ਝੁਨੀਰ, 1 ਜਨਵਰੀ (ਸੰਜੀਵ ਸਿੰਗਲਾ)-ਪੁਲਿਸ ਵਲੋਂ ਲੋੜਵੰਦ ਵਿਅਕਤੀਆਂ ਨੂੰ ਗਰਮ ਕੰਬਲ ਅਤੇ ਬੱਚਿਆਂ ਨੂੰ ਜ਼ਰੂਰਤ ਅਨੁਸਾਰ ਬੂਟ, ਜੁਰਾਬਾਂ ਵੀ ਵੰਡੇ | ਡੀ. ਐਸ. ਪੀ. ਸਰਦੂਲਗੜ੍ਹ ਮਨਜੀਤ ਸਿੰਘ ਤੇ ਥਾਣਾ ਮੁਖੀ ਝੁਨੀਰ ਪੁਸ਼ਪਿੰਦਰ ਕੌਰ ਨੇ ਕਿਹਾ ਕਿ ਸਾਨੂੰ ਸਮਾਜ 'ਚ ਹਮੇਸ਼ਾ ਹੀ ਲੋੜਵੰਦ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ ਤਾਂ ਜੋ ਕੋਈ ਵੀ ਵਿਅਕਤੀ ਆਪਣੀਆਂ ਲੋੜਾਂ ਪੂਰੀਆਂ ਕਰਨ ਤੋਂ ਅਧੂਰਾ ਨਾ ਰਹੇ | ਉਨ੍ਹਾਂ ਕਲੱਬਾਂ, ਸੰਸਥਾਵਾਂ ਜਾਂ ਨਿੱਜੀ ਤੌਰ 'ਤੇ ਸਮਾਜਿਕ ਸੇਵਾ ਕਰਨ ਵਾਲੇ ਵਿਅਕਤੀਆਂ ਨੂੰ ਅਪੀਲ ਕੀਤੀ ਕਿ ਮਿਹਨਤ ਮਸ਼ੱਕਤ ਕਰਨ ਵਾਲੇ ਕਿਰਤੀ ਲੋਕਾਂ ਦੀ ਮਦਦ ਪਹਿਲ ਦੇ ਆਧਾਰ 'ਤੇ ਕਰਨੀ ਚਾਹੀਦੀ ਹੈ ਤਾਂ ਜੋ ਸਮਾਜ 'ਚ ਕਿਰਤ ਨੂੰ ਬੜ੍ਹਾਵਾ ਮਿਲ ਸਕੇ | ਇਸ ਮੌਕੇ ਮੁੱਖ ਮੁਨਸ਼ੀ ਸਭਰੀਤ ਸਿੰਘ, ਹੌਲਦਾਰ ਅਮਰ ਸਿੰਘ, ਹੌਲਦਾਰ ਮਨਪ੍ਰੀਤ ਕੌਰ, ਕਾਂਸਟੇਬਲ ਸੁਖਮਨ ਸਿੰਘ, ਹੈਪੀ ਸਿੰਘ, ਸਵਰਨ ਸਿੰਘ ਤੇ ਸੁਖਜੀਤ ਕੌਰ ਆਦਿ ਹਾਜ਼ਰ ਸਨ |