ਭਗਤਾ ਭਾਈਕਾ, 2 ਜਨਵਰੀ (ਸੁਖਪਾਲ ਸਿੰਘ ਸੋਨੀ)-ਸ਼੍ਰੋਮਣੀ ਅਕਾਲੀ ਦਲ ਵਲੋਂ ਯੂਥ ਅਕਾਲੀ ਦਲ ਦੇ ਮੁੱਢਲੇ ਢਾਂਚੇ ਦੀ ਮਜ਼ਬੂਤੀ ਲਈ ਯੂਥ ਅਕਾਲੀ ਦਲ ਦੀ ਜਥੇਬੰਦੀ ਦਾ ਵਿਸਥਾਰ ਕੀਤਾ ਜਾ ਰਿਹਾ ਹੈ | ਸਾਬਕਾ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਅਤੇ ਯੂਥ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਵਲੋਂ ਅੱਜ ਯੂਥ ਅਕਾਲੀ ਦਲ ਹਲਕਾ ਫੂਲ ਦੇ ਸਰਕਲ ਪ੍ਰਧਾਨਾਂ ਦਾ ਐਲਾਨ ਕੀਤਾ ਗਿਆ | ਮਲੂਕਾ ਵਲੋਂ ਜਾਰੀ ਸੂਚੀ ਅਨੁਸਾਰ ਸੁਸ਼ੀਲ ਕੁਮਾਰ ਆਸ਼ੂ ਨੂੰ ਨਾਭਾ ਮੰਡੀ ਰਾਮਪੁਰਾ, ਅਰੁਣ ਗੋਇਲ ਨੂੰ ਪਟਿਆਲਾ ਮੰਡੀ ਰਾਮਪੁਰਾ, ਲਵਪ੍ਰੀਤ ਸਿੰਘ ਨੂੰ ਬਲਾਕ ਮਹਿਰਾਜ, ਵਿਕਰਮਜੀਤ ਸਿੰਘ ਵਿੱਕੀ ਨੂੰ ਬਲਾਕ ਫੂਲ, ਪਰਵਿੰਦਰ ਸਿੰਘ ਨੂੰ ਬਲਾਕ ਢਪਾਲੀ, ਬਲਰਾਜ ਸਿੰਘ ਗੋਰਾ ਨੂੰ ਬਲਾਕ ਭਾਈਰੂਪਾ, ਸਰਬਜੀਤ ਸਿੰਘ ਨੂੰ ਬਲਾਕ ਦਿਆਲਪੁਰਾ ਭਾਈਕਾ, ਜਸਜੀਤ ਸਿੰਘ ਨੂੰ ਬਲਾਕ ਜਲਾਲ ਅਤੇ ਜਸਪਾਲ ਸਿੰਘ ਜੱਸਾ ਵੜਿੰਗ ਨੂੰ ਬਲਾਕ ਭਗਤਾ ਭਾਈਕਾ ਦਾ ਸਰਕਲ ਪ੍ਰਧਾਨ ਬਣਾਇਆ ਗਿਆ ਹੈ | ਇਸ ਸਮੇਂ ਸ: ਮਲੂਕਾ ਨੇ ਨਵਨਿਯੁੱਕਤ ਅਹੱੁਦੇਦਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕੇ ਯੂਥ ਅਕਾਲੀ ਦਲ ਪਾਰਟੀ ਦਾ ਅਹਿਮ ਅੰਗ ਹੈ | ਯੂਥ ਅਕਾਲੀ ਦਲ ਸਦਾ ਪਾਰਟੀ ਦੀ ਚੜ੍ਹਦੀ ਕਲਾ ਮੋਹਰੀ ਰੋਲ ਅਦਾ ਕੀਤਾ ਹੈ | ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ 'ਚ ਅਕਾਲੀ ਦਲ ਦੀ ਜਿੱਤ 'ਚ ਹਲਕਾ ਫੂਲ ਦੇ ਨੌਜਵਾਨ ਵਰਗ ਅਹਿਮ ਯੋਗਦਾਨ ਰਿਹਾ ਹੈ | ਆਉਣ ਵਾਲੇ ਸਮੇਂ 'ਚ ਯੂਥ ਨੂੰ ਵੱਧ ਤੋਂ ਵੱਧ ਮੌਕੇ ਦਿੱਤੇ ਜਾਣਗੇ | ਵਿਧਾਨ ਸਭਾ ਚੋਣਾਂ 'ਚ ਪਾਰਟੀ ਲਈ ਕੰਮ ਕਰਨ ਵਾਲੇ ਯੂਥ ਆਗੂਆਂ ਨੂੰ ਟਿਕਟਾਂ ਵੀ ਦਿੱਤੀਆਂ ਜਾਣਗੀਆਂ | ਇਸ ਮੌਕੇ ਨਵਨਿਯੁੱਕਤ ਅਹੱੁਦੇਦਾਰਾਂ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਾਬਕਾ ਵਜ਼ੀਰ ਸਿਕੰਦਰ ਸਿੰਘ ਮਲੂਕਾ ਅਤੇ ਯੂਥ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਦਾ ਧੰਨਵਾਦ ਕੀਤਾ ਤੇ ਸੌਂਪੀ ਗਈ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਣ ਦਾ ਭਰੋਸਾ ਦਿੱਤਾ |
ਮਲੂਕਾ ਵਲੋਂ ਯੂਥ ਅਕਾਲੀ ਦਲ ਦੇ ਸਰਕਲ ਪ੍ਰਧਾਨਾਂ ਦਾ ਐਲਾਨ <br/>
ਅਜੀਤ ਡੈਸਕ
03-01-2026