06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਮੈਡੀਕਲ ਪੈ੍ਰਕਟੀਸ਼ਨਰ ਐਸੋਸੀਏਸ਼ਨ ਬਲਾਕ ਭਗਤਾ ਭਾਈਕਾ ਦੀ ਮੀਟਿੰਗ

Ad Position 21
No active advertisement
ਅਜੀਤ ਡੈਸਕ 03-02-2026
ਭਗਤਾ ਭਾਈਕਾ, 2 ਫਰਵਰੀ (ਸੁਖਪਾਲ ਸਿੰਘ ਸੋਨੀ)- ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਭਗਤਾ ਭਾਈਕਾ ਦੀ ਅਹਿਮ ਮੀਟਿੰਗ ਸਥਾਨਕ ਸ਼ਹਿਰ ਵਿਖੇ ਬਲਾਕ ਪ੍ਰਧਾਨ ਡਾ. ਨਿਰਭੈ ਸਿੰਘ ਭਗਤਾ ਦੀ ਪ੍ਰਧਾਨਗੀ ਹੇਠ ਵਿਖੇ ਹੋਈ¢ ਮੀਟਿੰਗ ਨੂੰ ਜ਼ਿਲ੍ਹਾ ਪ੍ਰਧਾਨ ਮੇਵਾ ਸਿੰਘ ਬਰਾੜ, ਜ਼ਿਲ੍ਹਾ ਸਕੱਤਰ ਡਾ.ਮਨਪ੍ਰੀਤ ਸਿੰਘ ਡੱਲਾ, ਬਲਾਕ ਪ੍ਰਧਾਨ ਡਾ.ਨਿਰਭੈ ਸਿੰਘ, ਡਾਕਟਰ ਭੁਪਿੰਦਰ ਸਿੰਘ ਗੁਰੂਸਰ ਜ਼ਿਲ੍ਹਾ ਖ਼ਜ਼ਾਨਚੀ ਨੇ ਸੰਬੋਧਨ ਕੀਤਾ¢ ਮੀਟਿੰਗ ਵਿਚ ਗੁਰੂ ਰਵਿਦਾਸ ਜੀ ਦੇ ਜਨਮ ਪੁਰਬ ਦੀ ਵਧਾਈ ਦਿੱਤੀ ਤੇ ਡਾਕਟਰ ਸਾਥੀਆਂ ਨੂੰ ਆ ਰਹੀਆਂ ਸਮੱਸਿਆਵਾਂ ਉਪਰ ਚਰਚਾ ਕੀਤੀ ਗਈ¢ ਸਰਕਾਰ ਨੂੰ ਜਲਦ ਮੰਗਾਂ ਨੂੰ ਹੱਲ ਕਰਨ ਦੀ ਅਪੀਲ ਕੀਤੀ ਗਈ¢ ਇਸ ਮੀਟਿੰਗ ਵਿਚ ਜ਼ਿਲ੍ਹਾ ਪ੍ਰਧਾਨ ਮੇਵਾ ਸਿੰਘ ਬਰਾੜ ਤੇ ਬਲਾਕ ਪ੍ਰਧਾਨ ਨਿਰਭੈ ਸਿੰਘ ਭਗਤਾ ਅਤੇ ਸਮੁੱਚੀ ਜਥੇਬੰਦੀ ਵਲੋਂ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਭਗਤਾ ਭਾਈਕਾ ਦਾ ਕੈਲੰਡਰ ਰਲੀਜ ਕੀਤਾ ਗਿਆ¢ ਡਾ. ਸਾਥੀਆਂ ਨੂੰ ਵੱਧ ਤੋ ਵੱਧ ਸਮਾਜ ਸੇਵਾ ਕਰਨ ਦੀ ਅਪੀਲ ਕੀਤੀ¢ ਸਟੇਜ ਦੀ ਕਾਰਵਾਈ ਡਾ. ਸੁਖਜਿੰਦਰ ਸਿੰਘ ਕੋਠਾ ਗੁਰੂ ਸਟੇਜ ਸਕੱਤਰ ਨੇ ਨਿਭਾਈ¢ ਮੀਟਿੰਗ ਵਿਚ ਇਸ ਸਮੇਂ ਡਾ.ਬਲਦੇਵ ਸਿੰਘ ਭੋਡੀਪੁਰਾ, ਡਾ.ਗੋਪਾਲ ਸਿੰਘ ਆਕਲੀਆ, ਡਾ.ਮਲਕੀਤ ਗੁਰੂਸਰ, ਡਾ. ਗੁਰਜੰਟ ਭੋਡੀਪੁਰਾ, ਡਾ.ਕਰਮ ਹੁਸੈਨ ਜਲਾਲ, ਡਾ.ਸੁਖਵਿੰਦਰ ਹਮੀਰਗੜ੍ਹ, ਡਾ.ਜਗਤਾਰ ਹਾਕਮ ਸਿੰਘ ਵਾਲਾ, ਡਾ.ਹਰਜਿੰਦਰ ਹਮੀਰਗੜ੍ਹ ਪੈ੍ਰਸ ਸਕੱਤਰ, ਡਾ.ਨੈਬ ਸਿੰਘ ਜਲਾਲ ਹਾਜ਼ਰ ਸਨ¢
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਦੇ 'ਫਰਮਾਨਾਂ' ਖ਼ਿਲਾਫ਼ ਹਾਈ ਕੋਰਟ ਜਾਣਗੇ ਕੰਪਿਊਟਰ ਅਧਿਆਪਕ ਅਗਲੀ ਖ਼ਬਰ ਭਖਦੇ ਮਸਲਿਆਂ ਨੂੰ ਲੈ ਕੇ ਭਾਕਿਯੂ ਉਗਰਾਹਾਂ ਦੀ ਮੀਟਿੰਗ
Ad Position 24