25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਜ਼ਿਲ੍ਹਾ ਭਾਸ਼ਾ ਵਿਭਾਗ ਵਲੋਂ 'ਕੌਮਾਂਤਰੀ ਮਾਤ-ਭਾਸ਼ਾ ਦਿਵਸ' ਨੂੰ ਸਮਰਪਿਤ ਵਿਚਾਰ ਚਰਚਾ

Ad Position 21
No active advertisement
ਅਜੀਤ ਡੈਸਕ 21-02-2026
ਬਠਿੰਡਾ, 20 ਫਰਵਰੀ (ਪ੍ਰੀਤਪਾਲ ਸਿੰਘ ਰੋਮਾਣਾ)-ਭਾਸ਼ਾ ਵਿਭਾਗ ਪੰਜਾਬ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਭਾਸ਼ਾ ਦਫ਼ਤਰ, ਬਠਿੰਡਾ ਵਲੋਂ ਐੱਸ.ਐੱਸ.ਡੀ. ਕਾਲਜ ਆਫ਼ ਐਜੂਕੇਸ਼ਨ, ਬਠਿੰਡਾ ਦੇ ਸਹਿਯੋਗ ਨਾਲ 'ਕੌਮਾਂਤਰੀ ਮਾਤ ਭਾਸ਼ਾ ਦਿਵਸ' ਨੂੰ ਸਮਰਪਿਤ 'ਵਿਚਾਰ ਚਰਚਾ' ਦਾ ਆਯੋਜਨ ਕੀਤਾ ਗਿਆ | ਇਸ ਵਿਚਾਰ ਚਰਚਾ ਦਾ ਮੁੱਖ ਵਿਸ਼ਾ 'ਮਾਤ ਭਾਸ਼ਾ ਦੀ ਮਹੱਤਤਾ, ਖ਼ਤਰੇ ਤੇ ਸੰਭਾਵਨਾਵਾਂ (ਏ.ਆਈ. ਦੌਰ ਦੇ ਪ੍ਰਸੰਗ ਵਿਚ) ਸੀ | ਇਸ ਮੌਕੇ ਡਾ. ਬੂਟਾ ਸਿੰਘ ਬਰਾੜ ਪ੍ਰਸਿੱਧ ਭਾਸ਼ਾ ਵਿਗਿਆਨੀ, ਡਾ. ਅਮਨਦੀਪ ਸਿੰਘ ਮੁਖੀ ਪੰਜਾਬੀ ਵਿਭਾਗ, ਪੰਜਾਬ ਕੇਂਦਰੀ ਯੂਨੀਵਰਸਿਟੀ ਬਠਿੰਡਾ ਅਤੇ ਦੀਪਕ ਅਜ਼ੀਜ਼, ਸਹਾਇਕ ਪ੍ਰੋਫੈਸਰ, ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ ਵਿਸ਼ੇਸ਼ ਤੌਰ 'ਤੇ ਪਹੁੰਚੇ | ਸਮਾਗਮ 'ਚ ਆਏ ਵਿਦਵਾਨਾਂ ਨੂੰ ਜ਼ਿਲ੍ਹਾ ਭਾਸ਼ਾ ਅਫ਼ਸਰ ਕੀਰਤੀ ਕਿਰਪਾਲ ਵਲੋਂ ਜੀ ਆਇਆਂ ਕਿਹਾ ਗਿਆ | ਉਨ੍ਹਾਂ ਕੌਮਾਂਤਰੀ ਮਾਤ ਭਾਸ਼ਾ ਦਿਵਸ ਦੀਆਂ ਮੁਬਾਰਕਾਂ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਉਨ੍ਹਾਂ ਦੀ ਮਾਤ ਭਾਸ਼ਾ ਉਹ ਹੈ, ਜਿਸ ਵਿਚ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕੀਤੀ ਗਈ, ਜਿਸ ਨੂੰ ਸਾਰੀ ਲੋਕਾਈ ਨਤਮਸਤਕ ਹੁੰਦੀ ਹੈ | ਇਸ ਦੌਰਾਨ ਡਾ. ਬੂਟਾ ਸਿੰਘ ਬਰਾੜ ਨੇ 21 ਫਰਵਰੀ ਨੂੰ ਕੌਮਾਂਤਰੀ ਮਾਤ ਭਾਸ਼ਾ ਵਜੋਂ ਮਨਾਉਣ ਦੇ ਇਤਿਹਾਸ ਦੀ ਸਾਂਝ ਪਾਉਂਦਿਆਂ ਆਪਣੀ ਗੱਲਬਾਤ ਦੀ ਸ਼ੁਰੂਆਤ ਕੀਤੀ | ਡਾ. ਅਮਨਦੀਪ ਸਿੰਘ ਨੇ ਭਾਸ਼ਾਵਾਂ ਦੀ ਵਿਭਿੰਨਤਾ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਜਿਵੇਂ ਜੈਵਿਕ ਵਿਭਿੰਨਤਾ ਜ਼ਰੂਰੀ ਹੈ, ਓਵੇਂ ਹੀ ਭਾਸ਼ਾਈ ਵਿਭਿੰਨਤਾ ਵੀ ਲਾਜ਼ਮ ਹੈ | ਦੀਪਕ ਅਜ਼ੀਜ਼ ਨੇ ਕਿਹਾ ਕਿ ਏ.ਆਈ. ਨੂੰ ਲੈ ਕੇ ਉਨ੍ਹਾਂ ਅੱਗੇ ਵੱਡਾ ਸਵਾਲ ਇਹ ਹੈ ਕਿ ਏ.ਆਈ. ਮਾਤ ਭਾਸ਼ਾਵਾਂ ਨੂੰ ਨਿਗਲ ਜਾਵੇਗੀ | ਉਨ੍ਹਾਂ ਯੂਨੈਸਕੋ ਦੀ ਰਿਪੋਰਟ ਦੇ ਹਵਾਲੇ ਨਾਲ ਕਿਹਾ ਕੀ ਸੰਸਾਰ ਵਿਚ ਲਗਭਗ 7000 ਭਾਸ਼ਾਵਾਂ ਹਨ, ਪਰ ਡਿਜੀਟਲ ਪਲੈਟਫਾਰਮ 'ਤੇ ਸਿਰਫ਼ 100 ਨਜ਼ਰ ਆਉਂਦੀਆਂ ਹਨ, ਇਹ ਚਿੰਤਾ ਦਾ ਵਿਸ਼ਾ ਹੈ |
Ad Position 22
No active advertisement
ਪਿਛਲੀ ਖ਼ਬਰ ਕਿਸਾਨਾਂ 'ਤੇ ਜ਼ੁਲਮ ਸਰਕਾਰ ਦੀ ਬੁਖਲਾਹਟ ਦੀ ਨਿਸ਼ਾਨੀ- ਮਨਜੀਤ ਧਨੇਰ ਅਗਲੀ ਖ਼ਬਰ ਆਖ਼ਰ ਦਸ ਮਹੀਨਿਆਂ ਦੇ ਲੰਬੇ ਸਮੇਂ ਬਾਅਦ ਕਿਸਾਨ ਆਗੂਆਂ ਦੀ ਜੇਲ੍ਹ ਤੋਂ ਹੋਈ ਰਿਹਾਈ
Ad Position 24