ਮਾਨਸਾ, 23 ਫਰਵਰੀ (ਵਿ.ਪ੍ਰਤੀ.)- ਥਾਣਾ ਬਰੇਟਾ ਪੁਲਿਸ ਨੇ ਇਕਬਾਲ ਸਿੰਘ ਵਾਸੀ ਸਸਪਾਲੀ ਕੋਲੋਂ 40 ਲੀਟਰ ਲਾਹਣ, ਥਾਣਾ ਸ਼ਹਿਰੀ-1 ਮਾਨਸਾ ਪੁਲਿਸ ਨੇ ਸੇਵਕ ਸਿੰਘ ਵਾਸੀ ਜੋਗਾ ਤੇ ਅਸ਼ੀਸ਼ ਕੁਮਾਰ ਵਾਸੀ ਮੌੜ ਮੰਡੀ ਹਾਲ ਆਬਾਦ ਮਾਨਸਾ ਤੋਂ 360 ਬੋਤਲਾਂ ਠੇਕਾ ਚੰਡੀਗੜ੍ਹ ਮਾਰਕਾ ਸ਼ਰਾਬ ਬਰਾਮਦ ਕਰ ਕੇ ਸਕੂਟਰੀ ਕਬਜ਼ੇ 'ਚ ਲੈ ਲਈ ਹੈ | ਉਕਤ ਖ਼ਿਲਾਫ਼ ਐਕਸਾਈਜ਼ ਐਕਟ ਤਹਿਤ ਪਰਚੇ ਦਰਜ ਕੀਤੇ ਗਏ ਹਨ |