19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

'ਦ ਸੰਸਕਾਰ ਸਕੂਲ' ਤਲਵੰਡੀ ਸਾਬੋ ਵਿਖੇ ਸਾਲਾਨਾ ਕਲੱਬ ਪ੍ਰਦਰਸ਼ਨੀ 'ਸੰਸਕਾਰ ਸਪੈਕਟ੍ਰਮ' ਕਰਵਾਈ

Ad Position 21
No active advertisement
ਅਜੀਤ ਡੈਸਕ 02-02-2026

ਤਲਵੰਡੀ ਸਾਬੋ, 1 ਫਰਵਰੀ (ਰਣਜੀਤ ਸਿੰਘ ਰਾਜੂ)- ਨਗਰ ਦੀ ਨਾਮੀ ਵਿੱਦਿਅਕ ਸੰਸਥਾ 'ਦ ਸੰਸਕਾਰ ਸਕੂਲ' ਤਲਵੰਡੀ ਸਾਬੋ ਵਿਖੇ ਹਰ ਸਾਲ ਵਾਂਗ ਇਸ ਵਾਰ ਵੀ 'ਸੰਸਕਾਰ ਸਪੈਕਟ੍ਰਮ' ਨਾਂ ਹੇਠ ਸਾਲਾਨਾ ਕਲੱਬ ਪ੍ਰਦਰਸ਼ਨੀ ਕਰਵਾਈ ਗਈ ਜਿਸ ਨੇ ਵਿਦਿਆਰਥੀਆਂ ਦੀ ਰਚਨਾਤਮਿਕਤਾ, ਵਿਗਿਆਨਕ ਜਿਗਿਆਸਾ ਅਤੇ ਸੱਭਿਆਚਾਰਕ ਵਿਰਸੇ ਨੂੰ ਇੱਕ ਸੁੰਦਰ ਮੰਚ ਪ੍ਰਦਾਨ ਕੀਤਾ | ਸਕੂਲ ਪ੍ਰਬੰਧਕਾਂ ਵੱਲੋਂ ਜਾਰੀ ਪ੍ਰੈੱਸ ਬਿਆਨ ਮੁਤਾਬਿਕ ਇਸ ਸਮਾਗਮ ਨੇ ਨੌਜਵਾਨ ਮਨਾਂ ਵਿੱਚ ਵੱਡੇ ਸੁਪਨੇ ਅਤੇ ਵਿਸ਼ਵਾਸ ਨੂੰ ਨਵੀਂ ਊਰਜਾ ਬਖ਼ਸ਼ੀ | ਪ੍ਰਦਰਸ਼ਨੀ ਦੌਰਾਨ ਵਿਦਿਆਰਥੀਆਂ ਨੇ ਨਵੀਨਤਾਕਾਰੀ ਵਿਗਿਆਨ ਮਾਡਲਾਂ, ਸਮਾਜਿਕ ਵਿਗਿਆਨ ਪ੍ਰੋਜੈਕਟਾਂ ਅਤੇ ਕੋਡਿੰਗ ਮਾਡਲਾਂ ਤੋਂ ਲੈ ਕੇ ਸੁੰਦਰ ਕਲਾ-ਸ਼ਿਲਪਕਾਰੀ ਪ੍ਰਦਰਸ਼ਨੀਆਂ ਤੱਕ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ | ਗੀਤ-ਸੰਗੀਤ, ਥੀਏਟਰ ਪ੍ਰਦਰਸ਼ਨ, ਗਿੱਧੇ ਅਤੇ ਭੰਗੜੇ ਦੀਆਂ ਜ਼ਬਰਦਸਤ ਪੇਸ਼ਕਾਰੀਆਂ ਨੇ ਸਾਰਿਆਂ ਦੇ ਦਿਲ ਜਿੱਤ ਲਏ | ਖੇਡਾਂ ਦੇ ਖੇਤਰ ਦੀਆਂ ਉਪਲਬਧੀਆਂ ਨੂੰ ਦਰਸਾਉਂਦੀ ਪ੍ਰਦਰਸ਼ਨੀ 'ਸਪੋਰਟਸ ਸਫ਼ੇਅਰ' ਵੀ ਬਾਕਮਾਲ ਸੀ, ਜਿਸ ਵਿਚ ਜਿਮਨਾਸਟਿਕ, ਘੋੜਸਵਾਰੀ, ਸ਼ਤਰੰਜ, ਤੀਰ-ਅੰਦਾਜ਼ੀ, ਗੱਤਕਾ ਅਤੇ ਐਥਲੈਟਿਕਸ ਵਰਗੀਆਂ ਦਿਲਚਸਪ ਗਤੀਵਿਧੀਆਂ ਵਿਚ ਸ਼ਾਮਿਲ ਹੋ ਕੇ ਹਰ ਬੱਚੇ ਨੇ ਸਾਬਤ ਕਰ ਦਿੱਤਾ ਕਿ ਜੀਵਨ ਜਾਚ ਸਿੱਖਣਾ ਕਲਾਸ-ਰੂਮਾਂ ਤੋਂ ਬਹੁਤ ਪਰੇ ਹੈ | ਸਕੂਲ ਪ੍ਰਬੰਧਕਾਂ ਮੁਤਾਬਿਕ ਇਹ ਸਮਾਗਮ ਗਿਆਨ, ਸੱਭਿਆਚਾਰ ਅਤੇ ਪ੍ਰਤਿਭਾ ਦਾ ਇੱਕ ਅਨੋਖਾ ਮਿਸ਼ਰਨ ਸੀ, ਜਿਸ ਨੇ ਸੰਸਕਾਰ ਸਕੂਲ ਦੇ ਵਿਦਿਆਰਥੀਆਂ ਨੂੰ ਇੱਕ ਸੰਪੂਰਨ ਵਿਅਕਤੀ ਵਜੋਂ ਵਿਕਸਤ ਕਰਨ ਦੀ ਸਾਡੀ ਵਚਨਬੱਧਤਾ ਨੂੰ ਦਰਸਾਇਆ |

Ad Position 22
No active advertisement
ਪਿਛਲੀ ਖ਼ਬਰ ਪਤੰਗ ਉਡਾਉਂਦੇ ਸਮੇਂ ਛੱਤ 'ਤੋਂ ਡਿੱਗੇ ਬੱਚੇ ਦੀ ਇਲਾਜ ਦੌਰਾਨ ਮੌਤ ਅਗਲੀ ਖ਼ਬਰ ਕੋਟਸ਼ਮੀਰ ਵਿਖੇ ਮਨਾਇਆ ਗੁਰੂ ਰਵਿਦਾਸ ਜੀ ਦਾ ਜਨਮ ਦਿਵਸ
Ad Position 24