05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਇੰਟਰਲਾਕ ਟਾਈਲਾਂ ਦਾ ਫ਼ਰਸ਼ ਲਾਉਣ ਤੋਂ ਪਹਿਲਾਂ ਪਾਣੀ ਦੀ ਨਿਕਾਸੀ ਕੀਤੀ ਜਾਵੇ- ਨਿੱਕਾ <br/>

Ad Position 21
No active advertisement
ਅਜੀਤ ਡੈਸਕ 10-03-2026
ਰਾਮਾਂ ਮੰਡੀ, 9 ਮਾਰਚ (ਤਰਸੇਮ ਸਿੰਗਲਾ)- ਸਥਾਨਕ ਨਗਰ ਕੌਂਸਲ ਵਲੋਂ ਕਮਾਲੂ ਰੋਡ ਬਾਜ਼ਾਰ ਅਤੇ ਸੁਪਰ ਮਾਰਕੀਟ ਵਿਚ ਟਾਈਲਾਂ ਦਾ ਫ਼ਰਸ਼ ਲਾਉਣ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ, ਜਦੋਂਕਿ ਉਕਤ ਦੋਵੇਂ ਬਾਜ਼ਾਰਾਂ ਵਿੱਚ ਮੀਂਹ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪਾਣੀ ਕਈ ਵਾਰ ਦੁਕਾਨਾਂ 'ਚ ਦਾਖਲ ਹੋ ਕੇ ਦੁਕਾਨਦਾਰਾਂ ਦਾ ਨੁਕਸਾਨ ਕਰ ਚੁੱਕਿਆ ਹੈ¢ ਸੁਪਰ ਮਾਰਕੀਟ ਦੀ ਐਮਸੀ ਸ਼੍ਰੀਮਤੀ ਸੁਨੀਤਾ ਬਾਂਸਲ ਦੇ ਪਤੀ ਅਤੇ ਸਮਾਜ ਸੇਵੀ ਓਮ ਪ੍ਰਕਾਸ਼ ਨਿੱਕਾ ਨੇ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਅਤੇ ਪ੍ਰਧਾਨ ਤੋਂ ਮੰਗ ਕੀਤੀ ਹੈ ਕਿ ਉਕਤ ਦੋਵੇਂ ਬਾਜ਼ਾਰਾਂ ਵਿਚ ਇੰਟਰਲਾਕ ਟਾਈਲਾਂ ਦਾ ਫ਼ਰਸ਼ ਲਾਉਣ ਤੋਂ ਪਹਿਲਾਂ ਮੀਂਹ ਦੇ ਪਾਣੀ ਦੀ ਨਿਕਾਸੀ ਦਾ ਪੱਕਾ ਹੱਲ ਕੀਤਾ ਜਾਵੇ¢ ਪਾਣੀ ਦੀ ਨਿਕਾਸੀ ਤੋਂ ਬਿਨ੍ਹਾਂ ਇੰਟਰਲਾਕ ਟਾਈਲਾਂ ਲਾਉਣ ਦਾ ਕੋਈ ਮਤਲਬ ਨਹੀਂ ਹੈ¢

Ad Position 22
No active advertisement
ਪਿਛਲੀ ਖ਼ਬਰ ਅੱਖਾਂ ਦੀ ਰੌਸ਼ਨੀ ਵਾਸਤੇ ਸੰਤੁਲਿਤ ਖ਼ੁਰਾਕ ਅਤੇ ਵਿਟਾਮਿਨ ਏ ਜ਼ਰੂਰੀ- ਡਾ.ਕੱਕੜ <br/> ਅਗਲੀ ਖ਼ਬਰ ਜੂਟ ਦੀਆਂ ਵਸਤਾਂ ਬਾਰੇ ਸਿਖਲਾਈ ਪ੍ਰੋਗਰਾਮ ਕਰਵਾਇਆ
Ad Position 24