05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਐਡਵੋਕੇਟ ਜੈਨੀ ਕਾਠ ਸਰਬਸੰਮਤੀ ਨਾਲ ਭਾਰਤ ਵਿਕਾਸ ਪ੍ਰੀਸ਼ਦ ਦੇ ਪ੍ਰਧਾਨ ਬਣੇ <br/>

Ad Position 21
No active advertisement
ਅਜੀਤ ਡੈਸਕ 10-03-2026
ਬੁਢਲਾਡਾ, 9 ਮਾਰਚ (ਸਵਰਨ ਸਿੰਘ ਰਾਹੀ)- ਭਾਰਤ ਵਿਕਾਸ ਪ੍ਰੀਸ਼ਦ ਬੁਢਲਾਡਾ ਦੀ ਮੀਟਿੰਗ ਸਥਾਨਕ ਨਿੱਜੀ ਹੋਟਲ ਵਿਖੇ ਕਾਰਜਕਾਰੀ ਪ੍ਰਧਾਨ ਜਸਵੰਤ ਰਾਏ ਸਿੰਗਲਾ ਦੀ ਅਗਵਾਈ ਹੇਠ ਹੋਈ | ਸਰਬਸੰਮਤੀ ਨਾਲ ਹੋਈ ਚੋਣ 'ਚ ਐਡਵੋਕੇਟ ਜੈਨੀ ਕਾਠ ਨੂੰ ਪ੍ਰਧਾਨ ਚੁਣਿਆ ਗਿਆ | ਜਸਵੰਤ ਸਿੰਗਲਾ ਨੇ ਪ੍ਰੀਸ਼ਦ ਦੀਆਂ ਪਰੰਪਰਾਵਾਂ ਅਤੇ ਉਦੇਸ਼ਾਂ ਬਾਰੇ ਚਾਨਣਾਂ ਪਾਇਆ | ਨਵ-ਨਿਯੁਕਤ ਪ੍ਰਧਾਨ ਨੇ ਸੰਸਥਾ ਦੁਆਰਾ ਪਹਿਲਾਂ ਕੀਤੇ ਕੰਮਾਂ ਅਤੇ ਨਵੇਂ ਲਗਾਏ ਜਾਣ ਵਾਲੇ ਪ੍ਰੋਜੈਕਟ ਸਬੰਧੀ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਮੈਂਬਰਾਂ ਦੇ ਸਹਿਯੋਗ ਨਾਲ ਪ੍ਰੀਸ਼ਦ ਦੇ ਸਮਾਜ ਸੇਵਾ ਕਾਰਜਾਂ ਨੂੰ ਹੋਰ ਉਤਸ਼ਾਹ ਨਾਲ ਜਾਰੀ ਰੱਖਿਆ ਜਾਵੇਗਾ ਅਤੇ ਵੱਧ ਤੋਂ ਵੱਧ ਲੋਕ ਭਲਾਈ ਦੇ ਕੰਮ ਕੀਤੇ ਜਾਣਗੇ | ਇਸ ਮੌਕੇ ਹਰੀਸ਼ ਗਰਗ, ਐਡਵੋਕੇਟ ਮੁਕੇਸ਼ ਗਰਗ, ਪ੍ਰੇਮ ਭੂਸ਼ਣ, ਮੋਹਨ ਲਾਲ ਜੈਨ, ਮਹਿੰਦਰ ਪਾਲ ਬੌਬੀ, ਰਾਜ ਕੁਮਾਰ ਪਾਂਡੇ, ਸੁਰਿੰਦਰ ਠੇਕੇਦਾਰ, ਯੋਗੇਸ਼ ਸ਼ਰਮਾ, ਰਾਜੇਸ਼ ਸਿੰਗਲਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਪੋਸਟਰ ਮੇਕਿੰਗ, ਸਕਿੱਟ ਤੇ ਭਾਸ਼ਨ ਮੁਕਾਬਲੇ ਕਰਵਾਏ <br/> ਅਗਲੀ ਖ਼ਬਰ ਪਿੰਡ ਪੂਹਲਾ ਵਿਖੇ ਮਹਿਲਾ ਦਿਵਸ ਨੂੰ ਸਮਰਪਿਤ ਸਮਾਰੋਹ ਕਰਵਾਇਆ
Ad Position 24