21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-02-2026

ਸੜਕ ਹਾਦਸੇ 'ਚ ਲੜਕੀ ਸਮੇਤ 5 ਜ਼ਖਮੀ

Ad Position 21
No active advertisement
ਅਜੀਤ ਡੈਸਕ 06-02-2026
ਬਠਿੰਡਾ, 5 ਫਰਵਰੀ (ਅਵਤਾਰ ਸਿੰਘ ਕੈਂਥ)-ਸਥਾਨਕ ਸਬਜ਼ੀ ਮੰਡੀ ਨੇੜੇ ਦੋ ਮੋਟਰ ਸਾਈਕਲਾਂ ਦੀ ਆਮਣੇ ਸਾਹਮਣੇ ਟੱਕਰ ਕਾਰਨ ਮੋਟਰ ਸਾਈਕਲ ਸਵਾਰ ਚਾਰ ਨੌਜਵਾਨ ਗੰਭੀਰ ਜ਼ਖਮੀ ਹੋ ਗਏ¢ ਹਾਦਸੇ ਦੀ ਸੂਚਨਾ ਮਿਲਣ 'ਤੇ ਸਹਾਰਾ ਜਨ ਸੇਵਾ ਦੀ ਲਾਈਫ਼ ਸੇਵਿੰਗ ਬਿ੍ਗੇਡ ਟੀਮ ਮੈਂਬਰ ਸੰਦੀਪ ਗਿੱਲ ਐਂਬੂਲੈਂਸ ਟੀਮ ਹਾਦਸੇ ਵਾਲੀ ਥਾਂ 'ਤੇ ਪਹੁੰਚੀ¢ ਉਨ੍ਹਾਂ ਜ਼ਖਮੀ ਨੌਜਵਾਨਾਂ ਨੂੰ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਪਹੁੰਚਾਇਆ¢ ਜ਼ਖਮੀਆਂ 'ਚ ਪਰਮਪ੍ਰੀਤ ਸਿੰਘ (25) ਵਾਸੀ ਬੁਲਾਡੇ ਵਾਲਾ, ਗੋਵਿੰਦ ਰਾਜ (29) ਵਾਸੀ ਤਲਵੰਡੀ ਸਾਬੋ, ਖੁਸ਼ਪ੍ਰੀਤ ਸਿੰਘ (23) ਅਤੇ ਬੜ੍ਹਾ ਵਾਸੀ ਕੋਟ ਕਸ਼ਮੀਰ ਵਜੋਂ ਹੋਈ ਹੈ¢ ਡਿਊਟੀ ਡਾਕਟਰ ਨੇ ਖੁਸ਼ਪ੍ਰੀਤ ਸਿੰਘ ਦੀ ਹਾਲਤ ਨਾਜ਼ੁਕ ਦੇਖਦਿਆਂ ਏਮਜ਼ ਹਸਪਤਾਲ ਰੈਫ਼ਰ ਕਰ ਦਿੱਤਾ¢ ਇਸ ਤੋਂ ਇਲਾਵਾ ਸਥਾਨਕ ਠੰਢੀ ਰੋਡ 'ਤੇ ਐਕਟਿਵਾ ਸਵਾਰ ਇਕ ਲੜਕੀ ਅਮਨਪ੍ਰੀਤ ਕੌਰ ਵਾਸੀ ਪਿੰਡ ਤਿਉਣਾ ਆਪਣਾ ਸੰਤੁਲਨ ਨਾ ਸੰਭਾਲਣ ਕਾਰਨ ਗੰਭੀਰ ਜ਼ਖਮੀ ਹੋ ਗਈ¢
Ad Position 22
No active advertisement
ਪਿਛਲੀ ਖ਼ਬਰ ਸੜਕ ਹਾਦਸੇ ਵਿਚ ਦੋ ਜ਼ਖ਼ਮੀ ਰਾਮਾਂ ਪੁਲਿਸ ਵਲੋਂ ਨਾਮਲੂਮ ਵਾਹਨ ਚਾਲਕ ਵਿਰੁੱਧ ਮਾਮਲਾ ਦਰਜ ਅਗਲੀ ਖ਼ਬਰ 'ਵਾਰਿਸ ਪੰਜਾਬ ਦੇ' ਜਥੇਬੰਦੀ ਦੀਆਂ ਦੀਪ ਸਿੱਧੂ ਦੀ ਬਰਸੀ 'ਤੇ ਯੂਨਿਟਾਂ ਦੀ ਸਥਾਪਨਾ ਲਈ ਪਿੰਡਾਂ 'ਚ ਹੋਈਆਂ ਮੀਟਿੰਗਾਂ
Ad Position 24