21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-02-2026

ਹਲਕਾ ਸਰਦੂਲਗੜ੍ਹ 'ਚ ਮਿਲਾਵਟੀ ਦੁੱਧ ਦਾ ਵੱਧ ਰਿਹਾ ਕਾਰੋਬਾਰ ਗੰਭੀਰ ਮੁੱਦਾ ਸਰਕਾਰ ਅਤੇ ਸੰਬੰਧਿਤ ਵਿਭਾਗ ਨੂੰ ਧਿਆਨ ਦੇਣ ਦੀ ਲੋੜ

Ad Position 21
No active advertisement
ਅਜੀਤ ਡੈਸਕ 06-02-2026
ਝੁਨੀਰ, 5 ਫਰਵਰੀ (ਸੰਜੀਵ ਸਿੰਗਲਾ)- ਹਲਕਾ ਸਰਦੂਲਗੜ੍ਹ ਦੇ ਕਸਬਾ ਝੁਨੀਰ ਅਤੇ ਨਾਲ ਦੇ ਪਿੰਡਾਂ 'ਚ ਮਿਲਾਵਟੀ ਦੁੱਧ ਦਾ ਕਾਰੋਬਾਰ ਵੱਧ ਰਿਹਾ ਹੈ | ਬਿਨਾਂ ਸ਼ੱਕ ਦੁੱਧ ਮਨੁੱਖੀ ਸਿਹਤ ਲਈ ਸੰਪੂਰਨ ਖ਼ੁਰਾਕ ਹੈ, ਨੂੰ ਸਿੱਧੇ ਤੌਰ 'ਤੇ ਇਸਤੇਮਾਲ ਕਰਨ ਤੋਂ ਇਲਾਵਾ ਦਹੀਂ, ਲੱਸੀ, ਪਨੀਰ, ਘਿਉ ਆਦਿ ਦੇ ਰੂਪ 'ਚ ਵੀ ਵਰਤਿਆ ਜਾਂਦਾ ਹੈ | ਇਸ 'ਚ ਮਿਲਾਵਟ ਦਾ ਧੰਦਾ ਵੀ ਆਮ ਜਿਹੀ ਗੱਲ ਬਣ ਗਈ ਹੈ | ਲੋਕਾਂ 'ਚ ਜਾਗਰੂਕਤਾ ਦੇ ਬਾਵਜੂਦ ਇਹ ਧੰਦਾ ਬੇਰੋਕ ਜਾਰੀ ਹੈ | ਦੁੱਧ 'ਚ ਪਾਣੀ ਮਿਲਾਉਣਾ ਤਾਂ ਬਹੁਤ ਸਮੇਂ ਤੋਂ ਪ੍ਰਚੱਲਿਤ ਹੈ | ਇਸ ਨਾਲ ਖ਼ਰੀਦਦਾਰ ਨੂੰ ਘਾਟਾ ਜ਼ਰੂਰ ਪੈਂਦਾ ਹੈ, ਪਰ ਇਹ ਸਿਹਤ ਲਈ ਬਹੁਤਾ ਨੁਕਸਦਾਰ ਨਹੀਂ | ਦੁੱਖ ਦੀ ਗੱਲ ਇਹ ਹੈ ਕਿ ਜਦੋਂ ਇਸ 'ਚ ਕਈ ਤਰ੍ਹਾਂ ਦੇ ਜ਼ਹਿਰੀਲੇ ਰਸਾਇਣ ਮਿਲਾ ਦਿੱਤੇ ਜਾਂਦੇ ਹਨ, ਤਾਂ ਇਹ ਮਨੁੱਖਤਾ ਲਈ ਅੰਮਿ੍ਤ ਦੀ ਥਾਂ ਜ਼ਹਿਰ ਬਣ ਜਾਂਦਾ ਹੈ | ਬਹੁਤ ਸਾਰੇ ਵਪਾਰੀ ਦੁੱਧ ਨੂੰ ਤਾਜ਼ਾ ਰੱਖਣ ਲਈ ਕਈ ਤਰ੍ਹਾਂ ਦੇ ਰਸਾਇਣ ਦੁੱਧ 'ਚ ਮਿਲਾ ਦਿੰਦੇ ਹਨ | ਸਵੇਰ ਦਾ ਦੁੱਧ ਸ਼ਾਮ ਨੂੰ ਅਤੇ ਸ਼ਾਮ ਦਾ ਸਵੇਰੇ ਨੂੰ ਲਿਆਉਣ ਵਾਸਤੇ ਇਨ੍ਹਾਂ ਰਸਾਇਣਾਂ ਦੀ ਵਰਤੋਂ ਕੀਤੀ ਜਾਂਦੀ ਹੈ | ਇਹ ਮਨੁੱਖਤਾ ਨਾਲ ਅਨਿਆਂ ਅਤੇ ਭਾਰੀ ਜੁਰਮ ਹੈ | ਦੁੱਧ ਦੀ ਕੁਆਲਿਟੀ ਵਧਾਉਣ ਲਈ ਇਸ 'ਚ ਆਮ ਤੌਰ ਤੇ ਫਾਰਮਲੀਨ, ਹਾਈਡਰੋਜਨ ਆਕਸਾਇਡ ਬੋਰੈਕਸ, ਕਾਸਟਿਕ ਸੋਡਾ ਆਦਿ ਤੱਕ ਦੀ ਮਿਲਾਵਟ ਕਰ ਦਿੱਤੀ ਜਾਂਦੀ ਹੈ | ਇਨ੍ਹਾਂ ਰਸਾਇਣਾਂ ਦੀ ਵਰਤੋਂ ਪੇਟ ਦੀਆਂ ਬਿਮਾਰੀਆਂ,ਲਿਵਰ ਦੀ ਖ਼ਰਾਬੀ ਅਤੇ ਕੈਂਸਰ ਵਰਗੇ ਰੋਗਾਂ ਨੂੰ ਜਨਮ ਦਿੰਦੀ ਹੈ | ਛੋਟੇ-ਵੱਡੇ ਠੇਕੇਦਾਰ ਅਤੇ ਵਪਾਰੀ ਆਪਣੇ ਵਪਾਰਕ ਹਿਤਾਂ ਨੂੰ ਵਧਾਉਣ ਲਈ ਦੁੱਧ 'ਚ ਕ੍ਰੀਮ-ਪਾਣੀ ਮਿਲਾ ਦਿੰਦੇ ਹਨ, ਜਿਸ ਨਾਲ ਦੁੱਧ ਦੀ ਫੈਟ ਮਾਤਰਾ ਵਧ ਜਾਂਦੀ ਹੈ | ਦੁੱਧ 'ਚ ਥੰਧਿਆਈ ਵਧਾਉਣ ਲਈ ਹਾਨੀਕਾਰਕ ਪਦਾਰਥ ਗੁਲੂਕੋਸ (ਤਰਲ ਗੁਲੂਕੋਸ) ਮਿਲਾ ਦਿੱਤਾ ਜਾਂਦਾ ਹੈ, ਜਿਸ ਨਾਲ ਅੰਤੜੀਆਂ ਅਤੇ ਮਿਹਦੇ 'ਚ ਜ਼ਖਮ ਹੋ ਸਕਦੇ ਹਨ | ਦੁੱਧ ਨੂੰ ਗਾੜ੍ਹਾ ਕਰਨ ਲਈ ਦੁੱਧ 'ਚ ਬਨਸਪਤੀ, ਚਰਬੀ ਜਾਂ ਰਿਫਾਇੰਡ ਤੇਲ ਧਾਰਾ ਪਾਉਣ ਸਮੇਤ ਸਰਫ਼ ਦਾ ਪਾਣੀ ਪਾਉਣ ਦੀਆਂ ਖ਼ਬਰਾਂ ਵੀ ਆ ਰਹੀਆਂ ਹਨ |
Ad Position 22
No active advertisement
ਪਿਛਲੀ ਖ਼ਬਰ 'ਵਾਰਿਸ ਪੰਜਾਬ ਦੇ' ਜਥੇਬੰਦੀ ਦੀਆਂ ਦੀਪ ਸਿੱਧੂ ਦੀ ਬਰਸੀ 'ਤੇ ਯੂਨਿਟਾਂ ਦੀ ਸਥਾਪਨਾ ਲਈ ਪਿੰਡਾਂ 'ਚ ਹੋਈਆਂ ਮੀਟਿੰਗਾਂ ਅਗਲੀ ਖ਼ਬਰ ਬਾਲ ਸੁਰੱਖਿਆ ਯੂਨਿਟ ਨੇ ਬਾਲ ਵਿਆਹ ਰੋਕਣ ਸੰਬੰਧੀ ਜਾਗਰੂਕਤਾ ਕੈਂਪ ਲਗਾਇਆ
Ad Position 24