05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਅੱਖਾਂ ਦੀ ਰੌਸ਼ਨੀ ਵਾਸਤੇ ਸੰਤੁਲਿਤ ਖ਼ੁਰਾਕ ਅਤੇ ਵਿਟਾਮਿਨ ਏ ਜ਼ਰੂਰੀ- ਡਾ.ਕੱਕੜ <br/>

Ad Position 21
No active advertisement
ਅਜੀਤ ਡੈਸਕ 10-03-2026
ਸੰਗਤ ਮੰਡੀ, 9 ਮਾਰਚ (ਸੁਖਤੇਜ ਧਾਲੀਵਾਲ)- ਸਰਕਾਰੀ ਹਸਪਤਾਲ ਸੰਗਤ ਵਿਖੇ ਸਿਵਲ ਸਰਜਨ ਬਠਿੰਡਾ ਡਾ ਤਪਿੰਦਰਜੋਤ ਕÏਸ਼ਲ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ ਪਾਮਿਲ ਬਾਂਸਲ ਦੀ ਅਗਵਾਈ ਹੇਠ ਵਿਸ਼ਵ ਗਲੋਕੋਮਾ ਜਾਗਰੂਕਤਾ ਹਫ਼ਤਾ ਮਨਾਇਆ ਜਾ ਰਿਹਾ ਹੈ¢ ਅੱਖਾਂ ਦੇ ਮਾਹਿਰ ਡਾ. ਡਿੰਪੀ ਕੱਕੜ ਵਲੋਂ ਲੋਕਾਂ ਨੂੰ ਜਾਗਰੂਕ ਕਰਦਿਆਂ ਅੱਖਾਂ ਦੀ ਜਾਂਚ ਕੀਤੀ ਗਈ¢ ਉਨ੍ਹਾਂ ਕਿਹਾ ਕਿ ਇਹ ਇਕ ਆਮ ਅਖਾਣ ਹੈ ਕਿ ਅੱਖਾਂ ਗਈਆਂ ਤਾਂ ਜਹਾਨ ਗਿਆ¢ ਅੱਖਾਂ ਦੀ ਵਧੀਆਂ ਰੌਸ਼ਨੀ ਲਈ ਸਾਨੂੰ ਸੰਤੁਲਿਤ ਖ਼ੁਰਾਕ ਅਤੇ ਵਿਟਾਮਿਨ ਏ ਜ਼ਰੂਰੀ ਹੋਣ ਦੇ ਨਾਲ-ਨਾਲ ਅੱਖਾਂ ਦੀ ਸਾਂਭ ਸੰਭਾਲ ਵੱਲ ਖ਼ਾਸ ਧਿਆਨ ਦੇਣਾ ਵੀ ਜ਼ਰੂਰੀ ਹੈ¢ ਉਨ੍ਹਾਂ ਕਿਹਾ ਕਿ ਟੀਵੀ ਦੇਖਣ ਸਮੇਂ ਅੱਖਾਂ ਤੋਂ ਟੀਵੀ ਦੀ ਦੂਰੀ 3 ਮੀਟਰ ਰੱਖਣ ਤੇ ਕਿਤਾਬ ਪੜ੍ਹਨ ਮÏਕੇ ਅੱਖਾਂ ਤੋਂ ਕਿਤਾਬ ਦੀ ਦੂਰੀ ਘੱਟੋ ਘੱਟ 14 ਇੰਚ ਦੂਰ ਰੱਖਣਾ ਜ਼ਰੂਰੀ ਹੈ¢ ਉਨ੍ਹਾਂ ਕਿਹਾ ਕਿ ਸਾਨੂੰ ਮੋਬਾਇਲ ਦੀ ਸਕਰੀਨ ਟਾਈਮ ਨੂੰ ਵੀ ਘਟਾਉਣ ਦੀ ਲੋੜ ਹੈ ਅਤੇ ਸਮੇਂ-ਸਮੇਂ ਤੇ ਅੱਖਾਂ ਦਾ ਰੈਗੂਲਰ ਚੈੱਕਅਪ ਕਰਵਾਉਣ ਵੀ ਜ਼ਰੂਰੀ ਹੈ¢ ਉਨ੍ਹਾਂ ਕਿਹਾ ਕਿ ਜੇ ਕਾਲੇ ਮੋਤੀਏ ਦਾ ਸਹੀ ਸਮੇਂ 'ਤੇ ਇਲਾਜ ਨਾ ਹੋਵੇ ਤਾਂ ਅੰਨ੍ਹਾਪਨ ਵੀ ਹੋ ਸਕਦਾ ਹੈ ਜਾਂ ਨਿਗ੍ਹਾ ਕਾਫ਼ੀ ਘੱਟ ਸਕਦੀ ਹੈ¢ ਇਸ ਮੌਕੇ ਏਮਜ਼ ਬਠਿੰਡਾ ਤੋਂ ਡਾ.ਪ੍ਰਕਾਸ਼ ਨੇ ਕਿਹਾ ਕਿ ਅੱਖਾਂ ਦੀ ਜਾਂਚ ਛੇ ਮਹੀਨੇ ਵਿਚ ਘੱਟੋ-ਘੱਟ ਇਕ ਵਾਰ ਜ਼ਰੂਰ ਕਰਵਾਉਣੀ ਲਾਜ਼ਮੀ ਹੈ¢ ਇਸ ਮੌਕੇ ਸਾਹਿਲ ਪੁਰੀ ਬਲਾਕ ਹੈਲਥ ਐਜੂਕੇਟਰ ਨੇ ਕਿਹਾ ਕਿ ਹਾਈਪਰਟੈਂਸ਼ਨ (ਉੱਚ-ਰਕਤ ਚਾਪ) ਦੀ ਬਿਮਾਰੀ ਹੈ ਜੋ ਸਾਡੇ ਦੇਸ਼ ਵਿਚ ਬੜੀ ਤੇਜ਼ੀ ਨਾਲ ਪੈਰ ਪਸਾਰ ਰਹੀ ਹੈ ¢

Ad Position 22
No active advertisement
ਪਿਛਲੀ ਖ਼ਬਰ ਅੰਤਰਰਾਸ਼ਟਰੀ ਨਾਰੀ ਦਿਵਸ ਮੌਕੇ ਗੁਰੂ ਕਾਸ਼ੀ ਯੂਨੀਵਰਸਿਟੀ ਵਲੋਂ ਬੇਟੀਆਂ ਨੂੰ ਫ਼ੀਸ ਮੁਆਫ਼ੀ ਦਾ ਤੋਹਫ਼ਾ <br/> ਅਗਲੀ ਖ਼ਬਰ ਇੰਟਰਲਾਕ ਟਾਈਲਾਂ ਦਾ ਫ਼ਰਸ਼ ਲਾਉਣ ਤੋਂ ਪਹਿਲਾਂ ਪਾਣੀ ਦੀ ਨਿਕਾਸੀ ਕੀਤੀ ਜਾਵੇ- ਨਿੱਕਾ <br/>
Ad Position 24