21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-02-2026

ਵਿਸ਼ਵ ਕੈਂਸਰ ਦਿਵਸ ਮੌਕੇ ਲੋਕਾਂ ਨੂੰ ਕੀਤਾ ਜਾਗਰੂਕ

Ad Position 21
No active advertisement
ਅਜੀਤ ਡੈਸਕ 06-02-2026
ਸੰਗਤ ਮੰਡੀ, 5 ਫਰਵਰੀ (ਸੁਖਤੇਜ ਧਾਲੀਵਾਲ)-ਸਰਕਾਰੀ ਹਸਪਤਾਲ ਸੰਗਤ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ: ਪਾਮਿਲ ਬਾਂਸਲ ਦੀ ਅਗਵਾਈ ਹੇਠ ਬਲਾਕ ਸੰਗਤ ਦੀਆਂ ਸਿਹਤ ਸੰਸਥਾਵਾਂ ਵਿਖੇ ਵਿਸ਼ਵ ਕੈਂਸਰ ਦਿਵਸ ਮੌਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ | ਇਸ ਮੌਕੇ ਡਾ: ਬਾਂਸਲ ਨੇ ਦੱਸਿਆ ਕਿ ਕੈਂਸਰ ਦੀ ਬਿਮਾਰੀ ਦੀ ਜਾਂਚ ਜੇਕਰ ਸਮੇਂ ਸਿਰ ਹੋ ਜਾਵੇ ਤਾਂ ਉਸ ਦਾ ਇਲਾਜ ਸਹੀ ਸਮੇਂ ਸਿਰ ਕੀਤਾ ਜਾ ਸਕਦਾ ਹੈ | ਕੈਂਸਰ ਦੀ ਬਿਮਾਰੀ ਦੇ ਲੱਛਣਾਂ ਵਿਚ ਛਾਤੀ ਵਿਚ ਗਿਲਟੀ/ਗੰਢ, ਨਿਪਲ ਦਾ ਅੰਦਰ ਧੱਸਣਾ, ਨਿੱਪਲ ਵਿਚੋਂ ਖੂਨ ਮਿਲਿਆ ਮਵਾਦ ਵਗਣਾ, ਸੰਭੋਗ ਤੋਂ ਬਾਅਦ ਖੂਨ ਵਗਣਾ, ਗੁਪਤ ਅੰਗ ਵਿਚੋਂ ਪੀਕ ਵਗਣਾ, ਮਾਹਾਵਾਰੀ ਦੌਰਾਨ ਬੇਹੱਦ ਖੂਨ ਪੈਣਾ, ਮੂੰਹ/ਮਸੂੜੇ/ਤਲੂਏ ਜਾਂ ਜੀਭ ਤੇ ਨਾ ਠੀਕ ਹੋਣ ਵਾਲਾ ਜ਼ਖ਼ਮ, ਪੁਰਾਣੇ ਜ਼ਖ਼ਮ ਵਿਚੋਂ ਖੂਨ ਵਗਣਾ, ਭੁੱਖ ਤੇ ਵਜ਼ਨ ਘੱਟਣ ਦੇ ਨਾਲ-ਨਾਲ ਖਾਰਸ਼ ਅਤੇ ਨਾ ਠੀਕ ਹੋਣ ਵਾਲਾ ਪੀਲੀਆ, ਟੱਟੀ ਵਿਚ ਬਿਨ੍ਹਾਂ ਦਰਦ ਖੂਨ ਆਉਣਾ, ਬਿਨਾਂ ਕਾਰਣ ਲਗਾਤਾਰ ਵਜ਼ਨ ਘੱਟ ਜਾਣਾ, ਖੂਨ ਦੀ ਕਮੀ(ਐਨੀਮੀਆ) ਟੱਟੀ ਆਦਿ ਵਿਚ ਇਕ ਲਖਤ ਬਦਲਾਅ, ਕਿਸੇ ਕੁਦਰਤੀ ਛੇਦ ਵਿਚੋਂ ਬਿਨ੍ਹਾਂ ਵਜਾਹ ਖੂਨ ਵਗਣਾ, ਬਿਨਾਂ ਵਜਾਹ ਤਿੰਨ ਮਹੀਨਿਆਂ ਤੋਂ ਵੱਧ ਬੁਖਾਰ, ਦਰਦ ਬਿਨ੍ਹਾਂ ਪਿਸ਼ਾਬ ਵਿਚ ਖੂਨ, ਪਿਸ਼ਾਬ ਵਿਚ ਰੁਕਾਵਟ, 50 ਸਾਲ ਤੋਂ ਵੱਡੇ ਪੁਰਸ਼ ਨੂੰ ਰਾਤ ਨੂੰ ਵਾਰ ਵਾਰ ਪਿਸ਼ਾਬ ਦਾ ਆਉਣਾ ਆਦਿ ਲੱਛਣ ਸ਼ਾਮਿਲ ਹਨ | ਇਸ ਮੌਕੇ ਸਾਹਿਲ ਪੁਰੀ ਬੀਈਈ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਕੈਂਸਰ ਪੀੜ੍ਹਤ ਮਰੀਜਾਂ ਦੇ ਇਲਾਜ ਲਈ ਮੁੱਖ ਮੰਤਰੀ ਕੈਂਸਰ ਰਾਹਤ ਕੋਸ਼ ਸਕੀਮ ਅਧੀਨ 1,50,000/- ਰੁਪਏ ਉਸ ਸਿਹਤ ਸੰਸਥਾ ਨੂੰ ਦਿੱਤੇ ਜਾਂਦੇ ਹਨ ਜਿੱਥੇ ਮਰੀਜ਼ ਦਾ ਇਲਾਜ ਚੱਲ ਰਿਹਾ ਹੋਵੇ |
Ad Position 22
No active advertisement
ਪਿਛਲੀ ਖ਼ਬਰ ਢਿਪਾਲੀ ਰਜਵਾਹੇ ਦੀ ਗੰਗਾ ਮਾਈਨਰ ਦੀ ਉਸਾਰੀ ਦੇ ਮਿਆਰ 'ਤੇ ਉੱਠੀ ਉਂਗਲ ਅਗਲੀ ਖ਼ਬਰ ਸਪੈਸ਼ਲ ਕਾਡਰ ਅਧਿਆਪਕ ਫ਼ਰੰਟ ਵਲੋਂ ਮੋਹਾਲੀ ਵਿਖੇ ਸੂਬਾ ਪੱਧਰੀ ਰੈਲੀ 8 ਨੂੰ <br/>
Ad Position 24