲਾ ਵਾਸੀਆਂ ਨੇ ਗਲੀ 'ਚ ਨੋ ਪਾਰਕਿੰਗ ਦੇ ਬੋਰਡ ਲਗਾਏ ਹਨ | ਇਸ ਮੌਕੇ ਮੁਹੱਲਾ ਵਾਸੀ ਭੋਲਾ ਸਿੰਘ ਗਿੱਲਪੱਤੀ, ਕੁਲਜੀਤ ਸਿੰਘ, ਹਰਕਿਰਨ ਸੋਮਲ, ਰਵਦੀਪ ਸਿੰਘ, ਅਮਰਜੀਤ ਸਿੰਘ, ਹਰਬੰਸ ਸਿੰਘ ਅਤੇ ਲਵਪ੍ਰੀਤ ਸਿੰਘ ਥਿੰਦ ਨੇ ਦੱਸਿਆ ਕਿ 100 ਫੁੱਟੀ ਰੋਡ 'ਤੇ ਸਥਿਤ ਗਲੀ ਨੰਬਰ 6/11 ਵਿਚ ਵੱਡੀ ਗਿਣਤੀ ਹਸਪਤਾਲ ਅਤੇ ਟਿਫ਼ਨ ਸੈਂਟਰ ਖੁੱਲੇ੍ਹ ਹੋਏ ਹਨ | ਹਸਪਤਾਲ 'ਚ ਆਉਣ ਵਾਲੇ ਲੋਕ ਰੋਜ਼ਾਨਾ ਦੀ ਤਰ੍ਹਾਂ ਗਲੀਆਂ 'ਚ ਆਪਣੀਆਂ ਗੱਡੀਆਂ ਗਲਤ ਖੜ੍ਹੀ ਕਰਕੇ ਚਲੇ ਜਾਂਦੇ ਹਨ | ਜਿਸ ਕਾਰਨ ਭਾਰੀ ਜਾਮ ਲੱਗ ਜਾਂਦਾ ਹੈ | ਮੁਹੱਲਾ ਵਾਸੀਆਂ ਅਨੁਸਾਰ ਉਨ੍ਹਾਂ ਨੇ ਹਸਪਤਾਲ ਦੇ ਸੰਚਾਲਕਾਂ ਅਤੇ ਟਿਫ਼ਨ ਸੈਂਟਰਾਂ ਨੂੰ ਕਈ ਵਾਰ ਬੇਨਤੀ ਕਰ ਚੁੱਕੇ ਹਨ ਪਰ ਇਸ ਮਸਲੇ ਦਾ ਕੋਈ ਹੱਲ ਨਹੀ ਕੀਤਾ ਗਿਆ | ਜਿਸ ਕਾਰਨ ਉਨ੍ਹਾਂ ਨੂੰ ਮਜਬੂਰਨ ਗਲੀਆਂ ਵਿਚ ਪੋਸਟਰ ਲਗਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ | ਮੁਹੱਲਾ ਵਾਸੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਮਸਲੇ ਦਾ ਹੱਲ ਕੱਢਿਆ ਜਾਵੇ | ਜੇਕਰ ਉਨ੍ਹਾਂ ਦੀ ਸਮੱਸਿਆ ਦਾ ਹੱਲ ਨਾ ਕੀਤਾ ਤਾਂ ਉਨ੍ਹਾਂ ਵਲੋਂ 100 ਫੁੱਟੀ ਰੋਡ ਅਤੇ ਉਕਤ ਹਸਪਤਾਲਾਂ ਦੇ ਰਸਤਿਆਂ ਨੂੰ ਪੂਰਨ ਤੌਰ 'ਤੇ ਜਾਮ ਕੀਤਾ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਮੋਮਜ਼ ਵੇਚਣ ਵਾਲੇ ਉਪਰ ਹਮਲਾ ਕਰਕੇ ਜ਼ਖ਼ਮੀ ਕਰਨ ਦੇ ਮਾਮਲੇ 'ਚ ਦੋ ਗਿ੍ਫ਼ਤਾਰ, ਇਕ ਫਰਾਰ ਅਗਲੀ ਖ਼ਬਰ ਐੱਨ. ਐੱਮ. ਐੱਮ. ਐੱਸ./ਪੰਜਾਬ ਰਾਜ ਨਿਪੁੰਨਤਾ ਖੋਜ ਪ੍ਰੀਖਿਆ ਲਈ ਸਾਰੀਆਂ ਤਿਆਰੀਆਂ ਮੁਕੰਮਲ-ਜ਼ਿਲ੍ਹਾ ਸਿੱਖਿਆ ਅਧਿਕਾਰੀ...
Ad Position 24