19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-01-2026

ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਪਾਲੀ ਕਾਂਗਰਸ 'ਚ ਸ਼ਾਮਿਲ

Ad Position 21
No active advertisement
ਅਜੀਤ ਡੈਸਕ 06-01-2026
ਗੋਨਿਆਣਾ, 5 ਜਨਵਰੀ (ਪ. ਪ.)- ਨਜ਼ਦੀਕੀ ਪਿੰਡ ਹਰਰਾਏਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਯੂਥ ਆਗੂ ਵਰਿੰਦਰਪਾਲ ਸਿੰਘ ਬੌਬੀ ਦੇ ਸਕੇ ਭਰਾ ਨਰਿੰਦਰਪਾਲ ਸਿੰਘ (ਪਾਲੀ) ਸਪੁੱਤਰ ਮਨਜੀਤ ਇੰਦਰ ਸਿੰਘ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਅਲਵਿਦਾ ਕਹਿ ਕੇ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋ ਗਏ ਹਨ | ਬੀਤੇ ਦਿਨੀਂ ਕਾਂਗਰਸ ਪਾਰਟੀ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਪ੍ਰੀਤਮ ਸਿੰਘ ਕੋਟਭਾਈ ਨੇ ਨਰਿੰਦਰਪਾਲ ਸਿੰਘ ਪਾਲੀ ਨੂੰ ਮਾਨ ਸਨਮਾਨ ਨਾਲ ਕਾਂਗਰਸੀ ਵਰਕਰਾਂ ਦੀ ਹਾਜ਼ਰੀ ਵਿਚ ਕਾਂਗਰਸ ਪਾਰਟੀ ਵਿਚ ਸ਼ਾਮਿਲ ਕੀਤਾ | ਨਰਿੰਦਰਪਾਲ ਸਿੰਘ ਪਾਲੀ ਨੇ ਪਾਰਟੀ ਲਈ ਦਿਨ-ਰਾਤ ਇਕ ਕਰਨ ਅਤੇ ਹਰੇਕ ਗਤੀਵਿਧੀ ਵਿਚ ਵੱਧ-ਚੜ੍ਹ ਕੇ ਹਿੱਸਾ ਲੈਣ ਅਤੇ ਹੋਰ ਵਰਕਰਾਂ ਨੂੰ ਪਾਰਟੀ ਨਾਲ ਜੋੜਨ ਦਾ ਨਿਰਨਾ ਲਿਆ | ਇਸ ਮੌਕੇ ਗੁਰਸੇਵਕ ਸਿੰਘ ਮੈਂਬਰ ਬਲਾਕ ਸੰਮਤੀ, ਅੰਗਰੇਜ਼ ਸਿੰਘ (ਗਗਨੀ) ਸਰਪੰਚ ਹਰਰਾਏਪੁਰ, ਹਰਬੰਸ ਸਿੰਘ ਕਾਕਾ ਅਤੇ ਪਾਰਟੀ ਦੇ ਅਨੇਕਾਂ ਵਰਕਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਖੇਤ ਮਜ਼ਦੂਰ ਯੂਨੀਅਨ ਦਾ ਜ਼ਿਲ੍ਹਾ ਪੱਧਰੀ ਇਜਲਾਸ 15 ਨੂੰ ਅਗਲੀ ਖ਼ਬਰ ਕੇਂਦਰ ਸਰਕਾਰ ਦੀ ਮਨਰੇਗਾ ਸਕੀਮ ਖ਼ਿਲਾਫ਼ 11 ਨੂੰ ਭੁੱਚੋ 'ਚ ਹੋਵੇਗੀ ਰੈਲੀ, ਮਜ਼ਦੂਰਾਂ ਨੂੰ ਕਰਾਂਗੇ ਲਾਮਬੰਦ- ਡਾਲਵੀਆ...
Ad Position 24