07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਥਾਣਾ ਤਲਵੰਡੀ ਸਾਬੋ ਦਾ ਐੱਸ.ਐੱਚ.ਓ. ਤੇ ਸਹਾਇਕ ਥਾਣੇਦਾਰ ਮੁਅੱਤਲ, ਪਿੰਡ ਵਾਸੀਆਂ ਨੇ ਦੋ ਦਿਨ ਤੋਂ ਲਾਇਆ ਧਰਨਾ ਚੁੱਕਿਆ <br/>

Ad Position 21
repet_subhas-goyals [Copy P29]
ਅਜੀਤ ਡੈਸਕ 07-03-2026
ਤਲਵੰਡੀ ਸਾਬੋ, 6 ਮਾਰਚ (ਰਣਜੀਤ ਸਿੰਘ ਰਾਜੂ)-ਕੈਬਨਿਟ ਰੈਂਕ ਪ੍ਰਾਪਤ ਹਲਕਾ ਵਿਧਾਇਕਾ ਬਲਜਿੰਦਰ ਕਰ ਦੇ ਪਿੰਡ ਜਗਾ ਰਾਮ ਤੀਰਥ ਦੇ ਇੱਕ ਨੌਜਵਾਨ ਦੇ ਪਿਛਲੇ ਦਿਨੀਂ ਸੜਕੀ ਹਾਦਸੇ ਦੌਰਾਨ ਜ਼ਖ਼ਮੀ ਹੋ ਜਾਣ ਉਪਰੰਤ ਬੀਤੇ ਦਿਨੀਂ ਉਸ ਦੀ ਮੌਤ ਹੋਣ ਤੋਂ ਬਾਅਦ ਵਾਰਿਸਾਂ ਵਲੋਂ ਦੋ ਦਿਨਾਂ ਤੋਂ ਰੋਡ ਜਾਮ ਕਰਕੇ ਥਾਣੇ ਅੱਗੇ ਲਗਾਏ ਧਰਨੇ ਕਾਰਣ ਲੰਘੀ ਦੇਰ ਰਾਤ ਥਾਣਾ ਤਲਵੰਡੀ ਸਾਬੋ ਦੇ ਐਸ.ਐਚ.ਓ. ਹਰਬੰਸ ਸਿੰਘ ਤੇ ਸਹਾਇਕ ਥਾਣੇਦਾਰ ਦਰਸ਼ਨ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ | ਡੀ.ਐੱਸ.ਪੀ ਹਰਪ੍ਰੀਤ ਸਿੰਘ ਵਲੋਂ ਧਰਨਾਕਾਰੀਆਂ ਨੂੰ ਉਕਤ ਮੁਅੱਤਲੀ ਸਬੰਧੀ ਜਾਣਕਾਰੀ ਦੇਣ 'ਤੇ ਉਨ੍ਹਾਂ ਦੇਰ ਰਾਤ ਧਰਨਾ ਖ਼ਤਮ ਕਰ ਦਿੱਤਾ | ਦੱਸਣਯੋਗ ਹੈ ਕਿ ਬੀਤੀ 13 ਫਰਵਰੀ ਨੂੰ ਇਕ ਕੈਂਟਰ ਦੀ ਟੱਕਰ ਨਾਲ ਜ਼ਖ਼ਮੀ ਹੋਣ ਉਪਰੰਤ ਪਿੰਡ ਜਗ੍ਹਾ ਰਾਮ ਤੀਰਥ ਦਾ ਨੌਜਵਾਨ ਕੁਲਦੀਪ ਸਿੰਘ 4 ਮਾਰਚ ਨੂੰ ਦਮ ਤੋੜ ਗਿਆ ਜਿਸਤੋਂ ਬਾਅਦ ਵਾਰਿਸਾਂ ਅਤੇ ਪਿੰਡ ਵਾਸੀਆਂ ਨੇ ਪੁਲਿਸ ਅਧਿਕਾਰੀਆਂ ਤੇ ਪੈਸੇ ਲੈ ਕੇ ਕੈਂਟਰ ਚਾਲਕ ਨੂੰ ਬਿਨ੍ਹਾਂ ਕਾਰਵਾਈ ਛੱਡ ਦਿੱਤੇ ਜਾਣ ਦੇ ਕਥਿਤ ਦੋਸ਼ ਲਾਉਂਦਿਆਂ ਥਾਣੇ ਦੇ ਬਾਹਰ ਰੋਡ ਜਾਮ ਕਰਕੇ ਧਰਨਾ ਆਰੰਭ ਦਿੱਤਾ ਸੀ | ਭਾਵੇਂ 4 ਮਾਰਚ ਨੂੰ ਹੀ ਪੁਲਿਸ ਨੇ ਕੈਂਟਰ ਚਾਲਕ ਵਿਨੋਦ ਕੁਮਾਰ ਵਾਸੀ ਰਾਜਸਥਾਨ ਖਿਲਾਫ ਮਾਮਲਾ ਦਰਜ ਕਰ ਲਿਆ ਸੀ ਪਰ ਧਰਨਾਕਾਰੀਆਂ ਵਲੋਂ ਸਬੰਧਿਤ ਪੁਲਿਸ ਅਧਿਕਾਰੀਆਂ ਖਿਲਾਫ ਕਾਰਵਾਈ ਕਰਨ ਤੱਕ ਮਿ੍ਤਕ ਨੌਜਵਾਨ ਦਾ ਅੰਤਿਮ ਸਸਕਾਰ ਨਾ ਕਰਨ ਦੇ ਕੀਤੇ ਐਲਾਨ ਕਾਰਣ ਬੀਤੇ ਕੱਲ੍ਹ ਦੇਰ ਸ਼ਾਮ ਨੂੰ ਆਖਿਰ ਪਿੰਡ ਵਾਸੀਆਂ ਦੇ ਦਬਾਅ ਅਤੇ ਹਲਕਾ ਵਿਧਾਇਕਾ ਦੇ ਦਖ਼ਲ ਕਾਰਣ ਜ਼ਿਲ੍ਹਾ ਪੁਲਿਸ ਮੁਖੀ ਬਠਿੰਡਾ ਵਲੋਂ ਥਾਣਾ ਤਲਵੰਡੀ ਸਾਬੋ ਦੇ ਐੱਸ.ਐੱਚ.ਓ. ਹਰਬੰਸ ਸਿੰਘ ਤੇ ਸਹਾਇਕ ਥਾਣੇਦਾਰ ਦਰਸ਼ਨ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ | ਦੇਰ ਰਾਤ ਜਦੋਂ ਡੀ.ਐੱਸ.ਪੀ ਤਲਵੰਡੀ ਸਾਬੋ ਹਰਪ੍ਰੀਤ ਸਿੰਘ ਨੇ ਦੋਵਾਂ ਪੁਲਿਸ ਅਧਿਕਾਰੀਆਂ ਨੂੰ ਮੁਅੱਤਲ ਕਰਨ ਦੀ ਕਾਰਵਾਈ ਤੋਂ ਧਰਨਾਕਾਰੀਆਂ ਨੂੰ ਜਾਣੂੰ ਕਰਵਾਇਆ ਤਾਂ ਆਖਿਰ ਪਿੰਡ ਵਾਸੀਆਂ ਨੇ ਦੋ ਦਿਨਾਂ ਤੋਂ ਜਾਰੀ ਰੋਸ ਪ੍ਰਦਰਸ਼ਨ ਨੂੰ ਖ਼ਤਮ ਕਰਨ ਦਾ ਐਲਾਨ ਕਰ ਦਿੱਤਾ | ਮਿਲੀ ਜਾਣਕਾਰੀ ਅਨੁਸਾਰ ਮਿ੍ਤਕ ਨੌਜਵਾਨ ਦੀ ਦੇਹ ਦਾ ਅੱਜ ਅੰਤਿਮ ਸੰਸਕਾਰ ਵੀ ਕਰ ਦਿੱਤਾ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਫਤਿਹ ਕਾਲਜ, ਰਾਮਪੁਰਾ ਨੇ ਅਕਾਦਮਿਕ ਖੇਤਰ ਵਿਚ ਪ੍ਰਤਿਭਾ ਦਾ ਲੋਹਾ ਮਨਵਾਇਆ <br/> ਅਗਲੀ ਖ਼ਬਰ ਗੁਰਦੁਆਰਾ ਸਾਹਿਬ ਗੰਗਾ ਵਿਖੇ ਸੇਵਾਦਾਰ ਦਾ ਦਿਹਾਂਤ
Ad Position 24