ਰਾਮਾਂ ਮੰਡੀ, 1 ਫਰਵਰੀ (ਸਿੰਗਲਾ)- ਸਥਾਨਕ ਬਾਘਾ ਰੋਡ 'ਤੇ ਸਥਿਤ ਰੂਪ ਸਟੂਡੀਓ ਦੇ ਘਰ ਦੇ ਨਜ਼ਦੀਕ ਬੀਤੇ ਦਿਨੀਂ ਇਕ ਘਰ ਦੀ ਛੱਤ 'ਤੇ ਪਤੰਗ ਉਡਾਉਂਦੇ ਸਮੇਂ ਛੱਤ ਤੋਂ ਅਚਾਨਕ ਥੱਲੇ ਡਿੱਗਣ ਨਾਲ ਬੇਹੋਸ਼ ਹੋਏ 6 ਸਾਲ ਦੇ ਪ੍ਰਵਾਸੀ ਬੱਚੇ ਘਣਈਆ ਪੁੱਤਰ ਸ੍ਰੀ ਕ੍ਰਿਸ਼ਨ ਦੀ ਬਠਿੰਡਾ ਦੇ ਇਕ ਹਸਪਤਾਲ ਵਿਚ ਬੀਤੇ ਦਿਨੀਂ ਇਲਾਜ ਦੌਰਾਨ ਮੌਤ ਹੋ ਗਈ¢ ਮੰਡੀ ਵਿਚ ਬੱਚੇ ਦੀ ਬੇਵਕਤੀ ਮੌਤ ਨੂੰ ਲੈ ਕੇ ਸੋਗ ਦੀ ਲਹਿਰ ਹੈ¢