07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਫਤਿਹ ਕਾਲਜ, ਰਾਮਪੁਰਾ ਨੇ ਅਕਾਦਮਿਕ ਖੇਤਰ ਵਿਚ ਪ੍ਰਤਿਭਾ ਦਾ ਲੋਹਾ ਮਨਵਾਇਆ <br/>

Ad Position 21
repet_subhas-goyals [Copy P29]
ਅਜੀਤ ਡੈਸਕ 07-03-2026
ਰਾਮਪੁਰਾ ਫੂਲ, 6 ਮਾਰਚ (ਹੇਮੰਤ ਕੁਮਾਰ ਸ਼ਰਮਾ)-ਫਤਿਹ ਕਾਲਜ, ਰਾਮਪੁਰਾ ਫੂਲ ਦੇ ਐਮ.ਏ. ਪੰਜਾਬੀ ਭਾਗ ਪਹਿਲਾ (ਸਮੈਸਟਰ ਦੂਜਾ) ਦੇ ਨਤੀਜੇ ਘੋਸ਼ਿਤ ਹੋਣ ਉਪਰੰਤ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੰਸਥਾ ਦਾ ਨਾਮ ਅਕਾਦਮਿਕ ਖੇਤਰ ਵਿਚ ਰੌਸ਼ਨ ਕੀਤਾ | ਇਸ ਸਮੈਸਟਰ ਵਿਚ ਕੁੱਲ 18 ਵਿਦਿਆਰਥੀਆਂ ਨੇ ਪ੍ਰੀਖਿਆ ਵਿਚ ਭਾਗ ਲਿਆ | ਨਤੀਜੇ 100 ਫ਼ੀਸਦੀ ਰਹੇ | ਨਤੀਜਿਆਂ ਅਨੁਸਾਰ ਆਸ਼ੂ ਸਪੁੱਤਰੀ ਰਾਜੇਸ਼ ਕੁਮਾਰ (ਰਾਮਪੁਰਾ ਫੂਲ) ਨੇ 80 ਫ਼ੀਸਦੀ ਅੰਕ ਪ੍ਰਾਪਤ ਕਰਕੇ ਪਹਿਲੀ ਪੁਜ਼ੀਸ਼ਨ ਹਾਸਲ ਕੀਤੀ | ਦੂਜੀ ਪੁਜ਼ੀਸ਼ਨ ਸਾਂਝੀ ਤੌਰ 'ਤੇ ਹਰਮਨਪ੍ਰੀਤ ਕੌਰ ਸਪੁੱਤਰੀ ਮਨਜੀਤ ਸਿੰਘ (ਢੱਡੇ) ਅਤੇ ਸਰਬਜੀਤ ਕੌਰ ਸਪੁੱਤਰੀ ਲਾਲਜੀਤ ਸਿੰਘ (ਰਾਮਨਗਰ) ਨੇ 78 ਫ਼ੀਸਦੀ ਅੰਕ ਪ੍ਰਾਪਤ ਕਰਕੇ ਹਾਸਲ ਕੀਤੀ | ਤੀਜੀ ਪੁਜ਼ੀਸ਼ਨ ਵੀ ਸਾਂਝੀ ਤੌਰ 'ਤੇ ਮਨਦੀਪ ਕੌਰ ਸਪੁੱਤਰੀ ਚਰਨਜੀਤ ਸਿੰਘ (ਰਾਮਪੁਰਾ ਫੂਲ) ਅਤੇ ਨਿੰਦਰ ਕੌਰ ਸਪੁੱਤਰੀ ਭੋਲਾ ਸਿੰਘ (ਮੰਡੀ ਕਲਾਂ) ਨੇ 76 ਫ਼ੀਸਦੀ ਅੰਕ ਪ੍ਰਾਪਤ ਕਰਕੇ ਹਾਸਲ ਕੀਤੀ | ਕਾਲਜ ਦੇ ਚੇਅਰਮੈਨ ਐੱਸ.ਐੱਸ. ਚੱਠਾ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਫਤਿਹ ਕਾਲਜ ਹਮੇਸ਼ਾ ਵਿਦਿਆਰਥੀਆਂ ਨੂੰ ਉੱਚ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਵਚਨਬੱਧ ਹੈ | ਉਨ੍ਹਾਂ ਕਿਹਾ ਕਿ ਸੰਸਥਾ ਦਾ ਮੁੱਖ ਉਦੇਸ਼ ਸਿਰਫ਼ ਡਿਗਰੀਆਂ ਦੇਣਾ ਨਹੀਂ, ਸਗੋਂ ਵਿਦਿਆਰਥੀਆਂ ਨੂੰ ਗਿਆਨ, ਸੰਸਕਾਰ ਅਤੇ ਸਮਾਜਿਕ ਜ਼ਿੰਮੇਵਾਰੀਆਂ ਨਾਲ ਜੋੜਨਾ ਹੈ | ਮੈਨੇਜਿੰਗ ਡਾਇਰੈਕਟਰ ਮਨਜੀਤ ਕੌਰ ਨੇ ਵਿਦਿਆਰਥੀਆਂ ਦੀ ਕਾਮਯਾਬੀ 'ਤੇ ਖ਼ੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਸੰਸਥਾ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਨਿਰੰਤਰ ਯਤਨਸ਼ੀਲ ਹੈ ਅਤੇ ਅਧਿਆਪਕਾਂ ਦੀ ਮਿਹਨਤ ਅਤੇ ਵਿਦਿਆਰਥੀਆਂ ਦੀ ਲਗਨ ਨਾਲ ਸੰਸਥਾ ਲਗਾਤਾਰ ਨਵੇਂ ਮਾਪਦੰਡ ਸਥਾਪਿਤ ਕਰ ਰਹੀ ਹੈ | ਪਿ੍ੰਸੀਪਲ ਬਘੈਲ ਸਿੰਘ ਨੇ ਕਿਹਾ ਕਿ ਨਤੀਜੇ ਸੰਸਥਾ ਦੀ ਮਜ਼ਬੂਤ ਅਕਾਦਮਿਕ ਪਰੰਪਰਾ ਅਤੇ ਅਧਿਆਪਕਾਂ ਦੀ ਸਮਰਪਿਤ ਸੇਵਾ ਦਾ ਪਰਿਣਾਮ ਹਨ | ਇਸ ਮੌਕੇ ਡਾ. ਜਗਵਿੰਦਰ ਸਿੰਘ (ਡੀਨ ਅਕਾਦਮਿਕ) ਨੇ ਕਿਹਾ ਕਿ ਵਿਦਿਆਰਥੀਆਂ ਦੀ ਪ੍ਰਾਪਤੀ ਉਨ੍ਹਾਂ ਦੀ ਮਿਹਨਤ ਅਤੇ ਅਨੁਸ਼ਾਸਨ ਦਾ ਸਪਸ਼ਟ ਪ੍ਰਤੀਕ ਹੈ | ਸਹਾਇਕ ਡਾਇਰੈਕਟਰ ਹਰਪ੍ਰੀਤ ਹੈਪੀ ਨੇ ਵੀ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜਿਹੀਆਂ ਪ੍ਰਾਪਤੀਆਂ ਨਾਲ ਨਾ ਸਿਰਫ਼ ਵਿਦਿਆਰਥੀਆਂ ਦਾ ਹੌਸਲਾ ਵਧਦਾ ਹੈ, ਸਗੋਂ ਸੰਸਥਾ ਦੀ ਅਕਾਦਮਿਕ ਪਛਾਣ ਵੀ ਹੋਰ ਮਜ਼ਬੂਤ ਹੁੰਦੀ ਹੈ | ਇਸ ਮੌਕੇ ਪ੍ਰੋਫੈਸਰ ਹਰਜੀਤ ਕੌਰ, ਪ੍ਰੋਫੈਸਰ ਰੌਬਿਨ ਮੰਗਲਾ ਸਮੇਤ ਸਮੂਹ ਸਟਾਫ਼ ਨੇ ਵੀ ਵਿਦਿਆਰਥੀਆਂ ਨੂੰ

Ad Position 22
No active advertisement
ਪਿਛਲੀ ਖ਼ਬਰ ਰੇਲ ਗੱਡੀ ਵਿੱਚੋਂ ਡਿਗ ਜਾਣ ਕਾਰਨ ਬਜ਼ੁਰਗ ਦੀ ਮੌਤ ਅਗਲੀ ਖ਼ਬਰ ਥਾਣਾ ਤਲਵੰਡੀ ਸਾਬੋ ਦਾ ਐੱਸ.ਐੱਚ.ਓ. ਤੇ ਸਹਾਇਕ ਥਾਣੇਦਾਰ ਮੁਅੱਤਲ, ਪਿੰਡ ਵਾਸੀਆਂ ਨੇ ਦੋ ਦਿਨ ਤੋਂ ਲਾਇਆ ਧਰਨਾ ਚੁੱਕਿਆ...
Ad Position 24