ਬਠਿੰਡਾ, 5 ਜਨਵਰੀ (ਪੱਤਰ ਪ੍ਰੇਰਕ)- ਰਵੀਦਾਸੀਆ ਸਮਾਜ ਵਲੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੂੰ ਮੰਗ ਪੱਤਰ ਦਿੱਤਾ ਗਿਆ ਅਤੇ ਸ੍ਰੀ ਗੁਰੂ ਰਵੀਦਾਸ ਜੀ ਦੇ ਜਨਮ ਦਿਹਾੜੇ ਮੌਕੇ ਬਠਿੰਡਾ ਤੋਂ ਬਨਾਰਸ ਲਈ ਸਪੈਸ਼ਲ ਰੇਲ ਗੱਡੀ ਚਲਾਉਣ ਦੀ ਮੰਗ ਕੀਤੀ ਹੈ | ਇਸ ਮੌਕੇ ਸ੍ਰੀ ਗੁਰੂ ਰਵੀਦਾਸ ਸਭਾ ਆਵਾ, ਭੀਮ ਆਰਮੀ ਦੇ ਪ੍ਰਦੀਪ ਨਾਹਰ, ਸ੍ਰੀ ਗੁਰੂ ਰਵੀਦਾਸ ਮੰਦਰ ਆਵਾ ਬਸਤੀ ਦੇ ਪ੍ਰਧਾਨ ਰਾਜੇਸ਼ ਕੁਮਾਰ ਬੰਟੀ, ਸ੍ਰੀ ਗੁਰੂ ਰਵੀਦਾਸ ਸਭਾ ਪ੍ਰਤਾਪ ਨਗਰ ਬਠਿੰਡਾ ਦੇ ਪ੍ਰਧਾਨ ਮਹਿੰਦਰ ਪਾਲ ਆਦਿ ਨੇ ਸਮੁੱਚੇ ਰਵੀਦਾਸ ਸਮਾਜ ਦੀ ਤਰਫ਼ੋਂ ਮੰਗ ਕੀਤੀ ਹੈ ਕਿ ਸ੍ਰੀ ਗੁਰੂ ਰਵੀਦਾਸ ਦੇ ਜਨਮ ਦਿਹਾੜੇ 'ਤੇ ਮਿਤੀ 30 ਜਨਵਰੀ 2026 ਨੂੰ ਬਠਿੰਡਾ ਬਨਾਰਸ ਐਕਸਪ੍ਰੈਸ ਰੇਲ ਗੱਡੀ ਚਲਾਈ ਜਾਵੇ ਅਤੇ ਸ਼ਿਵ ਗੰਗਾ ਐਕਸਪ੍ਰੈਸ ਨੂੰ ਬਠਿੰਡਾ ਤੱਕ ਵਧਾਇਆ ਜਾਵੇ | ਇਸ ਮੌਕੇ ਹਲਕਾ ਇੰਚਾਰਜ ਇਕਬਾਲ ਸਿੰਘ ਬਬਲੀ ਢਿੱਲੋਂ, ਬੁਲਾਰਾ ਚਮਕੌਰ ਸਿੰਘ ਮਾਨ, ਵਰਿੰਦਰ ਖਿੱਚੀ, ਸਰਕਲ ਪ੍ਰਧਾਨ ਸੁਖਦੇਵ ਸਿੰਘ ਗੁਰਥੜੀ, ਹਰਬੰਸ ਖਿੱਚੀ, ਸੋਹਣ ਲਾਲ ਨਾਹਰ, ਮੈਡਮ ਚੰਦਰ ਕਾਂਤਾ, ਰਾਜੇਸ਼ ਕੁਮਾਰ ਕੀਲਾਨੀਆ, ਦੀਪ ਚੰਦ ਆਦਿ ਵੀ ਮੌਜੂਦ ਸਨ | ਮੰਗ ਪੱਤਰ ਲੈਣ ਉਪਰੰਤ ਹਰਸਿਮਰਤ ਕੌਰ ਬਾਦਲ ਨੇ ਭਰੋਸਾ ਦਿੱਤਾ ਹੈ ਕਿ ਜਲਦ ਚਲਾਈ ਜਾਵੇਗੀ ਬਠਿੰਡਾ ਤੋਂ ਬਨਾਰਸ ਐਕਸਪੈੱ੍ਰਸ ਰੇਲ ਗੱਡੀ ਬਹੁਤ ਜਲਦ ਚਲਾਈ ਜਾਵੇਗੀ | ਇਸ ਸਬੰਧੀ ਉਹ ਜਲਦੀ ਕੇਂਦਰੀ ਰੇਲ ਮੰਤਰੀ ਅਸ਼ਵਨੀ ਕੁਮਾਰ ਵੈਸ਼ਨਵ ਨੂੰ ਮਿਲਣਗੇ |