ਮਾਨਸਾ, 9 ਮਾਰਚ (ਸ.ਰਿ.)- ਪੇਂਡੂ ਸਵੈ ਰੁਜ਼ਗਾਰ ਸਿਖਲਾਈ ਸੰਸਥਾ ਚਕੇਰੀਆਂ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ | ਡਾਇਰੈਕਟਰ ਸਰਬਜੀਤ ਕੌਰ ਨੇ ਔਰਤਾਂ ਦੀ ਦਸ਼ਾ ਤੇ ਦਿਸ਼ਾ ਬਾਰੇ ਗੱਲ ਕਰਦਿਆਂ ਸੰਸਥਾ ਦੇ ਕਾਰਜਾਂ ਬਾਰੇ ਵਿਸਥਾਰਪੂਰਵਕ ਦੱਸਿਆ | ਰਾਮ ਨਿਵਾਸ ਐਲ.ਡੀ.ਐਮ. ਸਟੇਟ ਬੈਂਕ ਆਫ਼ ਇੰਡੀਆ ਨੇ ਕਿਹਾ ਕਿ ਅÏਰਤਾਂ ਦੇ ਸਸ਼ਕਤੀਕਰਨ 'ਚ ਸਿੱਖਿਆ, ਸਾਧਨਾਂ ਅਤੇ ਮੌਕਿਆਂ ਦੇ ਰੂਪ 'ਚ ਕੀਤਾ ਗਿਆ ਨਿਵੇਸ਼ ਬਹੁਤ ਵੱਡੇ ਲਾਭ ਦਿੰਦਾ ਹੈ | ਇਸ ਮੌਕੇ ਵਿਵੇਕ ਗੁਪਤਾ ਜ਼ਿਲ੍ਹਾ ਵਿਕਾਸ ਪ੍ਰਬੰਧਕ ਨੇ ਵੀ ਵਿਚਾਰ ਰੱਖੇ |