19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-01-2026

-ਮਾਮਲਾ ਨਿੱਜੀ ਹਸਪਤਾਲ 'ਚ ਬੱਚਾ ਬਦਲਣ ਦਾ- ਪੁਲਿਸ ਵਲੋਂ ਡੀ.ਐਨ.ਏ. ਟੈਸਟ ਹੋਣ ਦੀ ਪੁਸ਼ਟੀ, ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਪ੍ਰਗਟਾਈ ਅਨਜਾਣਤਾ

Ad Position 21
No active advertisement
ਅਜੀਤ ਡੈਸਕ 06-01-2026
ਬਠਿੰਡਾ, 5 ਜਨਵਰੀ (ਪ੍ਰੀਤਪਾਲ ਸਿੰਘ ਰੋਮਾਣਾ)- ਪਿਛਲੇ ਢਾਈ ਮਹੀਨੇ ਤੋਂ ਡਲਿਵਰੀ ਦੇ ਬਾਅਦ ਬੱਚਾ ਬਦਲਣ ਦੇ ਮਾਮਲੇ ਦਾ ਸਾਹਮਣਾ ਕਰ ਰਹੀ ਸਿਟੀ ਹਸਪਤਾਲ ਦੀ ਮਹਿਲਾ ਡਾਕਟਰ ਖਿਲਾਫ਼ ਥਾਣਾ ਸਿਵਲ ਲਾਇਨ ਦੀ ਪੁਲਿਸ ਨੇ ਮੁਕੱਦਮਾ ਦਰਜ ਕਰਨ ਤੋਂ ਬਾਅਦ ਹੁਣ ਬੱਚੀ ਦਾ ਡੀ.ਐਨ.ਏ. ਟੈੱਸਟ ਕਰਵਾਇਆ ਗਿਆ ਹੈ | ਭਾਵੇਂ ਕਿ ਥਾਣਾ ਸਿਵਲ ਲਾਇਨ ਦੇ ਮੁੱਖ ਅਫ਼ਸਰ ਹਰਜੀਵਨ ਸਿੰਘ ਵਲੋਂ ਬੱਚੀ ਦਾ ਡੀ.ਐਨ.ਏ. ਤਿੰਨ ਮੈਂਬਰੀ ਡਾਕਟਰ ਦੇ ਬੋਰਡ ਵਲੋਂ ਹੋਣ ਦੀ ਪੁਸ਼ਟੀ ਕੀਤੀ ਗਈ ਹੈ | ਪਰ ਸਿਵਲ ਸਰਜਨ ਬਠਿੰਡਾ ਡਾਕਟਰ ਦਪਿੰਦਰਜੋਤ ਕੌਸ਼ਲ ਨੇ ਬੱਚੇ ਦਾ ਡੀ.ਐਨ.ਏ. ਸਬੰਧੀ ਅਨਜਾਣਤਾ ਪ੍ਰਗਟਾਉਂਦੇ ਹੋਏ ਸਿਰਫ਼ ਇਨ੍ਹਾਂ ਹੀ ਕਿਹਾ ਗਿਆ ਹੈ, ਕਿ ਜੋ ਬੱਚੇ ਦੇ ਡੀ.ਐਨ.ਏ. ਕਰਨ ਲਈ ਡਾਕਟਰਾਂ ਦਾ ਬੋਰਡ ਬਣਾਇਆ ਗਿਆ ਆਈ.ਐਮ.ਏ. ਦੇ ਪ੍ਰਧਾਨ ਡਾ. ਦੀਪਕ ਬਾਂਸਲ ਨਾਲ ਗੱਲ ਕਰ ਲਵੋ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਹੈ | ਉਧਰ ਇਸ ਮਾਮਲੇ ਸਬੰਧੀ ਆਈ.ਐਮ.ਏ. ਦੇ ਪ੍ਰਧਾਨ ਡਾ. ਦੀਪਕ ਬਾਂਸਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਡੀ.ਐਨ.ਏ. ਸਬੰਧੀ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਨਹੀਂ ਹੈ |
ਥਾਣਾ ਸਿਵਲ ਲਾਇਨ ਦੇ ਇੰਚਾਰਜ ਹਰਜੀਵਨ ਸਿੰਘ ਨੇ ਕਿਹਾ ਕਿ ਬੱਚੀ ਦਾ ਡੀ.ਐਨ.ਏ. ਡਾਕਟਰਾਂ ਦੀ ਤਿੰਨ ਮੈਂਬਰੀ ਬੋਰਡ ਵਲੋਂ ਕੀਤਾ ਗਿਆ ਹੈ | ਇਸ ਮਾਮਲੇ ਸਬੰਧੀ ਸਿਟੀ ਹਸਪਤਾਲ ਦੀ ਡਾਕਟਰ ਆਸ਼ਾ ਗੋਇਲ ਨੇ ਕਿਹਾ ਕਿ ਉਨ੍ਹਾਂ ਉਪਰ ਬੱਚਾ ਬਦਲਣ ਦੇ ਲੱਗੇ ਦੋਸ਼ ਬੇਬੁਨਿਆਦ ਹਨ | ਉਨ੍ਹਾਂ ਕਿਹਾ ਕਿ ਉਸ ਕੋਲੋਂ ਕਲੈਰੀਕਲ ਗ਼ਲਤੀ ਹੋਈ ਹੈ | ਜਿਸ 'ਚ ਲੜਕੀ ਦੀ ਥਾਂ ਲੜਕਾ ਲਿਖਿਆ ਗਿਆ ਹੈ | ਉਸ ਉਪਰ ਲੱਗੇ ਦੋਸ਼ ਝੂਠੇ ਹਨ |
Ad Position 22
No active advertisement
ਪਿਛਲੀ ਖ਼ਬਰ ਰਵਿਦਾਸੀਆ ਸਮਾਜ ਵਲੋਂ ਹਰਸਿਮਰਤ ਕੌਰ ਬਾਦਲ ਨੂੰ ਮੰਗ ਪੱਤਰ ਅਗਲੀ ਖ਼ਬਰ ਭਾਜਪਾ ਵਿਕਸਤ ਭਾਰਤ ਜੀ ਰਾਮ ਜੀ ਯੋਜਨਾ ਸੰਬੰਧੀ ਜਨ ਜਾਗਰੂਕਤਾ ਲਈ ਕੱਲ੍ਹ ਫ਼ਾਜ਼ਿਲਕਾ ਤੋਂ ਚਲਾਏਗੀ ਅਭਿਆਨ-ਸੁਨੀਲ ਜਾਖੜ...
Ad Position 24