ਬਠਿੰਡਾ, 20 ਫਰਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)-ਮਾਲਵਾ ਕਾਲਜ ਅਤੇ ਮਾਲਵਾ ਕਾਲਜ ਆਫ਼ ਫ਼ਿਜ਼ੀਕਲ ਐਜੂਕੇਸ਼ਨ, ਬਠਿੰਡਾ ਵਿਖੇ 20ਵੀਂ ਐਥਲੈਟਿਕਸ ਮੀਟ-2026 ਪ੍ਰੋ: ਰਾਜਵਿੰਦਰ ਸਿੰਘ ਅਤੇ ਪ੍ਰੋ: ਸੁਖਪ੍ਰੀਤ ਕੌਰ ਦੀ ਅਗਵਾਈ ਅਤੇ ਬੀ ਪੀ ਐਡ ਭਾਗ ਦੂਜਾ ਦੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਕਰਵਾਈ ਗਈ | ਇਸ ਮੀਟ ਵਿਚ ਅਰਜਨਾ ਅਵਾਰਡੀ ਅਰਪਿੰਦਰ ਸਿੰਘ ਨੇ ਮੁੱਖ ਮਹਿਮਾਨ ਦੇ ਰੂਪ ਵਿਚ ਸ਼ਿਰਕਤ ਕਰਦਿਆਂ ਆਪਣੇ ਤਜਰਬੇ ਸਾਂਝੇ ਕੀਤੇ | ਇਸ ਤੋਂ ਇਲਾਵਾ ਕੇ ਪੀ ਐਸ ਬਰਾੜ ਅਤੇ ਸਾਬਕਾ ਅੰਤਰ-ਰਾਸ਼ਟਰੀ ਐਥਲੀਟ ਵੀ ਉਚੇਚੇ ਤੌਰ 'ਤੇ ਪੁੱਜੇ | ਮਾਲਵਾ ਕਾਲਜ ਦੇ ਪਿ੍ੰਸੀਪਲ ਡਾ: ਮਨਜੀਤ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ | ਮਾਲਵਾ ਕਾਲਜ ਆਫ਼ ਫ਼ਿਜ਼ੀਕਲ ਐਜੂਕੇਸ਼ਨ ਦੇ ਡੀਨ ਆਰ ਸੀ ਸ਼ਰਮਾ ਅਤੇ ਮਾਲਵਾ ਕਾਲਜ ਦੇ ਡਿਪਟੀ ਡਾਇਰੈਕਟਰ ਡਾ: ਸਰਬਜੀਤ ਕੌਰ ਢਿੱਲੋਂ ਨੇ ਕਾਲਜ ਦੀਆਂ ਪ੍ਰਾਪਤੀਆਂ ਦੀ ਸਲਾਨਾ ਰਿਪੋਰਟ 'ਤੇ ਚਾਣਨਾ ਪਾਇਆ | ਇਨਾਮ ਵੰਡ ਸਮਾਰੋਹ ਵਿਚ ਰੁਪਿੰਦਰ ਸਿੰਘ ਬਰਾੜ, ਜ਼ਿਲ੍ਹਾ ਖੇਡ ਅਫਸਰ, ਬਠਿੰਡਾ ਮੁੱਖ ਮਹਿਮਾਨ ਦੇ ਤੌਰ 'ਤੇ ਪਹੁੰਚੇ | ਉਨ੍ਹਾਂ ਨੇ ਖਿਡਾਰੀਆਂ ਦੀ ਹੌਂਸਲਾ ਅਫ਼ਜ਼ਾਈ ਕਰਦੇ ਹੋਏ, ਖੇਡਾਂ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਕਾਲਜ ਦੇ ਯਤਨਾਂ ਦੀ ਸ਼ਲਾਘਾ ਕੀਤੀ | ਇਸ ਤੋਂ ਇਲਾਵਾ ਕਾਲਜ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਰਮਨ ਕੁਮਾਰ ਸਿੰਗਲਾ, ਵਾਇਸ ਪ੍ਰਧਾਨ ਰਾਕੇਸ਼ ਗੋਇਲ ਅਤੇ ਮੈਂਬਰ ਕਰਨਵੀਰ ਸਿੰਘ ਬਰਾੜ ਨੇ ਵੀ ਸ਼ਿਰਕਤ ਕੀਤੀ | ਟਰੈਕ ਅਤੇ ਫੀਲਡ ਇਵੈਂਟ ਵਿਚ 100, 200, 400 ਅਤੇ 800 ਮੀ: ਦੀਆਂ ਦੌੜਾਂ, ਗੋਲਾ ਸੁੱਟਣਾ, ਉੱਚੀ ਛਾਲ, ਲੰਬੀ ਛਾਲ, ਰੱਸਾ^ਕਸੀ ਦੇ ਮੁਕਾਬਲੇ ਕਰਵਾਏ ਗਏ | ਇਨ੍ਹਾਂ ਮੁਕਾਬਲਿਆਂ ਵਿਚ ਲੜਕੀਆਂ ਦੇ ਵਰਗ ਵਿਚ ਲਵਪ੍ਰੀਤ ਕੌਰ (ਮਾਲਵਾ ਕਾਲਜ) ਅਤੇ ਜਸਪ੍ਰੀਤ ਕੌਰ (ਮਾਲਵਾ ਕਾਲਜ ਆਫ ਫਿਜੀਕਲ ਐਜੂਕੇਸ਼ਨ) ਲੜਕਿਆਂ ਦੇ ਵਰਗ ਵਿਚ ਮੋਹਿਤ (ਮਾਲਵਾ ਕਾਲਜ) ਅਤੇ ਪ੍ਰਮਵੀਰਸਿੰਘ ਤੇ ਸਿਮਰਨਜੀਤ ਸਿੰਘ (ਮਾਲਵਾ ਕਾਲਜ ਆਫ ਫਿਜੀਕਲ ਐਜੂਕੇਸ਼ਨ) ਬੈਸਟ ਐਥਲੀਟ ਐਲਾਨੇ ਗਏ | ਮਹਾਰਾਜਾ ਰਣਜੀਤ ਸਿੰਘ ਹਾਊਸ (ਮਾਲਵਾ ਕਾਲਜ) ਸ਼ਹੀਦ ਭਗਤ ਸਿੰਘ ਹਾਊਸ (ਮਾਲਵਾ ਕਾਲਜ ਆਫ ਫਿਜੀਕਲ ਐਜੂਕੇਸ਼ਨ) ਨੂੰ ਬੈਸਟ ਹਾਊਸ ਐਲਾਨ ਕੀਤਾ ਗਿਆ | ਇਸ ਮੌਕੇ ਰਮੇਸ਼ ਬਾਂਸਲ (ਪ੍ਰਧਾਨ), ਟੀ ਆਰ ਗੋਇਲ (ਉਪ ਪ੍ਰਧਾਨ) ਸਰਵਹਿੱਤਕਾਰੀ ਵਿਦਿਆ ਮੰਦਰ ਸਕੂਲ, ਡਾ: ਸਰਜੀਤ ਸਿੰਘ ਰਿਟਾਇਰਡ ਪਿ੍ੰਸੀਪਲ ਰਜਿੰਦਰਾ ਕਾਲਜ, ਖੂਸਬੀਰ ਸਿੰਘ ਸੀ ਈ ਓ, ਪਿ੍ੰਸੀਪਲ ਗੋਬਿੰਦ ਸਿੰਘ, ਕੌਰ ਸਿੰਘ ਸਹਾਇਕ ਸਿੱਖਿਆ ਅਫ਼ਸਰ ਖੇਡਾਂ, ਜੱਗਾ ਸਿੰਘ ਅਤੇ ਲੈਕਚਰਾਰ ਅਜੀਤਪਾਲ ਸਿੰਘ ਨੇ ਇਸ ਸਮਾਗਮ ਵਿਚ ਸ਼ਾਮਲ ਹੋਕੇ ਇਸ ਸਮਾਗਮ ਦੀ ਸ਼ੋਭਾ ਵਧਾਈ | ਮਾਲਵਾ ਕਾਲਜ ਆਫ਼ ਫ਼ਿਜ਼ੀਕਲ ਐਜੂਕੇਸ਼ਨ 'ਚ ਹੋਏ ਲੜਕਿਆਂ ਦੇ ਮੁਕਾਬਲਿਆਂ 'ਚ 100 ਮੀਟਰ ਦੌੜ 'ਚ ਰਮਨੀਤ ਸਿੰਘ ਸ਼ਹੀਦ ਭਗਤ ਸਿੰਘ ਹਾਊਸ ਨੇ ਪਹਿਲਾ ਸਥਾਨ, 200 ਮੀਟਰ ਦੌੜ 'ਚ ਰਵਿੰਦਰ ਸਿੰਘ ਸ਼ਹੀਦ ਭਗਤ ਸਿੰਘ ਹਾਊਸ ਨੇ ਪਹਿਲਾ ਸਥਾਨ, ਸ਼ਾਟ ਪੁੱਟ 'ਚ ਕੀਰਤਨਦੀਪ ਸਿੰਘ ਸ਼ਹੀਦ ਭਗਤ ਸਿੰਘ ਹਾਊਸ ਨੇ ਪਹਿਲਾ ਸਥਾਨ, ਇਸੇ ਤਰ੍ਹਾਂ ਲੜਕੀਆਂ ਦੇ 200 ਮੀਟਰ ਦੌੜ 'ਚ ਜਸਪ੍ਰੀਤ ਕੌਰ ਮਹਾਰਾਜਾ ਰਣਜੀਤ ਸਿੰਘ ਹਾਊਸ ਨੇ ਪਹਿਲਾ ਸਥਾਨ, 400 ਮੀਟਰ ਦੌੜ 'ਚ ਅਨੁਰਾਧਾ ਸ਼ਹੀਦ ਭਗਤ ਸਿੰਘ ਹਾਊਸ ਨੇ ਪਹਿਲਾ ਸਥਾਨ, ਸ਼ਾਟ ਪੁੱਟ 'ਚ ਮਨਤਾ ਟਾਕ ਮਹਾਰਾਜਾ ਰਣਜੀਤ ਸਿੰਘ ਹਾਊਸ ਨੇ ਪਹਿਲਾ ਸਥਾਨ ਹਾਸਲ ਕੀਤਾ | ਇਸੇ ਤਰ੍ਹਾਂ ਮਾਲਵਾ ਕਾਲਜ 'ਚ ਹੋਏ ਲੜਕਿਆਂ ਦੇ ਮੁਕਾਬਲਿਆਂ 'ਚ 800 ਮੀਟਰ ਦੌੜ 'ਚ ਮੋਹਿਤ ਮਹਰਾਜਾ ਰਣਜੀਤ ਸਿੰਘ ਹਾਊਸ ਨੇ ਪਹਿਲਾ ਸਥਾਨ, ਉੱਚੀ ਛਾਲ 'ਚ ਕਰਨ ਸ਼ਹੀਦ ਊਧਮ ਸਿੰਘ ਹਾਊਸ ਨੇ ਪਹਿਲਾ ਸਥਾਨ, ਸ਼ਾਟ ਪੁੱਟ 'ਚ ਹਰਮਨਦੀਪ ਸਿੰਘ ਮਹਾਰਾਜਾ ਰਣਜੀਤ ਸਿੰਘ ਹਾਊਸ ਨੇ ਪਹਿਲਾ ਸਥਾਨ ਅਤੇ ਟੱਗ ਆਫ਼ ਵਾਰ 'ਚ ਮਹਰਾਜਾ ਰਣਜੀਤ ਸਿੰਘ ਹਾਊਸ ਨੇ ਪਹਿਲਾ ਸਥਾਨ ਹਾਸਲ ਕੀਤਾ, ਲੜਕੀਆਂ ਦੇ 200 ਮੀਟਰ ਦੌੜ 'ਚ ਲਵਪ੍ਰੀਤ ਕੌਰ ਮਹਾਰਾਜਾ ਰਣਜੀਤ ਸਿੰਘ ਹਾਊਸ ਨੇ ਪਹਿਲਾ ਸਥਾਨ, ਲੰਬੀ ਛਾਲ 'ਚ ਹਰਮਨਦੀਪ ਕੌਰ ਮਹਾਰਾਜਾ ਰਣਜੀਤ ਸਿੰਘ ਹਾਊਸ ਨੇ ਪਹਿਲਾ ਸਥਾਨ ਹਾਸਲ ਕੀਤਾ | ਲਵਪ੍ਰੀਤ ਕੌਰ ਮਹਾਰਾਜਾ ਰਣਜੀਤ ਸਿੰਘ ਹਾਊਸ ਨੂੰ ੂ ਬੈਸਟ ਅਥਲੀਟ ਚੁਣਿਆ ਗਿਆ |