ਨਥਾਣਾ, 9 ਮਾਰਚ (ਗੁਰਦਰਸ਼ਨ ਲੁੁੱਧੜ)-ਜਥੇਦਾਰ ਜੰਗੀਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੂਹਲਾ ਵਿਖੇ ਪਿੰਡ ਦੀ ਪੰਚਾਇਤ ਵਲੋਂ ਮਹਿਲਾ ਦਿਵਸ 'ਤੇ ਵਿਸ਼ੇਸ਼ ਸਮਾਰੋਹ ਕਰਵਾਇਆ ਗਿਆ | ਇਸ ਮੌਕੇ ਪਹੁੰਚੇ ਮੁੱਖ ਮਹਿਮਾਨ ਹਲਕਾ ਵਿਧਾਇਕ ਮਾਸਟਰ ਜਗਸੀਰ ਸਿੰਘ ਦੇ ਧਰਮ ਪਤਨੀ ਬੇਅੰਤ ਕੌਰ ਅਤੇ ਵਿਸ਼ੇਸ਼ ਮਹਿਮਾਨ ਆਈ.ਪੀ.ਐੱਸ ਅਵਨੀਤ ਕੌਰ (ਅਰਜਨ ਐਵਾਰਡੀ) ਵਲੋਂ ਵਿੱਦਿਆ, ਖੇਡਾਂ, ਸਾਇੰਸ, ਟੈਕਨਾਲੋਜੀ ਅਤੇ ਤਰੱਕੀ ਦੇ ਹੋਰ ਵੱਖ-ਵੱਖ ਖੇਤਰਾਂ ਵਿਚ ਸਕੂਲ ਦਾ ਨਾਮ ਰੌਸ਼ਨ ਕਰਨ ਵਾਲੀਆਂ ਵਿਦਿਆਰਥਣਾਂ ਦੀ ਸ਼ਲਾਘਾ ਕੀਤੀ ਗਈ ਅਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਵਿਚ ਹਾਕੀ ਖਿਡਾਰਨ ਰਾਜਵੀਰ ਕੌਰ, ਸ਼ੁਭਦੀਪ ਕੌਰ, ਮਨਪ੍ਰੀਤ ਕੌਰ, ਜਸਪ੍ਰੀਤ ਕੌਰ, ਲਵਜੀਤ ਕੌਰ, ਵਿੱਦਿਅਕ ਸਥਾਨ ਹਾਸਲ ਕਰਨ ਵਾਲੀਆਂ ਕਮਲਪ੍ਰੀਤ ਕੌਰ, ਗੁਰਪਿੰਦਰ ਕੌਰ, ਸੁਖਮਣੀ ਕੌਰ, ਸਾਇੰਸ ਦੇ ਖੇਤਰ ਵਿਚ ਜਸਮੀਨ ਕੌਰ, ਪਰਨੀਤ ਕੌਰ ਅਤੇ ਸ੍ਰ: ਹਰੀ ਸਿੰਘ ਨਲੂਆ ਗੱਤਕਾ ਅਖਾੜਾ ਭੁੱਚੋ ਖ਼ੁਰਦ ਦੇ ਨੈਸ਼ਨਲ ਮੁਕਾਬਲਿਆਂ ਵਿਚੋਂ ਗੋਲਡ ਮੈਡਲਿਸਟ ਸੋਨੰੂ ਕੌਰ, ਨਵਜੋਤ ਕੌਰ, ਹਰਮਨਦੀਪ ਕੌਰ, ਸੁਮਨਪ੍ਰੀਤ ਕੌਰ, ਹਰਮਨਪ੍ਰੀਤ ਕੌਰ, ਕੀਰਤ ਕੌਰ, ਸਿਮਰਜੀਤ ਕੌਰ ਅਤੇ ਕਮਲਪ੍ਰੀਤ ਕੌਰ ਸ਼ਾਮਿਲ ਸਨ | ਸਕੂਲ ਲੈਕਚਰਾਰ ਮਨਦੀਪ ਸਿੰਘ ਵਲੋਂ ਮਹਿਲਾ ਦਿਵਸ ਦੇ ਪਿਛੋਕੜ ਬਾਰੇ ਵਿਦਿਆਰਥੀਆਂ ਨੂੰ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ | ਇਸ ਮੌਕੇ ਬਲਾਕ ਪੰਚਾਇਤ ਸੰਮਤੀ ਨਥਾਣਾ ਦੇ ਉਪ ਚੇਅਰਪਰਸਨ ਮਨਜੀਤ ਕੌਰ, ਨਗਰ ਪੰਚਾਇਤ ਨਥਾਣਾ ਦੇ ਪ੍ਰਧਾਨ ਇੰਦਰਵੀਰ ਕੌਰ ਸਿੱਧੂ, ਪਿੰਡ ਗੰਗਾ ਦੇ ਸਰਪੰਚ ਵੀਰਪਾਲ ਕੌਰ ਅਤੇ ਲਾਗਲੇ ਪਿੰਡਾਂ ਦੀਆਂ ਪੰਚ, ਸਰਪੰਚ ਔਰਤਾਂ ਤੋਂ ਇਲਾਵਾ ਸਕੂਲ ਦੇ ਇੰਚਾਰਜ ਪਿ੍ੰਸੀਪਲ ਡਾ: ਬਾਬਰ ਫਰੀਦ ਸਿੰਘ ਸਿੱਧੂ ਅਤੇ ਯੂਥ ਪੰਚਾਇਤੀ ਆਗੂ ਨਰਿੰਦਰ ਸਿੰਘ ਨੈਰੀ ਸਿੱਧੂ ਸ਼ਾਮਿਲ ਸਨ | ਪਿੰਡ ਦੇ ਸਰਪੰਚ ਬੀਬੀ ਸੁਮਨਪ੍ਰੀਤ ਕੌਰ ਸਿੱਧੂ ਵਲੋਂ ਸਮਾਗਮ ਵਿਚ ਹਾਜ਼ਰ ਸਮੂਹ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ ਗਿਆ |