11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਨਗਰ ਕੌਂਸਲ ਮੌੜ ਦੇ ਪ੍ਰਧਾਨ ਕਰਨੈਲ ਸਿੰਘ ਰਾਮਗੜ੍ਹੀਆ ਅਕਾਲ ਜਥੇਬੰਦੀ ਦਾ ਹਿੱਸਾ ਬਣੇ

Ad Position 21
No active advertisement
ਅਜੀਤ ਡੈਸਕ 24-02-2026

ਬਠਿੰਡਾ, 23 ਫਰਵਰੀ (ਸੱਤਪਾਲ ਸਿੰਘ ਸਿਵੀਆਂ)- ਸੂਬੇ ਅੰਦਰ ਰਾਮਗੜ੍ਹੀਆ ਭਾਈਚਾਰੇ ਨੂੰ ਹੋਰ ਮਜ਼ਬੂਤ ਕਰਨ ਲਈ ਕੰਮ ਰਹੀ 'ਰਾਮਗੜ੍ਹੀਆ ਅਕਾਲ ਜਥੇਬੰਦੀ' ਵਲੋਂ ਆਪਣਾ ਘੇਰਾ ਲਗਾਤਾਰ ਵਧਾਇਆ ਜਾ ਰਿਹਾ ਹੈ ਤੇ ਇਸ ਭਾਈਚਾਰੇ ਨਾਲ ਸਬੰਧਿਤ ਸਿਆਸੀ, ਧਾਰਮਿਕ ਤੇ ਸਮਾਜਿਕ ਆਗੂ ਲਗਾਤਾਰ ਜਥੇਬੰਦੀ ਦਾ ਹਿੱਸਾ ਬਣ ਰਹੇ ਹਨ | ਇਸੇ ਕੜੀ ਤਹਿਤ ਅੱਜ ਵਿਧਾਨ ਸਭਾ ਹਲਕਾ ਮੌੜ ਮੰਡੀ ਅਧੀਨ ਪੈਂਦੀ ਨਗਰ ਕੌਂਸਲ ਮੌੜ ਦੇ ਮੌਜੂਦਾ ਪ੍ਰਧਾਨ ਕਰਨੈਲ ਸਿੰਘ ਠੇਕੇਦਾਰ ਰਾਮਗੜ੍ਹੀਆ ਅਕਾਲ ਜਥੇਬੰਦੀ ਦਾ ਹਿੱਸਾ ਬਣੇ ਹਨ |ਉਨ੍ਹਾਂ ਨੇ ਅੱਜ ਬਠਿੰਡਾ ਵਿਖੇ ਰਾਮਗੜੀਆ ਅਕਾਲ ਜਥੇਬੰਦੀ ਦੇ ਸੂਬਾ ਪ੍ਰਧਾਨ ਗੁਰਮੀਤ ਸਿੰਘ ਰਾਮਗੜੀਆ, ਸੂਬਾ ਜਨਰਲ ਸਕੱਤਰ ਸਿਕੰਦਰ ਸਿੰਘ ਨੇਹੀਆਂਵਾਲਾ ਤੇ ਸੂਬਾ ਪ੍ਰੈਸ ਸਕੱਤਰ ਦਵਿੰਦਰ ਸਿੰਘ ਸੱਗੂ ਦੀ ਮੌਜੂਦਗੀ 'ਚ ਜਥੇਬੰਦੀ ਦੀ ਰਸਮੀ ਤੌਰ 'ਤੇ ਮੈਂਬਰਸ਼ਿਪ ਪ੍ਰਾਪਤ ਕੀਤੀ | ਇਸ ਮੌਕੇ ਪ੍ਰਧਾਨ ਕਰਨੈਲ ਸਿੰਘ ਨੇ ਰਾਮਗੜੀਆ ਅਕਾਲ ਜਥੇਬੰਦੀ ਦੇ ਕੌਮੀ ਸੰਚਾਲਕ ਹਰਜੀਤ ਸਿੰਘ ਰਾਮਗੜ੍ਹੀਆ ਤੇ ਸੂਬਾ ਪ੍ਰਧਾਨ ਸਮੇਤ ਸਮੁੱਚੀ ਜਥੇਬੰਦੀ ਨੂੰ ਭਰੋਸਾ ਦਿੰਦੇ ਹੋਏ ਕਿਹਾ ਕਿ ਉਹ ਰਾਮਗੜੀਆ ਭਾਈਚਾਰੇ ਨੂੰ ਹਲਕਾ ਮੌੜ ਤੋਂ ਇਲਾਵਾ ਜ਼ਿਲੇ੍ਹ ਭਰ 'ਚ ਹੋਰ ਤਕੜਾ ਕਰਨ ਲਈ ਆਪਣੀ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਣਗੇ | ਠੇਕੇਦਾਰ ਕਰਨੈਲ ਸਿੰਘ ਹਲਕਾ ਮੌੜ 'ਚ ਸਮਾਜਿਕ ਅਤੇ ਸਿਆਸੀ ਤੌਰ 'ਤੇ ਚੰਗਾ ਅਸਰ-ਰਸੂਖ ਰੱਖਦੇ ਹਨ, ਜਿਸ ਲਈ ਆਉਣ ਵਾਲੇ ਦਿਨਾਂ 'ਚ ਜਥੇਬੰਦੀ ਉਨ੍ਹਾਂ ਨੂੰ ਕੋਈ ਵੱਡੀ ਜ਼ਿੰਮੇਵਾਰ ਸੌਂਪ ਸਕਦੀ ਹੈ | ਸੂਬਾ ਪ੍ਰਧਾਨ ਗੁਰਮੀਤ ਸਿੰਘ ਤੇ ਸਿਕੰਦਰ ਸਿੰਘ ਨੇ ਰਾਮਗੜ੍ਹੀਆ ਭਾਈਚਾਰੇ ਦੇ ਵੱਧ ਤੋਂ ਵੱਧ ਲੋਕਾਂ ਨੂੰ ਜਥੇਬੰਦੀ ਨਾਲ ਜੁੜਨ ਦੀ ਅਪੀਲ ਕੀਤੀ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਭਰ ਦੇ ਵਕੀਲ ਪੰਜ ਦਿਨਾਂ ਦੀ ਹੜਤਾਲ 'ਤੇ, ਅਦਾਲਤੀ ਕੰਮਕਾਜ ਠੱਪ <br/> ਅਗਲੀ ਖ਼ਬਰ ਲਾਹਣ ਤੇ ਸ਼ਰਾਬ ਸਮੇਤ ਦੋ ਕਾਬੂ
Ad Position 24